Saturday, October 31, 2026
spot_img
HomeLatest Newsਪੰਚਕੂਲਾ ਦੇ ਸਕੂਲ 'ਚ ਮਾਸੂਮ ਬੱਚੀ ਨਾਲ ਬੇ*ਰਹਿਮੀ ਦਾ ਮਾਮਲਾ, ਤੀਜੀ ਜਮਾਤ...

ਪੰਚਕੂਲਾ ਦੇ ਸਕੂਲ ‘ਚ ਮਾਸੂਮ ਬੱਚੀ ਨਾਲ ਬੇ*ਰਹਿਮੀ ਦਾ ਮਾਮਲਾ, ਤੀਜੀ ਜਮਾਤ ਦੇ ਵਿਦਿਆਰਥੀ ‘ਤੇ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ

ਪੰਚਕੂਲਾ (ਵੀਓਪੀ ਬਿਊਰੋ) ਪੰਚਕੂਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਕੇਜੀ ਜਮਾਤ ਦੀ ਮਾਸੂਮ ਬੱਚੀ ਨਾਲ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਹੁਣ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਨ ਦੀ ਸੁਰੱਖਿਆ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਤੀਜੀ ਜਮਾਤ ਦੇ ਵਿਦਿਆਰਥੀ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ, ਉਹੀ ਵਿਦਿਆਰਥੀ ਪਰਿਵਾਰਕ ਮੈਂਬਰਾਂ ਨੂੰ ਜ਼ਖਮੀ ਬੱਚੀ ਕੋਲ ਲੈ ਕੇ ਪਹੁੰਚਿਆ।

ਮਾਮਲਾ ਪੰਚਕੂਲਾ ਦੇ ਸੈਕਟਰ-20 ਸਥਿਤ ਸ਼ਹੀਦ ਮੇਜਰ ਅਨੁਜ ਰਾਜਪੂਤ ਸਰਕਾਰੀ ਸੰਸਕ੍ਰਿਤੀ ਮਾਡਲ ਸਕੂਲ ਦਾ ਹੈ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਤੀਜੀ ਜਮਾਤ ਦੇ ਇੱਕ ਵਿਦਿਆਰਥੀ ਨੇ ਬੱਚੀ ਨੂੰ ਉਸ ਦੇ ਪਿਤਾ ਵੱਲੋਂ ਬੁਲਾਏ ਜਾਣ ਦਾ ਬਹਾਨਾ ਬਣਾਇਆ ਅਤੇ ਉਸ ਨੂੰ ਸਕੂਲ ਦੀ ਪਹਿਲੀ ਮੰਜ਼ਿਲ ‘ਤੇ ਲੈ ਗਿਆ। ਪਰਿਵਾਰ ਮੁਤਾਬਕ, ਉੱਥੇ ਬੱਚੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਬੱਚੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਹਿਲਾਂ ਮਾਸੂਮ ਬੱਚੀ ਨੂੰ ਪੱਥਰ ਨਾਲ ਮਾਰਿਆ ਗਿਆ ਅਤੇ ਫਿਰ ਗਮਲੇ ਨਾਲ ਵੀ ਹਮਲਾ ਕੀਤਾ ਗਿਆ। ਇੰਨਾ ਹੀ ਨਹੀਂ, ਪਰਿਵਾਰ ਦਾ ਕਹਿਣਾ ਹੈ ਕਿ ਬੱਚੀ ਨੂੰ ਕਾਫੀ ਦੇਰ ਤੱਕ ਘੜੀਸਿਆ ਵੀ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਬੇਹੋਸ਼ ਹਾਲਤ ਵਿੱਚ ਮਿਲੀ।

ਬੱਚੀ ਦੇ ਚਾਚਾ ਫਾਜ਼ਿਲ ਮੁਤਾਬਕ, ਜਦੋਂ ਪਰਿਵਾਰਕ ਮੈਂਬਰ ਬੱਚੀ ਦੀ ਭਾਲ ਕਰਦੇ ਹੋਏ ਸਕੂਲ ਪਹੁੰਚੇ ਤਾਂ ਤੀਜੀ ਜਮਾਤ ਦਾ ਉਹੀ ਵਿਦਿਆਰਥੀ ਉਨ੍ਹਾਂ ਨੂੰ ਬੱਚੀ ਕੋਲ ਲੈ ਕੇ ਗਿਆ, ਜਿਸ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਹਨ। ਇਸ ਗੱਲ ਨੇ ਪੂਰੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।

ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਕੂਲ ਦੀ ਸੁਰੱਖਿਆ ਅਤੇ CCTV ਕੈਮਰਿਆਂ ਦੀ ਨਿਗਰਾਨੀ ਪ੍ਰਣਾਲੀ ‘ਤੇ ਵੀ ਸਵਾਲ ਚੁੱਕੇ ਹਨ। ਪਰਿਵਾਰ ਦਾ ਸਵਾਲ ਹੈ ਕਿ ਜੇਕਰ ਸਕੂਲ ਦੇ ਸਾਰੇ CCTV ਕੈਮਰਿਆਂ ਦੀ ਮਾਨੀਟਰਿੰਗ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਹੁੰਦੀ ਹੈ ਤਾਂ ਫਿਰ ਇੰਨੀ ਗੰਭੀਰ ਘਟਨਾ ਕਿਸੇ ਦੀ ਨਜ਼ਰ ਵਿੱਚ ਕਿਉਂ ਨਹੀਂ ਆਈ?

ਆਖਿਰਕਾਰ ਕੈਮਰਿਆਂ ਰਾਹੀਂ ਸਮੇਂ ਸਿਰ ਇਸ ਘਟਨਾ ਦਾ ਪਤਾ ਕਿਉਂ ਨਹੀਂ ਲੱਗ ਸਕਿਆ? ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਿਸੇ ਅਧਿਆਪਕ ਜਾਂ ਸਕੂਲ ਕਰਮਚਾਰੀ ਦੀ ਨਜ਼ਰ ਇਸ ਘਟਨਾ ‘ਤੇ ਪੈ ਜਾਂਦੀ ਤਾਂ ਸ਼ਾਇਦ ਮਾਸੂਮ ਬੱਚੀ ਨੂੰ ਇੰਨੀਆਂ ਗੰਭੀਰ ਸੱਟਾਂ ਲੱਗਣ ਤੋਂ ਬਚਾਇਆ ਜਾ ਸਕਦਾ ਸੀ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ ਅਤੇ ਇੰਨੀ ਗੰਭੀਰ ਘਟਨਾ ਵਾਪਰਨ ਸਮੇਂ ਸਕੂਲ ਦਾ ਸੁਰੱਖਿਆ ਤੰਤਰ ਕਿੱਥੇ ਸੀ?

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments