Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
7
ਆਪਣੇ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਲੱਭਣ ਗਈ ਕੁੜੀ ਨਾਲ ਉਹਨਾਂ ਨੇ ਫਿਰ ਕੀਤਾ ਬਲਾਤਕਾਰ, ਕੁੜੀ ਦੋ ਸਾਲ ਤੋਂ ਲੱਭ ਰਹੀ ਸੀ ਦੋਸ਼ੀ…
Latest News
Punjab
ਆਪਣੇ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਲੱਭਣ ਗਈ ਕੁੜੀ ਨਾਲ ਉਹਨਾਂ ਨੇ ਫਿਰ ਕੀਤਾ ਬਲਾਤਕਾਰ, ਕੁੜੀ ਦੋ ਸਾਲ ਤੋਂ ਲੱਭ ਰਹੀ ਸੀ ਦੋਸ਼ੀ…
August 7, 2022
Voice of Punjab
ਆਪਣੇ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਲੱਭਣ ਗਈ ਕੁੜੀ ਨਾਲ ਉਹਨਾਂ ਨੇ ਫਿਰ ਕੀਤਾ ਬਲਾਤਕਾਰ, ਕੁੜੀ ਦੋ ਸਾਲ ਤੋਂ ਲੱਭ ਰਹੀ ਸੀ ਦੋਸ਼ੀ…
ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਇੱਕ ਦਿਲ ਨੂੰ ਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ| ਦੋ ਸਾਲ ਪਹਿਲਾਂ ਜਲੰਧਰ ਬਾਈਪਾਸ ਨੇੜੇ ਇੱਕ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਇੱਕ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਲੜਕੀ ਮੁਤਾਬਿਕ
2020
‘
ਚ ਉਹ ਕਿਸੇ ਕੰਮ ਲਈ ਜਲੰਧਰ ਬਾਈਪਾਸ
‘
ਤੇ ਗਈ ਸੀ। ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਚਾਰ ਨੌਜਵਾਨ ਉਸ ਨੂੰ ਜ਼ਬਰਦਸਤੀ ਚੰਡੀਗੜ੍ਹ ਵੱਲ ਲੈ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਖਰੜ ਨੇੜੇ ਸੁੱਟ ਕੇ ਫ਼ਰਾਰ ਹੋ ਗਿਆ।
ਪੀੜਿਤ ਕੁੜੀ ਨੇ ਲੁਧਿਆਣਾ ਥਾਣੇ ਅਤੇ ਪੁਲਿਸ ਅਧਿਕਾਰੀਆਂ ਨੂੰ ਬਲਾਤਕਾਰ ਦੀ ਸ਼ਿਕਾਇਤ ਦਿੱਤੀ। ਲੜਕੀ ਦਾ ਦੋਸ਼ ਹੈ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਹਰ ਅਧਿਕਾਰੀ ਕੋਲ ਗਈ। ਪਰ ਕਿਤੇ ਵੀ ਕੁਝ ਨਹੀਂ ਹੋਇਆ। ਕਿਉਂਕਿ ਪੀੜਿਤ ਕੋਲੋਂ ਆਰੋਪੀਆਂ ਦੀ ਪਹਿਚਾਣ ਨਹੀਂ ਸੀ
ਸਿਰਫ਼ ਗੱਡੀ ਦਾ ਨੰਬਰ ਸੀ। ਅਖੀਰ ਉਸ ਨੇ ਦੋਸ਼ੀਆਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਲਗਾਤਾਰ ਜਲੰਧਰ ਬਾਈਪਾਸ ਵੱਲ ਜਾਣਾ ਸ਼ੁਰੂ ਕਰ ਦਿੱਤਾ।
12
ਜੁਲਾਈ ਨੂੰ ਉਕਤ ਦੋਸ਼ੀ ਪੀੜਤਾ ਨੂੰ ਉਸੇ ਥਾਂ
‘
ਤੇ ਮਿਲੇ ਸਨ। ਦੋਸ਼ੀਆਂ ਨੇ ਲੜਕੀ ਨੂੰ ਦੁਬਾਰਾ ਕਾਰ ਵਿੱਚ ਬਿਠਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਪਰ ਇਸ ਵਾਰ ਪੀੜਤਾ ਨੇ ਇੱਕ ਦੋਸ਼ੀ ਦਾ ਆਧਾਰ ਕਾਰਡ ਚੁੱਕ ਲਿਆ।
ਇਸ ਤੋਂ ਬਾਅਦ ਲੜਕੀ ਨੇ ਲੁਧਿਆਣਾ ਦੇ ਹੈਬੋਵਾਲ ਥਾਣੇ ‘ਚ ਸ਼ਿਕਾਇਤ ਦਰਜ ਕਾਰਵਾਈ ਅਤੇ ਪੁਲੀਸ ਨੇ ਜਾਂਚ ਤੋਂ ਬਾਅਦ ਗੁਰਦਾਸਪੁਰ ਵਾਸੀ ਬਰਿੰਦਰ ਸਿੰਘ
,
ਗੁਰਪ੍ਰੀਤ ਸਿੰਘ ਗੋਪੀ
,
ਸੁਖਦੇਵ ਸਿੰਘ ਉਰਫ਼ ਹੈਪੀ ਅਤੇ ਪਰਮਜੀਤ ਸਿੰਘ ਉਰਫ਼ ਪੰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
Post navigation
ਬਰਸਾਤ ਨੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ, ਸਰਕਾਰ 100 ਕਰੋੜ ਦਾ ਪੈਕੇਜ ਜਾਰੀ ਕਰੇ: ਰਾਣਾ ਸੋਢੀ
ਭਗਵੰਤ ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਪੰਜਾਬ ਦੀ ਕਿਸਾਨੀ ਨਾਲ ਜੁੜੇ ਮਸਲੇ ਜ਼ੋਰਦਾਰ ਢੰਗ ਨਾਲ ਚੁੱਕੇ, ਐਮ.ਐਸ.ਪੀ. ਨੂੰ ਕਾਨੂੰਨੀ ਗਾਰੰਟੀ ਬਣਾਉਣ ਦੀ ਮੰਗ ਕੀਤੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us