ਫਗਵਾੜਾ ਸ਼ੂਗਰ ਮਿੱਲ ਅੱਗੇ ਰਾਸ਼ਨ-ਪਾਣੀ ਲੈ ਕੇ ਬੈਠੇ ਕਿਸਾਨਾਂ ਨੇ ਲੁਧਿਆਣਾ-ਜਲੰਧਰ ਹਾਈਵੇ ਪੂਰੀ ਤਰ੍ਹਾਂ ਕੀਤਾ ਹੋਇਏ ਜਾਮ, ਇਨ੍ਹਾਂ ਮਾਰਗਾਂ ‘ਤੇ ਵੀ ਧਰਨਿਆਂ ਦੀ ਤਿਆਰੀ…

ਫਗਵਾੜਾ ਸ਼ੂਗਰ ਮਿੱਲ ਅੱਗੇ ਬੈਠੇ ਕਿਸਾਨਾਂ ਨੇ ਲੁਧਿਆਣਾ-ਜਲੰਧਰ ਹਾਈਵੇ ਪੂਰੀ ਤਰ੍ਹਾਂ ਕੀਤਾ ਹੋਇਏ ਜਾਮ, ਇਨ੍ਹਾਂ ਮਾਰਗਾਂ ‘ਤੇ ਵੀ ਧਰਨਿਆਂ ਦੀ ਤਿਆਰੀ…

ਜਲੰਧਰ/ਫਗਵਾੜਾ (ਵੀਓਪੀ ਬਿਊਰੋ) ਫਗਵਾੜਾ ਸ਼ੂਗਰ ਮਿੱਲ ਅੱਗੇ ਹਾਈਵੇ ਜਾਮ ਕਰ ਕੇ ਧਰਨੇ ਉੱਤੇ ਬੈਠੇ ਕਿਸਾਨਾਂ ਨੇ ਅੱਜ ਲਿੰਕ ਰੋਡ ਵੀ ਬੰਦ ਕਰ ਦਿੱਤੇ ਹਨ। ਲੁਧਿਆਣੇ ਤੋਂ ਜਲੰਧਰ ਆਉਣ-ਜਾਣ ਲਈ ਫਗਵਾੜਾ ਸ਼ੂਗਰ ਮਿੱਲ ਅੱਜੇ ਜੀਟੀ ਰੋਡ ਪੂਰੀ ਤਰ੍ਹਾਂ ਨਾਲ ਬੰਦ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਹੋਰਨਾਂ ਜੱਥੇਬੰਦੀਆਂ ਨੇ ਵੀ ਫਗਵਾੜਾ ਦੇ ਸ਼ੂਗਰ ਮਿੱਲ ਨੇੜਲੇ ਹਾਈਵੇ ਨੂੰ ਬੰਦ ਕਰਨ ਤੋਂ ਇਲਾਵਾ ਹੋਰਨਾਂ ਮਾਰਗਾਂ ਨੂੰ ਵੀ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਕਿਸਾਨਾਂ ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਰਸਤਾ ਦਿੱਤਾ ਸੀ ਪਰ ਉਹਨਾਂ ਨੇ ਨਾਲ ਹੀ ਇਹ ਵੀ ਐਲਾਨ ਕੀਤਾ ਸੀ ਕਿ ਅੱਜ ਉਹ ਪੂਰਾ ਮਾਰਗ ਬੰਦ ਰੱਖਣਗੇ। ਇਸ ਦੌਰਾਨ ਕਿਸਾਨ ਰਾਸ਼ਨ ਪਾਣੀ ਲੈ ਕੇ ਪੂਰੀ ਤਿਆਰੀ ਨਾਲ ਲੰਬੇ ਸੰਘਰਸ਼ ਲਈ ਬੈਠੇ ਹੋਏ ਹਨ।

ਤੁਹਾਨੂੰ ਦੱਸ ਦੇਇਏ ਕਿ ਗੰਨੇ ਦੀ ਬਕਾਇਆ ਅਦਾਇਗੀ ਲਈ ਕਿਸਾਨ ਉਕਤ ਸ਼ੂਗਰ ਮਿੱਲ਼ ਖਿਲਾਫ ਧਰਨੇ ਉੱਤੇ ਬੈਠੇ ਹਨ। ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਫਗਵਾੜਾ ਸ਼ੂਗਰ ਮਿੱਲ ਕੋਲ ਕਿਸਾਨਾਂ ਦੇ ਗੰਨੇ ਦੇ 72 ਕਰੋੜ ਰੁਪਏ ਫਸੇ ਹੋਏ ਹਨ। ਮਿੱਲ ਮਾਲਕ ਖੁਦ ਲਾਪਤਾ ਹੈ ਅਤੇ ਸਰਕਾਰ ਉਸ ਦੀ ਗੱਲ ਨਹੀਂ ਸੁਣ ਰਹੀ। ਉਹ ਵਾਰ-ਵਾਰ ਮੀਟਿੰਗਾਂ ਕਰਕੇ ਭਰੋਸਾ ਦਿੰਦੇ ਹਨ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਅੱਗੇ ਮੰਗ ਰੱਖੀ ਸੀ ਕਿ ਮਿੱਲ ਦੀ ਕੁਰਕੀ ਕਰਕੇ ਕਿਸਾਨਾਂ ਦੀ ਬਕਾਇਆ ਅਦਾਇਗੀ ਕੀਤੀ ਜਾਵੇ। ਮੀਟਿੰਗ ਵਿੱਚ ਸਰਕਾਰ ਨੇ ਸਹਿਮਤੀ ਜਤਾਈ ਪਰ ਬਾਅਦ ਵਿੱਚ ਪਿੱਛੇ ਹਟ ਗਈ।
ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਉਹ 15 ਅਗਸਤ ਤਕ ਕਿਸਾਨਾਂ ਨੂੰ ਗੰਨੇ ਤੇ 100 ਕਰੋੜ ਹੋਰ ਜਾਰੀ ਕਰ ਦੇਣਗੇ। ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ ਫਗਵਾੜਾ ਸ਼ੂਗਰ ਮਿੱਲ ਵਾਲੇ ਕਿਸਾਨਾਂ ਦੇ ਕਰੀਬ-ਕਰੀਬ 45 ਕਰੋੜ ਦੱਬ ਕੇ ਇੰਗਲੈਂਡ ਭੱਜ ਗਏ ਹਨ ਅਤੇ ਇਸ ਲਈ ਉਹ ਮਿੱਲ ਵਿਚ ਮੌਜੂਦ ਖੰਡ ਦੇ 8 ਕਰੋੜ ਦੇ ਸਟਾਕ ਨੇ ਵੇਚ ਕੇ ਕਿਸਾਨਾਂ ਦੀ ਅਦਾਇਗੀ ਕਰਨਗੇ ਅਤੇ ਬਾਕੀ ਰਕਮ ਜੋ ਸ਼ੂਗਰ ਮਿੱਲ ਹੀ ਜਾਇਦਾਦ ਹੇ ਉਸ ਨੂੰ ਕੁਰਕ ਕਰ ਕੇ ਨਿਲਾਮ ਕਰਨਗੇ ਅਤੇ ਕਿਸਾਨਾਂ ਦੀ ਅਦਾਇਗੀ ਕਰਨਗੇ।
error: Content is protected !!