ਆਮ ਆਦਮੀ ਦੀ ਸਰਕਾਰ ਏ ਜਨਾਬ; ਸੜਕ ‘ਤੇ ਲੱਗਾ ਸੀ ਜਾਮ ਤਾਂ ਸਪੀਕਰ ਸੰਧਵਾਂ ਦੇ ਸੁਰੱਖਿਆ ਗਾਰਡਾਂ ਨੇ ਕੁੱਟਿਆ ਟਰੱਕ ਡਰਾਈਵਰ, ਵੀਡੀਓ ਵਾਇਰਲ ਹੋਈ ਤਾਂ…

ਆਮ ਆਦਮੀ ਦੀ ਸਰਕਾਰ ਏ ਜਨਾਬ; ਸੜਕ ‘ਤੇ ਲੱਗਾ ਸੀ ਜਾਮ ਤਾਂ ਸਪੀਕਰ ਸੰਧਵਾਂ ਦੇ ਸੁਰੱਖਿਆ ਗਾਰਡਾਂ ਨੇ ਕੁੱਟਿਆ ਟਰੱਕ ਡਰਾਈਵਰ, ਵੀਡੀਓ ਵਾਇਰਲ ਹੋਈ ਤਾਂ…

ਵੀਓਪੀ ਬਿਊਰੋ – ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਕੁਝ ਸਮੇਂ ਲਈ ਤਾਂ ਆਸ ਸੀ ਕਿ ਹੁਣ ਪੰਜਾਬ ਵਿੱਚੋਂ ਵੀਆਈਵੀ ਕਲਚਰ ਖਤਮ ਹੋਵੇਗਾ ਅਤੇ ਆਮ ਲੋਕਾਂ ਦੀ ਹਰ ਜਗ੍ਹਾ ਸੁਣਵਾਈ ਹੋਵੇਗੀ ਪਰ ਆਸ ਵੀ ਜਲਦ ਹੀ ਟੁੱਟ ਗਈ ਹੈ ਜਦ ਆਏ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕਾਂ ਵੱਲੋਂ ਹੀ ਚੁਣੇ ਗਏ ਨੁਮਾਇੰਦਿਆਂ ਦੇ ਸਾਥੀ ਗੁੰਡਾਗਰਦੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀ ਹਨ। ਅਜਿਹੀ ਹੀ ਇਕ ਘਟਨਾ ਵਾਪਰੀ ਹੈ ਬੀਤੇ ਦਿਨੀਂ ਜਲੰਧਰ-ਅੰਮ੍ਰਿਤਸਰ ਨੈਸ਼ਨਲ ‘ਤੇ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸੁਰੱਖਿਆ ਗਾਰਡਾਂ ਨੇ ਇਕ ਟਰੱਕ ਡਰਾਈਵਰ ਦੀ ਕੁੱਟਮਾਰ ਕੀਤੀ ਹੈ।
ਘਟਨਾ ਉਸ ਸਮੇਂ ਵਾਪਰੀ ਜਦ ਕੱਲ੍ਹ ਵੀਰਵਾਰ ਦੇ ਦਿਨ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਜਾਮ ਲੱਗਾ ਹੋਇਆ ਸੀ ਅਤੇ ਇਸ ਦੌਰਾਨ ਹੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਕਾਫਲਾ ਵੀ ਉੱਥੇ ਪਹੁੰਚ ਗਿਆ। ਇਸ ਦੌਰਾਨ ਕਾਫਲੇ ਵਿਚ ਮੌਜੂਦ ਪਾਇਲਟ ਗੱਡੀ ਹੂਟਰ ਵਜਾਉਂਦੀ ਰਹੀ ਪਰ ਰਸਤਾ ਨਹੀਂ ਮਿਲਿਆ। ਇਸ ਦੌਰਾਨ ਉਹਨਾਂ ਦੇ ਨਾਲ ਮੌਜੂਦ ਸੁਰੱਖਿਆ ਗਾਰਡਾਂ ਨੇ ਹੇਠਾਂ ਉਤਰ ਕੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਅਤੇ ਰਸਤੇ ਵਿਚ ਖੜੇ ਇਕ ਟਰੱਕ ਡਰਾਈਵਰ ਡਰਾਈਵਰ ਜਗਰੂਪ ਸਿੰਘ ਨੂੰ ਗਲਤ ਬੋਲਦੇ ਹੋਏ ਟਰੱਕ ਪਾਸੇ ਕਰਨ ਲਈ ਕਹਿਣ ਲੱਗੇ ਪਰ ਜਾਮ ਜਿਆਦਾ ਲੱਗਾ ਹੋਣ ਕਾਰਨ ਟਰੱਕ ਡਰਾਈਵਰ ਨੇ ਟਰੱਕ ਪਾਸੇ ਕਰਨ ਤੋਂ ਅਸਮੱਰਥਾ ਦਿਖਾਈ ਤਾਂ ਉਹਨਾਂ ਵਿਚਕਾਰ ਬਹਿਸਬਾਜੀ ਸ਼ੁਰੂ ਹੋ ਗਈ ਅਤੇ ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸੁਰੱਖਿਆ ਗਾਰਡਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਉੱਤੇ ਮੌਜੂਦ ਲੋਕਾਂ ਨੇ ਸੁਰੱਖਿਆ ਗਾਰਡਾਂ ਤੋਂ ਡਰਦੇ ਹੋਏ ਲੁਕੇ-ਛੁਪੇ ਵੀਡੀਓ ਬਣਾ ਕੇ ਉਹਨਾਂ ਦੀ ਇਸ ਕਰਤੂਤ ਨੂੰ ਵਾਈਰਲ ਕਰ ਦਿੱਤਾ। ਇਸ ਦੌਰਾਨ ਜਦ ਟਰੱਕ ਡਰਾਈਵਰ ਨਾਲ ਕੁੱਟਮਾਰ ਕੀਤੀ ਤਾਂ ਉਸ ਨੇ ਵੀ ਆਪਣੇ ਨਾਲ ਹੋਈ ਧੱਕੇਸ਼ਾਹੀ ਹੀ ਜਾਣਕਾਰੀ ਆਪਣੇ ਮਾਲਕਾਂ ਨੂੰ ਦਿੱਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਵੀ ਘਟਨਾ ਪ੍ਰਤੀ ਰੋਸ ਪ੍ਰਗਟਾਉਂਦੇ ਹੋਏ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਮਾਨਾਵਾਲਾ ਪਹੁੰਚ ਕੇ ਪੂਰੀ ਸੜਕ ਜਾਮ ਕਰ ਦਿੱਤੀ। ਇਸ ਤੋਂ ਬਾਅ ਮਾਮਲਾ ਉਲਝਦਾ ਦੇਖ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਫੀ ਮੰਗੀ ਅਤੇ ਉਹਨਾਂ ਨੇ ਇਸ ਮਾਮਲੇ ਸਬੰਧੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।
error: Content is protected !!