ਬਸ਼ੀਰਪੁਰਾ ਮਾਰਕੀਟ ‘ਚ ਲਹਿਰਾਇਆ ਤਿਰੰਗਾ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ…

ਬਸ਼ੀਰਪੁਰਾ ਮਾਰਕੀਟ ‘ਚ ਲਹਿਰਾਇਆ ਤਿਰੰਗਾ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ…

ਜਲੰਧਰ (ਸੁਰਖਾਬ ਸਿੰਘ) 75ਵੇਂ ਆਜ਼ਾਦੀ ਦਿਹਾੜੇ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾਈ ਸੋਸ਼ਲ ਮੀਡੀਆ ਸਕੱਤਰ ਨਿਖਿਲ ਸ਼ਰਮਾ ਵੱਲੋਂ ਬਸ਼ੀਰਪੁਰਾ ਮਾਰਕੀਟ, ਜਲੰਧਰ ਵਿਖੇ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਭਾਰਤ ਮਾਤਾ ਦੀ ਪੂਜਾ ਕਰਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਆਜ਼ਾਦੀ ਦਿਵਸ ਮੌਕੇ ਛੋਟੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ।

ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਸਬੰਧੀ ਪ੍ਰੋਗਰਾਮ ਤੇ ਪੁੱਜੇ ਪੰਡਿਤ ਦੀਨਦਿਆਲ ਉਪਾਧਿਆਏ ਸਮ੍ਰਿਤੀ ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨਲਾਲ ਸ਼ਰਮਾ ਨੇ ਦੱਸਿਆ ਕਿ ਦੇਸ਼ ਭਰ ਵਿੱਚ 75ਵਾਂ ਆਜ਼ਾਦੀ ਦਿਵਸ ਅੰਮ੍ਰਿਤ ਮਹਾਉਤਸਵ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਗੁਲਾਮ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਆਜ਼ਾਦੀ ਦੀ ਲੜਾਈ ਲੜਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਨੌਜਵਾਨਾਂ ਨੂੰ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦੇਣ ਲਈ ਕਿਹਾ। ਇਸ ਮੌਕੇ ਪੇਮਾ ਦੇ ਪ੍ਰਧਾਨ ਸੁਰਿੰਦਰ ਪਾਲ ਨੇ ਸਾਰਿਆਂ ਨੂੰ 75ਵੇਂ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ|

ਇਸ ਮੌਕੇ ਰਜਨੀਸ਼ ਸ਼ਰਮਾ, ਡਾ. ਵਿਨੀਤ ਸ਼ਰਮਾ, ਮੋਨੂੰ ਸ਼ਰਮਾ, ਹਨੀ ਦਾਦਰ, ਕਮਲ ਗਰੋਵਰ, ਨਿਤਿਨ ਬਰੋਲ, ਸੰਦੀਪ, ਰੋਹਿਤ ਦੱਤਾ, ਜਤਿਨ ਨਾਰੰਗ, ਸੂਰਜ, ਅਨੂਪ ਗੁਪਤਾ, ਦਵਿੰਦਰ ਸ਼ਰਮਾ, ਗੌਰਵ ਅਗਰਵਾਲ (ਗੋਰੇ), ਅਸ਼ਵਨੀ ਗੁਪਤਾ, ਮਨੀਸ਼ ਅਗਰਵਾਲ, ਵਿਕਾਸ ਚੌਹਾਨ ਤੇ ਹੋਰ ਵੀ ਸ਼ਾਮਲ ਹਨ। ਇਸ ਦੌਰਾਨ ਇਹਨਾਂ ਸਾਰਿਆਂ ਨੇ ਪ੍ਰਣ ਲਿਆ ਕਿ ਉਹ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਮਿਲ ਕੇ ਕੰਮ ਕਰਨਗੇ।

error: Content is protected !!