RSS ਦਾ ਝੰਡਾ ਚੁੱਕਣ ਵਾਲੇ ਜਲੰਧਰ ਦੇ ਨੇਤਾ ਪਹੁੰਚੇ ਝਾੜੂ ਵਾਲੇ MLA ਕੋਲ, ਕੇਜਰੀਵਾਲ ਨੂੰ ਕੋਸਦੇ ਨੇ ਤੇ ਉਹਨਾਂ ਦੇ MLA ਦਾ ਕੱਟ ਰਹੇ ਨੇ ਕੇਕ    

RSS ਦਾ ਝੰਡਾ ਚੁੱਕਣ ਵਾਲੇ ਜਲੰਧਰ ਦੇ ਨੇਤਾ ਪਹੁੰਚੇ ਝਾੜੂ ਵਾਲੇ MLA ਕੋਲ, ਕੇਜਰੀਵਾਲ ਨੂੰ ਕੋਸਦੇ ਨੇ ਤੇ ਉਹਨਾਂ ਦੇ MLA ਦਾ ਕੱਟ ਰਹੇ ਨੇ ਕੇਕ 

 

ਜਲੰਧਰ (ਪਰਮਜੀਤ ਰੰਗਪੁਰੀ) ਹਰ ਵੇਲੇ ਆਰਐਸਐਸ ਦਾ ਝੰਡਾ ਬੁਲੰਦ ਕਰਨ ਵਾਲੇ ਜਲੰਧਰ ਵੈਸਟ ਦੇ 5 ਨੇਤਾਵਾਂ ਦੀ ਆਪ ਵਿਧਾਇਕ ਦੇ ਨਾਲ ਤਸਵੀਰਾਂ ਨੇ ਸ਼ਹਿਰ ਦੀ ਰਾਜਨੀਤੀ ਵਿਚ ਹਲਚਲ ਮਚਾ ਦਿੱਤੀ ਹੈ| ਇਹ ਉਹ ਨੇਤਾ ਨੇ ਜਿਹੜੇ ਹਰ ਵੇਲੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਹਰ ਵੇਲੇ ਕੋਸਦੇ ਰਹਿੰਦੇ ਨੇ ਤੇ ਅੱਜ ਉਹਨਾਂ ਦੀ ਹੀ ਪਾਰਟੀ ਦੇ ਵਿਧਾਇਕ ਦਾ ਜਨਮ ਦਿਨ ਮਨਾ ਰਹੇ ਨੇ| ਇਹਨਾਂ ਵਿਚੋਂ ਭਾਜਪਾ ਦੇ ਜਿਲਾ ਜਰਨਲ ਸੈਕਟਰੀ ਰਾਜੀਵ ਢੀਂਗਰਾ, ਮੰਡਲ 9 ਦੇ ਪ੍ਰਧਾਨ ਸੌਰਵ ਸੇਠ, ਮੰਡਲ 8 ਦੇ ਪ੍ਰਧਾਨ ਅਮਿਤ ਲੁਦਰਾ, ਉਪ ਪ੍ਰਧਾਨ ਅਮਿਤ ਸੰਧਾ, ਕਾਰਜਕਾਰੀ ਮੈਂਬਰ ਦਵਿੰਦਰ ਅਰੋੜਾ ਅਤੇ ਭਾਜਪਾ ਦੇ ਕੋਂਸਲਰ ਪਤੀ ਵਿਨੀਤ ਧੀਰ ਸਾਫ਼ ਨਜਰ ਆ ਰਹੇ ਨੇ |

ਹੈਰਾਨੀ ਵਾਲੀ ਗੱਲ ਇਹ ਹੈ ਕੀ ਰਾਜੀਵ ਢੀਂਗਰਾ, ਅਮਿਤ ਸੰਧਾ, ਸੌਰਵ ਸੇਠ ਅਤੇ ਵਿਨੀਤ ਧੀਰ ਇਹ ਚਾਰੋਂ ਨਗਰ ਨਿਗਮ ਚੌਣਾ ਵਿਚ ਭਾਜਪਾ ਵਲੋਂ ਮਿਲੀ ਟਿਕੇਟ ਤੇ ਚੋਣ ਲੜ ਚੁੱਕੇ ਨੇ| ਇਹਨਾਂ ਵਿਚੋਂ ਸੌਰਵ ਸੇਠ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਜਾ ਰਹੀ ਔਸ਼ਦੀ ਕੈਂਦਰ ਨੂੰ ਵੀ ਚਲਾਉਂਦਾ ਹੈ| ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਸਾਰੇ ਕੱਟੜ ਨਿੱਕਰ ਵਾਲੇ ਨੇ| ਪਰ ਹੈਰਾਨੀ ਹੁੰਦੀ ਹੈ ਕੀ ਸੱਤਾ ਜਾਣ ਤੋਂ ਬਾਅਦ ਕਿਵੇਂ ਇਹ ਸਾਰੇ ਨੇਤਾ ਆਪਣੀ ਪਾਰਟੀ ਨੂੰ ਨਜਰ ਅੰਦਾਜ ਕਰ ਕੇ ਸ਼ਰੇਆਮ ਝਾੜੂ ਵਾਲੇ ਵਿਧਾਇਕ ਰਮਨ ਅਰੋੜਾ ਦਾ ਕੇਕ ਕੱਟ ਰਹੇ ਨੇ|

ਹਾਲਾਂਕਿ ਇਹ ਦਾਅਵਾ ਕਰਦੇ ਨੇ ਕਿ ਰਮਨ ਅਰੋੜਾ ਨਾਲ ਉਹਨਾਂ ਦੇ ਪੁਰਾਣੇ ਸੰਬੰਧ ਹੈ| ਲੇਕਿਨ ਇਸ ਤੋਂ ਪਹਿਲਾਂ ਇਹਨਾਂ ਸਾਰਿਆ ਦੀ ਇੱਕਠੀ ਤਸਵੀਰ ਰਮਨ ਅਰੋੜਾ ਨਾਲ ਨਾ ਹੀ ਕਦੇ ਸਾਹਮਣੇ ਆਈ ਤੇ ਨਾ ਹੀ ਕਦੇ ਇਹਨਾਂ ਨੇ ਸੋਸ਼ਲ ਮੀਡਿਆ ‘ਤੇ ਕਦੇ ਸ਼ੇਅਰ ਕੀਤੀ| ਅਜੇ ਇਹ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ ਦੀ ਮੁਲਾਕਾਤ ਸਿਰਫ ਕੇਕ ਕੱਟਣ ਤੱਕ ਹੀ ਸੀਮਿਤ ਹੈ ਜਾਂ ਇਹ ਨਿੱਕਰ ਛੱਡ ਕੇ ਝਾੜੂ ਫੜ ਲੈਣਗੇ| ਹਾਲਾਂਕਿ ਅੰਦਰ ਖਾਤੇ ਚਰਚਾ ਇਹ ਵੀ ਹੈ ਕਿ ਇਹਨਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਵੈਸਟ ਤੇ ਕੇਂਦਰੀ ਹਲਕੇ ਵਿਚ ਆਪ ਉਮੀਦਵਾਰਾਂ ਦੀ ਮਦਦ ਕੀਤੀ ਅਤੇ ਆਪਣੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾਇਆ|

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਭਾਜਪਾ ਨੇਤਾ ਰਾਜੀਵ ਵਾਲੀਆ ਨੇ ਹੀ ਸ਼ੇਅਰ ਕੀਤੀਆਂ ਨੇ| ਇਹੀ ਨਹੀਂ ਉਸ ਨੇ ਥੱਲੇ ਕਮੈਂਟ ਵਿਚ ਇਹਨਾਂ ਨੂੰ ਜਲੰਧਰ ਦੀ ਭਾਜਪਾ ਦੇ ਜੈਚੰਦ ਵੀ ਕਹਿ ਦਿੱਤਾ|

error: Content is protected !!