ਬਾਬੇ ਨੇ ਕਰ’ਤਾ ਕਮਾਲ; ਇੰਦਰਜੀਤ ਨਿੱਕੂ ਨੂੰ ਆਉਣ ਲੱਗੇ ਕੰਮ ਦੇ ਆਫਰ- ਦਲਜੀਤ, ਗਿੱਪੀ, ਪਰਮੀਸ਼ ਵਰਮਾ ਤੇ ਯੋ ਯੋ ਹਨੀ ਸਿੰਘ ਤਕ ਨੇ ਪਾਈਆਂ ਪੋਸਟਾਂ…

ਬਾਬੇ ਨੇ ਕਰਤਾ ਕਮਾਲ; ਇੰਦਰਜੀਤ ਨਿੱਕੂ ਨੂੰ ਆਉਣ ਲੱਗੇ ਕੰਮ ਦੇ ਆਫਰ- ਦਲਜੀਤ, ਗਿੱਪੀ, ਪਰਮੀਸ਼ ਵਰਮਾ ਤੇ ਯੋ ਯੋ ਹਨੀ ਸਿੰਘ ਤਕ ਨੇ ਪਾਈਆਂ ਪੋਸਟਾਂ…

ਜਲੰਧਰ (ਵੀਓਪੀ ਡੈਸਕ) ਬੀਤੇ ਦਿਨੀਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਇਕ ਪੋਸਟ ਵਿਚ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਇਕ ਬਾਬੇ ਕੋਲ ਆਪਣੇ ਦੁੱਖੜੇ ਰੋ ਰਿਹਾ ਸੀ। ਉਹ ਬਾਬੇ ਨੂੰ ਦੱਸ ਰਿਹਾ ਸੀ ਕਿ ਉਸ ਦਾ ਕੰਮ ਬਹੁਤ ਮੰਦਾ ਚੱਲ ਰਿਹਾ ਹੈ, ਉਸ ਦੇ ਸਿਰ ਕਰਜੇ ਦਾ ਭਾਰ ਹੈ ਅਤੇ ਹੋਰ ਤਾਂ ਹੋਰ ਉਸ ਦੀ ਸਿਹਤ ਵੀ ਹੁਣ ਕੁਝ ਠੀਕ ਨਹੀਂ ਰਹਿੰਦੀ ਹੈ। ਪਹਿਲਾਂ-ਪਹਿਲ ਤਾਂ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਦੀ ਬਾਬੇ ਕੋਲ ਦੁੱਖੜਾ ਰੋਂਦੇ ਦੀ ਵੀਡੀਓ ਵਾਇਰਲ ਹੋਣ ਉਸ ਨੂੰ ਕਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੇ ਕਿਹਾ ਕਿ ਸਰਦਾਰ ਹੋ ਕੇ ਬਾਬੇ ਕੋਲ ਟੋਪੀ ਪਾ ਕੇ ਮਿੰਨਤਾਂ ਕਰ ਰਿਹਾ ਹੈ। ਪਰ ਇਸ ਤੋਂ ਬਾਅਦ ਲੱਗਦਾ ਬਾਬੇ ਨੇ ਆਪਣੀ ਕਰਾਮਾਤ ਦਿਖਾ ਦਿੱਤੀ ਅਤੇ ਹੁਣ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਨੂੰ ਪੰਜਾਬੀ ਸਿੰਗਰਾਂ ਤੇ ਕਲਾਕਾਰਾਂ ਨੇ ਕੰਮ ਦੀ ਪੇਸ਼ਕਸ਼ ਸ਼ੁਰੂ ਕਰ ਦਿੱਤੀ ਹੈ।

ਸੋਸ਼ਲ ਮੀਡੀਆ ਉੱਪਰ ਵਾਇਰਲ  ਹੋਈ ਵੀਡੀਓ ਤੋਂ ਬਾਅਦ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਲਈ ਦਲਜੀਤ ਦੁਸਾਂਝ, ਗਿੱਪੀ ਗਰੇਵਾਲ, ਯੋ ਯੋ ਹਨੀ ਸਿੰਘ, ਪਰਮੀਸ਼ ਵਰਮਾ, ਹਰਭਜਨ ਮਾਨ ਅਤੇ ਹੋਰ ਵੀ ਕਈ ਨਾਮੀ ਸਿੰਗਰਾਂ ਨੇ ਪੋਸਟਾਂ ਪਾ ਕੇ ਮਦਦ ਦਾ ਭਰੋਸਾ ਦਿੱਤਾ ਹੈ। ਇਹਨਾਂ ਵਿੱਚੋਂ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਨਿੱਕੂ ਨੂੰ ਆਪਣੀ ਅਗਲੀ ਫਿਲਮ ਵਿੱਚ ਗਾਉਣ ਦੀ ਪੇਸ਼ਕਸ਼ ਕੀਤੀ। ਦਿਲਜੀਤ ਨੇ ਇਹ ਵੀ ਲਿਖਿਆ, ‘ਵੀਰੇ ਨੂੰ ਦੇਖ ਕੇ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ ਹੈ, ਜਿਨਾ ਚੋਂ ਇਕ ਮੈਂ ਵੀ ਆ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਵੀਰੇ। ਮੇਰੀ ਅਗਲੀ ਫਿਲਮ ਜੋ ਵੀ ਅਸੀਂ ਸ਼ੂਟ ਕਰਾਂਗੇ, ਕਿਰਪਾ ਕਰਕੇ ਉਸ਼ ਲਈ ਗੀਤ ਜ਼ਰੂਰ ਗਾਓ। ਗਿੱਪੀ ਗਰੇਵਾਲ ਨੇ ਲਿਖਿਆ ਕਿ ਵੀਰੇ ਹੁਣ ਗਾਣੇ ਤੇ ਗਾਣੇ ਆਉਣਗੇ।

ਇਸ ਤੋਂ ਇਲਾਵਾ ਮਿਊਜਿਕ ਡਾਇਰੈਕਟਰ ਬਿੱਗ ਬਰਡ ਨੇ ਕਿਹਾ ਕਿ ਉਹ ਉਹਨਾਂ ਦੇ ਗੀਤ ਲਈ ਮੁਫਤ ਵਿਚ ਕੰਮ ਕਰਨਗੇ। ਇਸ ਤੋਂ ਇਲਾਵਾ ਵੀ ਸੋਸ਼ਲ ਮੀਡੀਆ ਉੱਪਰ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਦੇ ਹੱਕ ਵਿਚ ਪੋਸਟਾਂ ਦਾ ਢੇਰ ਲੱਗ ਗਿਆ ਹੈ ਅਤੇ ਇਸ ਸਮੇਂ ਪੰਜਾਬ ਵਿਚ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਹੀ ਸੋਸ਼ਲ ਮੀਡੀਆ ਉੱਪਰ ਟਰੇਡਿੰਗ ਕਰ ਰਹੇ ਹਨ।
error: Content is protected !!