ਕਿਤੇ ਹੋਰ ਰਿਸ਼ਤਾ ਹੋਣ ‘ਤੇ ਪ੍ਰੇਮੀ ਨੂੰ ਕਰ’ਤਾ ਬਲਾਕ, ਤਾਂ 140 ਕਿਲੋਮੀਟਰ ਦੂਰ ਆ ਕੇ ਦਿੱਤੀ ਦਰਦਨਾਕ ਮੌਤ…

ਕਿਤੇ ਹੋਰ ਰਿਸ਼ਤਾ ਹੋਣ ‘ਤੇ ਪ੍ਰੇਮੀ ਨੂੰ ਕਰ’ਤਾ ਬਲਾਕ, ਤਾਂ 140 ਕਿਲੋਮੀਟਰ ਦੂਰ ਆ ਕੇ ਦਿੱਤੀ ਦਰਦਨਾਕ ਮੌਤ…

ਜਲੰਧਰ (ਵੀਓਪੀ ਬਿਊਰੋ) ਬੀਤੇ ਦਿਨੀਂ ਜਲੰਧਰ ਸ਼ਹਿਰ ਦੇ ਸੰਘਾ ਚੌਕ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਨਰਸਾਂ ਉੱਪਰ ਹੋਏ ਜਾਨਲੇਵਾ ਹਮਲੇ ਵਿਚ ਇਕ ਨਰਸ ਦੀ ਮੌਤ ਹੋ ਗਈ ਸੀ ਅਤੇ ਇਕ ਗੰਭੀਰ ਜ਼ਖਮੀ ਹੋ ਗਈ ਸੀ। ਭੇਦਭਰੇ ਹਾਲਾਤ ਵਿਚ ਹੋਏ ਇਸ ਕਤਲਕਾਂਡ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਉਕਤ ਨਰਸ ਬਲਜਿੰਦਰ ਕੌਰ ਦਾ ਕਤਲ ਕਰਨ ਵਾਲਾ ਹਤਿਆਰਾ ਕੋਈ ਹੋਰ ਨਹੀਂ ਸਗੋਂ ਉਸ ਦਾ ਹੀ ਪ੍ਰੇਮੀ ਸੀ। ਪੁਲਿਸ ਨੇ ਉਕਤ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਹੈ। ਉਕਤ ਘਟਨਾ ਸੰਘਾ ਚੌਕ ਸਥਿਤ ਪਰਲ ਆਈ ਐਂਡ ਮੈਟਰਨਿਟੀ ਹਸਪਤਾਲ ਦੇ ਨਰਸਿੰਗ ਹੋਸਟਲ ਵਿਖੇ ਵਾਪਰੀ ਸੀ।

ਜਾਣਕਾਰੀ ਮੁਤਾਬਕ ਮੁਲਜ਼ਮ ਗੋਰੂ ਜੋ ਕਿ ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਦਾ ਰਹਿਣ ਵਾਲਾ ਸੀ ਦਾ ਪਹਿਲਾਂ ਬਲਜਿੰਦਰ ਕੌਰ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਸ ਤੋਂ ਬਾਅਦ ਬਲਜਿੰਦਰ ਕੌਰ ਦਾ ਰਿਸ਼ਤਾ ਕਿਤੇ ਹੋਰ ਹੋ ਗਿਆ ਅਤੇ ਇਸ ਗੱਲ ਦਾ ਗੋਰੂ ਨੂੰ ਬੁਰਾ ਲੱਗਾ। ਇਸ ਤੋਂ ਬਾਅਦ ਜਦ ਉਹ ਬਲਜਿੰਦਰ ਕੌਰ ਨੂੰ ਵਾਰ-ਵਾਰ ਫੋਨ ਕਾਲ ਕਰ ਕੇ ਆਪਣੇ ਨਾਲ ਵਿਆਹ ਕਰਵਾਉਣ ਲਈ ਮਨਾ ਰਿਹਾ ਸੀ ਤਾਂ ਉਕਤ ਨਰਸ ਨੇ ਉਸ ਨੂੰ ਬਲਾਕ ਕਰ ਦਿੱਤਾ। ਇਸ ਗੱਲ਼ ਦਾ ਮੁਲਜ਼ਮ ਨੂੰ ਹੋਰ ਵੀ ਬੁਰਾ ਲੱਗਾ ਤਾਂ ਉਸ ਨੇ ਆਪਣੀ ਪ੍ਰੇਮਿਕਾ ਦੀ ਮੰਗਣੀ ਅਤੇ ਖੁਦ ਨੂੰ ਬਲਾਕ ਕੀਤੇ ਜਾਣ ਤੋਂ ਦੁਖੀ ਹੋ ਕੇ ਗੁੱਸੇ ਵਿਚ ਜਲੰਧਰ ਆ ਕੇ ਬਲਜਿੰਦਰ ਕੌਰ ਦਾ ਕਤਲ ਕਰ ਦਿੱਤਾ।

ਇਸ ਦੌਰਾਨ ਜਦ ਉਕਤ ਮੁਲਜ਼ਮ ਨੇ ਘਟਨਾ ਨੂੰ ਅੰਜਾਮ ਦਿੱਤਾ ਤਾਂ ਬਲਜਿੰਦਰ ਦੀ ਦੋਸਤ ਜੋਤੀ ਨੀ ਘਟਨਾ ਵਾਲੇ ਸਥਾਨ ਉੱਪਰ ਆ ਗਈ ਅਤੇ ਉਕਤ ਮੁਲਜ਼ਮ ਨੇ ਜੋਤੀ ਉੱਪਰ ਵੀ ਮਾਰਨ ਦੇ ਇਰਾਦੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜੋਤੀ ਦਾ ਬਚਾਅ ਤਾਂ ਹੋ ਗਿਆ ਪਰ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਜਦ ਉਸ ਨੂੰ ਹਸਪਤਾਲ ਵਿਖੇ ਇਲਾਜ ਦੌਰਾਨ ਹੋਸ਼ ਆਈ ਤਾਂ ਉਸ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਫਤਹਿਗੜ੍ਹ ਸਾਹਿਬ ਤੋਂ ਕਾਬੂ ਕੀਤਾ ਹੈ।

error: Content is protected !!