ਮੂਸੇਵਾਲਾ ਤੋਂ ਬਾਅਦ ਲਾਰੈਂਸ-ਗੋਲਡੀ ਗੈਂਗ ਨੇ ਬੰਬੀਹਾ ਗੈਂਗ ਦੇ ਸਰਗਨਾ ਗੈਂਗਸਟਰ ਮਨਦੀਪ ਮਨਾਲੀ ਦਾ ਕੀਤਾ ਕਤਲ…

ਮੂਸੇਵਾਲਾ ਤੋਂ ਬਾਅਦ ਲਾਰੈਂਸ-ਗੋਲਡੀ ਗੈਂਗ ਨੇ ਬੰਬੀਹਾ ਗੈਂਗ ਦੇ ਸਰਗਨਾ ਗੈਂਗਸਟਰ ਮਨਦੀਪ ਮਨਾਲੀ ਦਾ ਕੀਤਾ ਕਤਲ…

ਵੀਓਪੀ ਬਿਊਰੋ – ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਗੈਂਗਵਾਰ ਦੇ ਖਤਰੇ ਵਿਚਕਾਰ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਦਾ ਬਦਲਾ ਲੈਣ ਦੀਆਂ ਲਗਾਤਾਰ ਧਮਕੀਆਂ ਦੇ ਰਹੇ ਬੰਬੀਹਾ ਗੈਂਗ ਦੇ ਇਕ ਮੈਂਬਰ ਦਾ ਫਿਲੀਪੀਨਜ਼ ਵਿਚ ਕਤਲ ਕਰ ਦਿੱਤਾ ਗਿਆ ਅਤੇ ਇਸ ਕਤਲ ਵਿਚ ਵੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨੇ ਜਿੰਮੇਵਾਰੀ ਲਈ ਹੈ। ਬੀਤੇ ਕਈ ਦਿਨਾਂ ਤੋਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਨੂੰ ਧਮਕੀਆਂ ਦੇ ਕੇ ਬਦਲਾ ਲੈਣ ਦੀ ਗੱਲ ਸਬੰਧੀ ਸੋਸ਼ਲ ਮੀਡੀਆ ਉੱਪਰ ਪੋਸਟਾਂ ਰਹੇ ਬੰਬੀਹਾ ਗੈਂਗ ਨੂੰ ਖੁਦ ਹੀ ਵੱਡਾ ਝਟਕਾ ਲੱਗਾ ਹੈ।

ਉਕਤ ਮਾਰੇ ਗਏ ਗੈਂਗਸਟਰ ਦੀ ਪਛਾਣ ਦਵਿੰਦਰ ਬੰਬੀਹਾ ਗੈਂਗ ਦੇ ਗੈਂਗਸਟਰ ਮਨਦੀਪ ਮਨਾਲੀ ਵਜੋਂ ਹੋਈ ਹੈ, ਜੋ ਕਿ ਫਿਲੀਪੀਨਜ਼ ‘ਚ ਬੰਬੀਹਾ ਗੈਂਗ ਨੂੰ ਲੀਡ ਕਰ ਰਿਹਾ ਸੀ। ਗੈਂਗਸਟਰ ਮਨਦੀਪ ਮਨਾਲੀ ਦੀ ਹੱਤਿਆ ਤੋਂ ਬਾਅਦ ਗੈਂਗਸਟਰ ਲਾਰੈਂਸ-ਗੋਲਡੀ ਬਰਾੜ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਦਾ ਆਡੀਓ ਵਾਇਰਲ ਹੋ ਗਿਆ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ। ਆਡੀਓ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਬੰਬੀਹਾ ਗੈਂਗ ਦੇ ਮੈਂਬਰਾਂ ਦਾ ਉਹੀ ਹਾਲ ਹੋਵੇਗਾ ਜੋ ਸਿੱਧੂ ਮੂਸੇਵਾਲਾ ਦਾ ਹੋਇਆ ਸੀ।

error: Content is protected !!