ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਮਿਊਜਿਕ ਇੰਡਸਟਰੀ ਦੇ 2 ਵੱਡੇ ਨਾਵਾਂ ਨੂੰ ਪੁਲਿਸ ਨੇ ਕੀਤਾ ਨਾਮਜ਼ਦ, ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿਹੜਾ ਸਿੰਗਰ ਸ਼ਾਮਲ ਹੈ ਹੱਤਿਆਕਾਂਡ ‘ਚ, ਕਿਹਾ ਹੁਣ ਮੰਗਦਾ ਫਿਰਦਾ ਸਕਿਊਰਿਟੀ…

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਮਿਊਜਿਕ ਇੰਡਸਟਰੀ ਦੇ 2 ਵੱਡੇ ਨਾਵਾਂ ਨੂੰ ਪੁਲਿਸ ਨੇ ਕੀਤਾ ਨਾਮਜ਼ਦ, ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿਹੜਾ ਸਿੰਗਰ ਸ਼ਾਮਲ ਹੈ ਹੱਤਿਆਕਾਂਡ ‘ਚ, ਕਿਹਾ ਹੁਣ ਮੰਗਦਾ ਫਿਰਦਾ ਸਕਿਊਰਿਟੀ…

ਮਾਨਸਾ (ਵੀਓਪੀ ਬਿਊਰੋ) ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਹੁਣ ਪੁਲਿਸ ਨੇ ਪਿਤਾ ਬਲਕੌਰ ਸਿੱਧੂ ਦੀ ਸ਼ਿਕਾਇਤ ਉੱਪਰ 2 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਮਾਨਸਾ ਪੁਲਿਸ ਨੇ ਪਿਤਾ ਬਲਕੌਰ ਸਿੱਧੂ ਦੀ ਸ਼ਿਕਾਇਤ ਉੱਪਰ ਦੋਵਾਂ ਨੂੰ ਨਾਮਜ਼ਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਦੇ ਦੋਸਤ ਸਨ ਅਤੇ ਉਸ ਦਾ ਸਾਰਾ ਕੰਮ ਵੀ ਦੇਖਦੇ ਸਨ ਅਤੇ ਬਾਅਦ ਵਿਚ ਜਦ ਸਿੱਧੂ ਮੂਸੇਵਾਲਾ ਦੀ ਚੜਾਈ ਹੋਣ ਲੱਗੀ ਤਾਂ ਉਹਨਾਂ ਵਿਚ ਵਿਗੜ ਗਈ ਅਤੇ ਸਿੱਧੂ ਨੇ ਆਪਣੇ ਕੰਮ ਵੱਖ ਕਰ ਲਿਆ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਹਿਲਾਂ ਤਾਂ ਦੋਵੇਂ ਸਿੱਧੂ ਮੂਸੇਵਾਲਾ ਦੇ ਨਾਲ ਜੁੜੇ ਹੋਏ ਸਨ। ਇਹ ਉਸ ਸਮੇਂ ਦੀ ਗੱਲ ਹੈ ਜਦ ਸਿੱਧੂ ਮੂਸੇਵਾਲਾ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਸੀ। ਮੁਸੇਵਾਲਾ ਨਾਲ ਸ਼ੁਰੂ ਵਿੱਚ ਦੋਵਾਂ ਦੇ ਬਹੁਤ ਚੰਗੇ ਸਬੰਧ ਸਨ। ਉਨ੍ਹਾਂ ਦਾ ਇੱਕ ਮਿਊਜ਼ਿਕ ਸਟੂਡੀਓ ਸੀ, ਜਿਸ ਰਾਹੀਂ ਮੂਸੇਵਾਲਾ ਦੇ ਕਈ ਗੀਤ ਲਾਂਚ ਕੀਤੇ ਗਏ ਸਨ। ਇਸ ਤੋਂ ਬਾਅਦ ਮੂਸੇਵਾਲਾ ਨੇ ਕਈ ਦੇਸ਼ਾਂ ਵਿੱਚ ਸਟੇਜ ਸ਼ੋਅ ਕੀਤੇ। ਦੋਵਾਂ ਨੇ ਇਸ ਲਈ ਸਾਰਾ ਪ੍ਰਬੰਧ ਦੇਖਿਆ।

ਉਕਤ ਦੋਵਾਂ ਨੇ ਸਿੱਧੂ ਮੂਸੇਵਾਲਾ ਦੇ ਕਈ ਗੀਤ ਵੀ ਲੀਕ ਕਰ ਦਿੱਤੇ ਸਨ ਅਤੇ ਇਸ ਤੋਂ ਬਾਅਦ ਵੀ ਜਦ ਉਹਨਾਂ ਦਾ ਕੋਈ ਜੋਰ  ਸਿੱਧੂ ਮੂਸੇਵਾਲਾ ਅੱਗੇ ਨਾ ਚੱਲਿਆ ਤਾਂ ਉਹਨਾਂ ਨੇ ਗੈਂਗਸਟਰਾਂ ਰਾਹੀਂ ਮੂਸੇਵਾਲਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਪਿਤਾ ਬਲਕੌਰ ਸਿੰਘ ਦੇ ਨਿਸ਼ਾਨੇ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਹੋਰ ਗਾਇਕ ਹੈ। ਉਹਨਾਂ ਨੇ ਕੱਲ੍ਹ ਕੈਂਡਲ ਮਾਰਚ ਦੌਰਾਨ ਕਿਹਾ ਕਿ ਅਜਿਹੇ ਗਾਇਕ ਜੋ ਗੈਂਗਸਟਰਾਂ ਨੂੰ ਆਪਣਾ ਭਰਾ ਆਖਦੇ ਹਨ ਅਤੇ ਫਿਰ ਪੰਜਾਬ ਪੁਲਿਸ ਤੋਂ ਸੁਰੱਖਿਆ ਮੰਗਦੇ ਹਨ। ਇਸ ਬਾਰੇ ਵੀ ਕਾਫੀ ਚਰਚਾ ਹੋ ਰਹੀ ਹੈ। ਗਾਇਕ ਦਾ ਨਾਂ ਪਹਿਲਾਂ ਮੂਸੇਵਾਲਾ ਕਤਲ ਕਾਂਡ ਨਾਲ ਵੀ ਜੁੜਿਆ ਸੀ ਪਰ ਬਾਅਦ ਵਿੱਚ ਪੁਲੀਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।

error: Content is protected !!