ਸੁਖਪਾਲ ਖਹਿਰਾ ਦੀ ਆਸ਼ੂ ਦੀ ਗ੍ਰਿਫ਼ਤਾਰੀ ‘ਤੇ ਰਾਜਾ ਵੜਿੰਗ ਨੂੰ ਸਲਾਹ: ਕਿਹਾ ਜੋ ਸੱਚਾ ਉਹ ਆਪ ਹੀ ਬੱਚ ਜਾਊ, ਏਵੇ ਪਾਰਟੀ ਦੀ ਐਨਰਜੀ ਨਾ ਵੇਸਟ ਕਰੋ, ਮੈਂ ਸੱਚਾ ਸੀ ਤਾਂ ਲੋਕਾਂ ਨੇ ਵੋਟ ਪਾਈ. ..

ਸੁਖਪਾਲ ਖਹਿਰਾ ਦੀ ਆਸ਼ੂ ਦੀ ਗ੍ਰਿਫ਼ਤਾਰੀ ‘ਤੇ ਰਾਜਾ ਵੜਿੰਗ ਨੂੰ ਸਲਾਹ: ਕਿਹਾ ਜੋ ਸੱਚਾ ਉਹ ਆਪ ਹੀ ਬੱਚ ਜਾਊ, ਏਵੇ ਪਾਰਟੀ ਦੀ ਐਨਰਜੀ ਨਾ ਵੇਸਟ ਕਰੋ, ਮੈਂ ਸੱਚਾ ਸੀ ਤਾਂ ਲੋਕਾਂ ਨੇ ਵੋਟ ਪਾਈ. ..

ਚੰਡੀਗੜ੍ਹ (ਵੀਓਪੀ ਬਿਊਰੋ) ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਵਿਚ ਫਸpunjaਦੇ ਜਾ ਰਹੇ ਕਾਂਗਰਸੀ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦਾ ਅੰਦੂਰਨੀ ਢਾਂਚਾ ਵੀ ਹਿਲਦਾ ਜਾ ਰਿਹਾ ਹੈ। ਇਸੇ ਦੌਰਾਨ ਹੀ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂੂ ਦੀ ਵਿਜੀਲੈਂਸ ਵੱਲੋ ਕੀਤੀ ਗ੍ਰਿਫ਼ਤਾਰੀ ਤੋਂ ਬਾਅਦ ਮੋਰਚਾ ਲਾ ਕੇ ਬੈਠੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਭੁੱਲਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਰਾਜਾ ਵੜਿੰਗ ਨੂੰ ਕਿਹਾ ਕਿ ਸੁਖਪਾਲ ਖਹਿਰਾ ਨੇ ਕਿਹਾ ਕਿ ਸਾਡੇ ਸਾਹਮਣੇ ਪੰਜਾਬ ‘ਚ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਸੇਮ ਦੀ ਲਪੇਟ ‘ਚ ਆਉਣ ਵਰਗੇ ਕਈ ਵੱਡੇ ਮੁੱਦੇ ਹਨ। ਸਾਨੂੰ ਪਾਰਟੀ ਕਾਡਰ ਦੀ ਤਾਕਤ ਨੂੰ ਕਿਸੇ ਇੱਕ ਵਿਅਕਤੀ ਦੇ ਬਚਾਅ ਲਈ ਨਹੀਂ ਵਰਤਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਸਾਹਮਣਾ ਕੀਤਾ ਕਿਉਂਕਿ ਮੈਂ ਸੱਚਾ ਸੀ। ਇਸ ਤੋਂ ਬਾਅਦ ਭੁੱਲਥ ਨੇ ਮੈਨੂੰ ਵੋਟ ਪਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ। ਜੇਕਰ ਸਾਡੇ ਆਗੂ ਇਮਾਨਦਾਰ ਹਨ ਤਾਂ ਚਿੰਤਾ ਕਿਉਂ?

ਤੁਹਾਨੂੰ ਦੱਸ ਦੇਈਏ ਕਿ ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਨੂੰ ਬਚਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ। ਆਸ਼ੂ ਪਾਰਟੀ ਦੇ ਕਾਰਜਕਾਰੀ ਮੁਖੀ ਵੀ ਹਨ। ਆਸ਼ੂ ਨੂੰ ਬਚਾਉਣ ਲਈ ਪਹਿਲਾਂ ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਆਸ਼ੂ ਨੂੰ ਵਿਜੀਲੈਂਸ ਨੇ ਲੁਧਿਆਣਾ ਤੋਂ ਫੜਿਆ ਤਾਂ ਵੜਿੰਗ ਅੱਧੀ ਰਾਤ ਨੂੰ ਹੀ ਲੁਧਿਆਣਾ ਪਹੁੰਚ ਗਿਆ। ਉਦੋਂ ਤੋਂ ਪੰਜਾਬ ਕਾਂਗਰਸ ਲੁਧਿਆਣਾ ਵਿੱਚ ਧਰਨਾ ਦੇ ਰਹੀ ਹੈ।

error: Content is protected !!