ਸਿੱਧੂ ਨੂੰ ਜੇਲ੍ਹ ‘ਚ ਮਿਲਣ ਆਏ ਐੱਮਪੀ ਔਜਲਾ, ਕਿਹਾ- ਆਮ ਆਦਮੀ ਪਾਰਟੀ ਸਰਕਾਰ ਨਹੀਂ ਇਸ਼ਤਿਹਾਰ ਆ, ਸਿੱਧੂ ਬਾਰੇ ਕਹੀ ਇਹ ਗੱਲ…

ਸਿੱਧੂ ਨੂੰ ਜੇਲ੍ਹ ‘ਚ ਮਿਲਣ ਆਏ ਐੱਮਪੀ ਔਜਲਾ, ਕਿਹਾ- ਆਮ ਆਦਮੀ ਪਾਰਟੀ ਸਰਕਾਰ ਨਹੀਂ ਇਸ਼ਤਿਹਾਰ ਆ, ਸਿੱਧੂ ਬਾਰੇ ਕਹੀ ਇਹ ਗੱਲ…


ਪਟਿਆਲਾ (ਵੀਓਪੀ ਬਿਊਰੋ) ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੀਤੇ ਦਿਨ ਪਟਿਆਲਾ ਜੇਲ੍ਹ ਵਿੱਚ ਰੋਡਰੇਜ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸੀਨੀਅਰ ਦੋ ਸੂਝਵਾਨ ਨੇਤਾ ਹਨ ਇਸ ਲਈ ਉਨ੍ਹਾਂ ਦਾ ਆਪਣੇ ਨੇਤਾ ਨੂੰ ਮਿਲਣ ਦਾ ਫਰਜ਼ ਬਣਦਾ ਹੈ।n

ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਹ ਸਿੱਧੂ ਦਾ ਹਾਲ-ਚਾਲ ਜਾਣਨ ਲਈ ਆਏ ਸਨ ਅਤੇ ਹੁਣ ਉਹ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਹੋਣ ਦੇ ਨਾਤੇ ਉਹ ਮਿਲਣ ਆਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਲਾਮ ਨਬੀ ਆਜ਼ਾਦ ਵੱਲੋਂ ਪਾਰਟੀ ਛੱਡਣ ਨੂੰ ਅਫਸੋਸਨਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਾਂਗਰਸ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਕਾਂਗਰਸ ਹੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਪਹਿਲਾਂ ਲੜਨ ਅਤੇ ਕੁਰਬਾਨੀਆਂ ਕਰਨ ਵਾਲੀ ਪਾਰਟੀ ਹੈ।

ਔਜਲਾ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਨਾਂ ‘ਤੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ, ਜੇਕਰ ਕੋਈ ਗਲਤ ਹੈ ਤਾਂ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਨੋਟਿਸ ਦਿੱਤਾ ਜਾਵੇ, ਰਾਤ ​​ਨੂੰ ਕਿਸੇ ਨੂੰ ਗ੍ਰਿਫਤਾਰ ਕਰਨਾ ਕਾਨੂੰਨ ਮੁਤਾਬਕ ਵੀ ਸਹੀ ਨਹੀਂ ਹੈ। ਔਜਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਇਸ਼ਤਿਹਾਰ ਦੀ ਸਰਕਾਰ ਹੈ, ਜੋ ਸੋਸ਼ਲ ਮੀਡੀਆ ‘ਤੇ ਕੰਟਰੋਲ ਕਰਕੇ ਸੱਤਾ ‘ਚ ਆਈ ਹੈ।

error: Content is protected !!