ਪੰਜਾਬਣ ਕੁੜੀ ਡੋਪ ਟੈਸਟ ‘ਚ ਹੋਈ ਫੇਲ, ਲਗਣਾ ਸੀ 4 ਸਾਲ ਦਾ ਬੈਨ ਪਰ ਉਸਨੇ ਕਹੀ ਇਹ ਗੱਲ ਲੱਗਿਆ ਇੰਨੇ ਸਾਲ ਦਾ ਬੈਨ  

ਪੰਜਾਬਣ ਕੁੜੀ ਡੋਪ ਟੈਸਟ ‘ਚ ਹੋਈ ਫੇਲ, ਲਗਣਾ ਸੀ 4 ਸਾਲ ਦਾ ਬੈਨ ਪਰ ਉਸਨੇ ਕਹੀ ਇਹ ਗੱਲ ਲੱਗਿਆ ਇੰਨੇ ਸਾਲ ਦਾ ਬੈਨ  

ਵੀਓਪੀ ਬਿਊਰੋ – ਭਾਰਤ ਦੀ ਡਿਸਕਸ ਥਰੋਅਰ ਨਵਜੀਤ ਕੌਰ ਢਿੱਲੋਂ ਤੇ ਡੋਪਿੰਗ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਵਿਸ਼ਵ ਅਥਲੈਟਿਕਸ ਦੀ ਐਥਲੀਟ ਇੰਟੈਗਰਿਟੀ ਯੂਨਿਟ (ਏ.ਆਈ.ਯੂ.) ਨੇ ਤਿੰਨ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ 2018 ਵਿੱਚ ਨਵਜੀਤ ਢਿੱਲੋਂ ਨੇ ਕਾਂਸੀ ਦਾ ਤਗਮਾ ਜਿੱਤਿਆ। ਤਗਮਾ ਜਿੱਤਣ ਤੋਂ ਬਾਅਦ ਢਿੱਲੋਂ ਦੀ ਪ੍ਰਧਾਨ ਮੰਤਰੀ ਮੋਦੀ ਦੁਆਰਾ ਪ੍ਰਸ਼ੰਸਾ ਕੀਤੀ ਗਈ ਸੀ ਪਰ ਹਾਲ ਹੀ ਵਿੱਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਅੱਠਵੇਂ ਸਥਾਨ ਤੇ ਰਹੀ ਸੀ। ਅਜਿਹੇ ਚ ਜੇਕਰ ਉਹ ਤਮਗਾ ਜਿੱਤਣ ਚ ਸਫਲ ਹੋ ਜਾਂਦੀ ਤਾਂ ਉਸ ਤੋਂ ਇਹ ਮੈਡਲ ਵਾਪਸ ਲੈ ਲਿਆ ਜਾਣਾ ਸੀ।

ਢਿੱਲੋਂ ਨੇ ਐਨਾਬੋਲਿਕ ਸਟੀਰੌਇਡ ਡੀਹਾਈਡ੍ਰੋਕਲੋਰੋਮੇਥਾਈਲਟੇਸਟੋਸਟੀਰੋਨ ਦੇ ਮੈਟਾਬੋਲਾਈਟ ਲਈ ਸਕਾਰਾਤਮਕ ਟੈਸਟ ਦਿੱਤਾ ਸੀ। ਇਹ ਨਮੂਨਾ 24 ਜੂਨ ਨੂੰ ਕਜ਼ਾਕਿਸਤਾਨ ਦੇ ਅਲਮਾਟੀ ਵਿੱਚ ਢਿੱਲੋਂ ਤੋਂ ਲਿਆ ਗਿਆ ਸੀ। ਇਸ ਟੈਸਟ ਤੋਂ ਇੱਕ ਦਿਨ ਪਹਿਲਾਂ ਨਵਜੀਤ ਕੌਰ ਨੇ ਕੋਸਾਨੋਵ ਮੈਮੋਰੀਅਲ ਮੀਟ ਵਿੱਚ 56.24 ਮੀਟਰ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ ਸੀ।

ਜੇਕਰ ਕੋਈ ਪਹਿਲੀ ਵਾਰ ਡੋਪ ਟੈਸਟ ਦੌਰਾਨ ਫੜਿਆ ਜਾਂਦਾ ਹੈ ਤਾਂ ਉਸ ਤੇ ਨਿਯਮਾਂ ਅਨੁਸਾਰ ਚਾਰ ਸਾਲ ਦੀ ਪਾਬੰਦੀ ਲਗਾਈ ਜਾਂਦੀ ਹੈ ਪਰ ਢਿੱਲੋਂ ਨੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਮੰਨ ਲਈ| ਇਸ ਦੇ ਚਲਦੇ ਇਸ ਪਾਬੰਦੀ ਨੂੰ ਇਕ ਸਾਲ ਘਟਾ ਦਿੱਤਾ ਗਿਆ|

error: Content is protected !!