Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
28
ਲੁਟੇਰੇ ਕੱਟ ਰਹੇ ਸੀ ATM, ਮੁੰਬਈ ਤੋਂ ਮਿਲਿਆ ਅਲਰਟ ਤਾਂ ਵੀ ਪੁਲਿਸ ਪਹੁੰਚੀ ਲੇਟ- 17 ਲੱਖ ਲੁੱਟੇ
Latest News
Punjab
ਲੁਟੇਰੇ ਕੱਟ ਰਹੇ ਸੀ ATM, ਮੁੰਬਈ ਤੋਂ ਮਿਲਿਆ ਅਲਰਟ ਤਾਂ ਵੀ ਪੁਲਿਸ ਪਹੁੰਚੀ ਲੇਟ- 17 ਲੱਖ ਲੁੱਟੇ
August 28, 2022
Voice of Punjab
ਲੁਟੇਰੇ ਕੱਟ ਰਹੇ ਸੀ ATM, ਮੁੰਬਈ ਤੋਂ ਮਿਲਿਆ ਅਲਰਟ ਤਾਂ ਵੀ ਪੁਲਿਸ ਪਹੁੰਚੀ ਲੇਟ-
17
ਲੱਖ ਲੁੱਟੇ
ਹੋਸ਼ਿਆਰਪੁਰ (ਵੀਓਪੀ ਬਿਊਰੋ) ਹੁਸ਼ਿਆਰਪੁਰ ਦੇ ਪਿੰਡ ਭਾਮ
‘
ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐੱਮ. ਕੱਟ ਕੇ ਲੁਟੇਰੇ ਕਰੀਬ
17
ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸਭ ਤੋਂ ਵੱਡੀ ਗੱਲ ਜਦੋਂ ਲੁਟੇਰੇ ਏ.ਟੀ.ਐਮ. ਦੀ ਕੱਟ ਰਹੇ ਸਨ ਤਾਂ ਇਸਦੀ ਸੂਚਨਾ ਮੁੰਬਈ ਸਥਿਤ ਸੁਰੱਖਿਆ ਏਜੰਸੀ ਵੱਲੋਂ ਲਗਾਏ ਸਿਸਟਮ ਦੀ ਮਦਦ ਨਾਲ ਪੁਲਿਸ ਨੂੰ ਦਿੱਤੀ ਗਈ। ਬਾਵਜੂਦ ਇਸ ਦੇ ਪੁਲਿਸ ਦੇਰੀ ਨਾਲ ਪੁੱਜੀ|
ਉਪ ਪੁਲੀਸ ਕਪਤਾਨ ਦਲਜੀਤ ਸਿੰਘ ਖੱਖ ਨੇ ਸ਼ਨੀਵਾਰ ਨੂੰ ਦੱਸਿਆ ਕਿ ਇੱਥੋਂ
23
ਕਿਲੋਮੀਟਰ ਦੂਰ ਪਿੰਡ ਭਾਮ ਵਿੱਚ ਅਣਪਛਾਤੇ ਵਿਅਕਤੀ ਗੈਸ ਕਟਰ ਨਾਲ ਏਟੀਐਮ ਤੋੜ ਕੇ
17
ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਏਟੀਐਮ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਬੈਂਕ ਦੇ ਸਹਾਇਕ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ
,
ਜਦੋਂ ਕਾਰ ਵਿੱਚ ਸਵਾਰ ਚੋਰ ਕਰੀਬ
17
ਲੱਖ ਰੁਪਏ ਲੁੱਟ ਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਛੁੱਟੀਆਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ
17
ਲੱਖ ਰੁਪਏ ਦੀ ਰਾਸ਼ੀ ਏ.ਟੀ.ਐਮ. ਵਿੱਚ ਜਮ੍ਹਾਂ ਕਰਵਾਈ ਗਈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਨੇ ਦੱਸਿਆ ਕਿ ਚੋਰੀ ਦੀ ਸਾਰੀ ਘਟਨਾ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਤਿੰਨ ਨੌਜਵਾਨ
,
ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ
, 2:42
ਵਜੇ ਅੰਦਰ ਦਾਖਲ ਹੋਏ। ਕਰੀਬ 12 ਮਿੰਟ ‘ਚ ਉਨ੍ਹਾਂ ਗੈਸ ਕਟਰ ਦੀ ਮਦਦ ਨਾਲ ਏਟੀਐਮ ਨੂੰ ਕੱਟ ਕੇ ਉਸ ਵਿੱਚ ਰੱਖੇ ਲੱਖਾਂ ਰੁਪਏ ਚੋਰੀ ਕਰ ਲਏ।
Post navigation
ਅੰਮ੍ਰਿਤਸਰ ਕਾਰ ‘ਚ ਬੰਬ ਰੱਖਣ ਵਾਲਾ ਗ੍ਰਿਫਤਾਰ, ਇਸ ਕੈਨੇਡੀਅਨ ਗੈਂਗਸਟਰ ਦਾ ਨਾਮ ਆਇਆ ਸਾਹਮਣੇ
ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਿਲ ਹੋਵੋ : ਭਾਈ ਭਿਓਰਾ/ ਭਾਈ ਤਾਰਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us