ਧਾਰਮਿਕ ਅਸਥਾਨ ਤੋਂ ਵਾਪਸ ਆਉਂਦਿਆਂ ਹੀ ਅੱਗੇ ਨਿਕਲਣ ਦਾ ਹੌੜ ’ਚ ਭਿੜੇ ਟਰੈਕਟਰ ਚਾਲਕ, ਸਤਿਸੰਗ ਭੁਲਾ ਕੇ ਨਿੱਕੀ ਜਿਹੀ ਗੱਲ ਤੋਂ ਕਰ’ਤਾ 22 ਸਾਲਾਂ ਨੌਜਵਾਨ ਦਾ ਕਤਲ…

ਧਾਰਮਿਕ ਅਸਥਾਨ ਤੋਂ ਵਾਪਸ ਆਉਂਦਿਆਂ ਹੀ ਅੱਗੇ ਨਿਕਲਣ ਦਾ ਹੌੜ ’ਚ ਭਿੜੇ ਟਰੈਕਟਰ ਚਾਲਕ, ਸਤਿਸੰਗ ਭੁਲਾ ਕੇ ਨਿੱਕੀ ਜਿਹੀ ਗੱਲ ਤੋਂ ਕਰ’ਤਾ 22 ਸਾਲਾਂ ਨੌਜਵਾਨ ਦਾ ਕਤਲ…

ਲੁਧਿਆਣਾ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਦੇ ਕਸਬਾ ਜਗਰਾਓਂ ਵਿਖੇ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ 2 ਟਰੈਕਟਰ ਸਵਾਰਾਂ ਵਿਚ ਹੋਈ ਤਕਰਾਰ ਨੇ ਇਕ 22 ਸਾਲਾਂ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਕਮਾਲਪੁਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਉਕਤ ਘਟਨਾ ਬਾਬਾ ਨੰਦ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਬਰਸੀ ਸਮਾਗਮ ਵਿਖੇ ਨਤਮਸਤਕ ਹੋ ਕੇ ਵਾਪਸ ਆਉਂਦੇ ਸਮੇਂ ਵਾਪਰੀ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਜਦੋਂ ਪਿੰਡ ਕਮਾਲਪੁਰਾ ਦੀ ਸੰਗਤ ਨਾਲ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਨੂੰ ਪਰਤ ਰਹੀ ਸੀ ਤਾਂ ਪਿੰਡ ਰੂਮੀ ਦੀ ਸੰਗਤ ਵੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੁਰਪ੍ਰੀਤ ਸਿੰਘ ਦੀ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਪਿੰਡ ਰੂਮੀ ਨੂੰ ਪਰਤ ਰਹੀ ਸੀ। ਇਸ ਦੌਰਾਨ ਦੇਵੋਂ ਟਰੈਕਟਰਾਂ ਦੇ ਚਾਲਕ ਇਕ-ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਹੀ ਇਨਹਾਂ ਵਿਚਕਾਰ ਝਗੜਾ ਵੱਧ ਗਿਆ।

ਇਸ ਦੌਰਾਨ ਥਾਣਾ ਸਿਟੀ ਦੇ ਬਿਲਕੁਲ ਨੇੜੇ ਆਪਸ ਵਿੱਚ ਬਹਿਸ ਪਏ। ਬਹਿਸਦਿਆਂ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਰੂਮੀ ਨੇ ਲਵਪ੍ਰੀਤ ਸਿੰਘ ਦੇ ਸਿਰ ਵਿੱਚ ਕੋਈ ਤਿੱਖੀ ਚੀਜ਼ ਮਾਰੀ। ਜਿਸ ਨਾਲ ਲਵਪ੍ਰੀਤ ਟਰੈਕਟਰ ਤੋਂ ਥੱਲੇ ਡਿੱਗ ਪਿਆ ਤੇ ਖੂਨ ਨਾਲ ਲੱਥਪੱਥ ਦੇਖ ਕੇ ਹਾਹਾਕਾਰ ਮੱਚ ਗਈ। ਇਸੇ ਦੌਰਾਨ ਲਵਪ੍ਰੀਤ ਨੂੰ ਨੇੜਲੇ ਕਲਿਆਣੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਜ਼ੇਰੇ ਇਲਾਜ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਲਵਪ੍ਰੀਤ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਕੁਝ ਘੰਟਿਆਂ ਵਿਚ ਹੀ ਉਸ ਦਾ ਕਤਲ ਕਰਨ ਵਾਲੇ ਗੁਰਪ੍ਰੀਤ ਸਿੰਘ ਵਾਸੀ ਰੂਮੀ ਨੂੰ ਗ੍ਰਿਫ਼ਤਾਰ ਕਰ ਲਿਆ।

error: Content is protected !!