ਕਲਯੁੱਗ ‘ਚ ਜਨਤਾ ਦਾ ਊਤਿਆ ਆਵਾ; ਇਕ ਜਗ੍ਹਾ ਨਾਬਾਲਿਗ ਲੜਕੀ ਨਾਲ ਹੋਇਆ ਗੈਂਗਰੇਪ ਤਾਂ ਦੂਜੇ ਪਾਸੇ ਮਾਮੇ ਨੇ 11 ਸਾਲ ਦੀ ਭਾਂਣਜੀ ਨੂੰ ਕਰ’ਤਾ ਗਰਭਵਤੀ…

ਕਲਯੁੱਗ ‘ਚ ਜਨਤਾ ਦਾ ਊਤਿਆ ਆਵਾ; ਇਕ ਜਗ੍ਹਾ ਨਾਬਾਲਿਗ ਲੜਕੀ ਨਾਲ ਹੋਇਆ ਗੈਂਗਰੇਪ ਤਾਂ ਦੂਜੇ ਪਾਸੇ ਮਾਮੇ ਨੇ 11 ਸਾਲ ਦੀ ਭਾਂਣਜੀ ਨੂੰ ਕਰ’ਤਾ ਗਰਭਵਤੀ…

ਚੰਡੀਗੜ੍ਹ (ਵੀਓਪੀ ਬਿਊਰੋ) ਹਵਸ ਦੇ ਪੁਜਾਰੀਆਂ ਨੇ ਸਮਾਜ ਦਾ ਮਾਹੌਲ ਹੀ ਖਰਾਬ ਕੀਤਾ ਹੋਇਆ ਹੈ। ਕਿਸੇ ਰਿਸ਼ਤੇਦਾਰ ਤੇ ਕਿਸੇ ਦੋਸਤ ਉੱਪਰ ਵਿਸ਼ਵਾਸ ਕਰਨਾ ਤਾਂ ਅੱਜ ਦੇ ਦੌਰ ਵਿਚ ਮੂਰਖਤਾ ਹੈ ਮੰਨੀ ਜਾ ਸਕਦੀ ਹੈ। ਅਜਿਹੇ 2 ਮਾਮਲੇ ਸਾਹਮਣੇ ਆਏ ਹਨ, ਜਿੱਥੇ ਇਕ ਪਾਸੇ ਤਾਂ ਰਿਸ਼ਤੇ ਵਿਚ ਮਾਮੇ ਲੱਗਦੇ ਮੁਲਜ਼ਮ ਨੇ ਆਪਣੀ ਸਿਰਫ 11 ਸਾਲ ਦੀ ਭਾਂਣਜੀ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਅਤੇ ਇਸ ਘਨੌਣੀ ਹਰਕਤ ਕਾਰਨ ਪੀੜਤਾ ਗਰਭਵਤੀ ਵੀ ਹੋ ਗਈ। ਦੂਜੇ ਪਾਸੇ ਸੋਸ਼ਲ ਮੀਡੀਆ ਦੀ ਦੋਸਤੀ ਨੇ ਇਕ ਨਾਬਾਲਿਗ ਲੜਕੀ ਦੀ ਜਿੰਦਗੀ ਖਰਾਬ ਕਰ ਦਿੱਤੀ ਜਦ ਉਸ ਨਾਲ ਕਾਰ ਸਵਾਰਾਂ ਨੇ ਗੈਂਗਰੇਪ ਵਰਗੀ ਘਟਨਾ ਨੂੰ ਅੰਜਾਮ ਦੇ ਦਿੱਤਾ।

ਪਹਿਲਾਂ ਮਾਮਲਾ ਪਟਿਆਲਾ ਜਿਲ੍ਹੇ ਦੇ ਕਸਬਾ ਪਾਤੜਾਂ  ਤੋਂ ਹੈ ਜਿੱਥੇ ਇਕ ਨਾਬਾਲਿਗ ਲੜਕੀ ਦੀ ਸੋਸ਼ਲ ਮੀਡੀਆ ਉੱਪਰ ਕਿਸੇ ਨਾਬਾਲਿਗ ਲੜਕੇ ਨਾਲ ਦੋਸਤੀ ਹੋ ਗਈ ਅਤੇ ਫਿਰ ਉਹਨਾਂ ਨੇ ਲੜਕੀ ਨੂੰ ਬਹਿਲਾ-ਫੁਸਲਾ ਕੇ ਆਪਣੀ ਕਾਰ ਵਿਚ ਬਿਠਾ ਕੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਗੈਂਗਰੇਪ ਵਰਗੀ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਦੌਰਾਨ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਤਾਂ ਕਾਬੂ ਕਰ ਲਿਆ ਹੈ ਪਰ ਉਸ ਦੇ ਤਿੰਨ ਸਾਥੀ ਅਜੇ ਵੀ ਫਰਾਰ ਹਨ। ਪੁਲਿਸ ਨੇ ਦੱਸਿਆ ਕਿ ਸਾਰੇ ਮੁਲਜ਼ਮ ਅਜੇ ਨਾਬਾਲਿਗ ਹਨ। ਉਕਤ ਮਾਮਲੇ ਸਬੰਧੀ ਥਾਣਾ ਇੰਚਾਰਜ ਪ੍ਰਕਾਸ਼ ਮਸੀਹ ਨੇ ਜਾਣਕਾਰੀ ਦਿੱਤੀ ਹੈ।

ਇਸੇ ਤਰਹਾਂ ਦੂਜੇ ਮਾਮਲਾ ਨਯਾਗਾਓਂ ਇਲਾਕੇ ਦਾ ਹੈ, ਜਿੱਥੇ ਇਕ ਮੁਲਜ਼ਮ ਨੇ ਜੋ ਕਿ ਰਿਸ਼ਤੇ ਵਿਚ ਤਾਂ ਮਾਮਾ ਲੱਗਦਾ ਸੀ ਅਤੇ ਪੀੜਤਾ ਦੇ ਘਰ ਦੇ ਕੋਲ ਹੀ ਰਹਿੰਦਾ ਸੀ ਨੇ ਆਪਣੀ ਭਾਂਣਜੀ ਨਾਲ ਹੀ ਜਬਰ ਜਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦਿੱਤਾ। ਨਯਾਗਾਓਂ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਅਤੇ ਉਸਦਾ ਪਤੀ ਮਜ਼ਦੂਰੀ ਦਾ ਕੰਮ ਕਰਦੇ ਹਨ। ਸਾਰਾ ਦਿਨ ਉਹ ਕੰਮ ਦੇ ਸਿਲਸਿਲੇ ਵਿਚ ਘਰੋਂ ਬਾਹਰ ਰਹਿੰਦੇ ਹਨ। ਉਨ੍ਹਾਂ ਦੀ 11 ਸਾਲਾ ਲੜਕੀ ਘਰ ਵਿਚ ਇਕੱਲੀ ਰਹਿੰਦੀ ਸੀ। ਨੇੜੇ ਹੀ ਉਸ ਦੇ ਮਾਮੇ ਦਾ ਲੜਕਾ ਜੋ ਪੀੜਤਾ ਦਾ ਮਾਮਾ ਲੱਗਦਾ ਹੈ, ਉਹ ਉਨ੍ਹਾਂ ਦੀ ਧੀ ਨਾਲ ਜਬਰ ਜਨਾਹ ਕਰਦਾ ਸੀ।

ਇਸ ਦੌਰਾਨ ਨਾਬਾਲਿਗ ਲੜਕੀ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਪੀੜਤਾ ਦਾ ਅਲਟਰਾਸਾਊਂਡ ਕੀਤਾ। ਜਦੋਂ ਰਿਪੋਰਟ ਆਈ ਤਾਂ ਪੁਸ਼ਟੀ ਹੋਈ ਕਿ ਪੀੜਤਾ ਗਰਭਵਤੀ ਸੀ। ਥਾਣਾ ਸਦਰ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਦੋਸ਼ੀ ਖਿਲਾਫ ਜਬਰ ਜਨਾਹ ਅਤੇ ਬਾਲ ਜਿਨਸੀ ਅਪਰਾਧਾਂ ਦੀ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅਜੇ ਫਰਾਰ ਹੈ।

error: Content is protected !!