ਇਹ ਸੀ ਸਾਰਾ ਮਾਮਲਾ, ਜੋ ਪੈ ਗਿਆ ‘ਆਪ’ ਵਿਧਾਇਕਾ ਦੇ ਮੂੰਹ ‘ਤੇ ਥੱਪੜ, ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਕੋਲ ਪਹੁੰਚੀ ਸ਼ਿਕਾਇਤ ਤਾਂ…

ਇਹ ਸੀ ਸਾਰਾ ਮਾਮਲਾ, ਜੋ ਪੈ ਗਿਆ ‘ਆਪ’ ਵਿਧਾਇਕਾ ਦੇ ਥੱਪੜ, ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਕੋਲ ਪਹੁੰਚੀ ਸ਼ਿਕਾਇਤ…

ਬਠਿੰਡਾ (ਵੀਓਪੀ ਬਿਊਰੋ) ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਬਠਿੰਡਾ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ। ਵਾਇਰਲ ਵੀਡੀਓ ਵਿਚ ਵਿਧਾਇਕਾ ਬਲਜਿੰਦਰ ਕੌਰ ਤੋਂ ਇਲਾਵਾ ਘਟਨਾ ਸਥਾਨ ਉੱਪਰ ਕਈ ਹੋਰ ਵੀ ਉਹਨਾਂ ਦੇ ਪਰਿਵਾਰਕ ਲੋਕ ਵੀ ਮੌਜੂਦ ਹਨ। ਇਸ ਦੌਰਾਨ ਉਹਨਾਂ ਵਿਚਕਾਰ ਕਿਸੇ ਵਿਸ਼ੇ ਨੂੰ ਲੈ ਕੇ ਗੱਲ ਹੋ ਰਹੀ ਹੈ ਅਤੇ ਇਸ ਦੌਰਾਨ ਉਸ ਦਾ ਪਤੀ ਉਸ ਕੋਲ ਆ ਕੇ ਉਸ ਦੇ ਮੂੰਹ ਉੱਤੇ ਜੋਰਦਾਰ ਥੱਪੜ ਮਾਰ ਦਿੰਦਾ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕ ਉਹਨਾਂ ਨੂੰ ਵੱਖ-ਵੱਖ ਕਰ ਦਿੰਦੇ ਹਨ।

ਇਹ ਵੀਡੀਓ ਇਸੇ ਸਾਲ 10 ਜੁਲਾਈ ਦਾ ਦੱਸਿਆ ਗਿਆ ਹੈ ਜਿਸ ’ਚ ਤਲਵੰਡੀ ਸਾਬੋ ਤੋਂ ‘ਆਪ’ ਦੀ ਮਹਿਲਾ ਵਿਧਾਇਕ ਬਲਜਿੰਦਰ ਕੌਰ ਦੇ ਪਤੀ ਉਨ੍ਹਾਂ ਨਾਲ ਬਹਿਸਬਾਜ਼ੀ ਕਰਨ ਤੋਂ ਬਾਅਦ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਘਰੇਲੂ ਹਿੰਸਾ ਦੇ ਇਸ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਇਸ ਮਾਮਲੇ ’ਚ ਮੇਰੇ ਵਿਭਾਗ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਬਲਜਿੰਦਰ ਕੌਰ ਦਾ ਪਤੀ ਨਾਲ ਝਗੜਾ ਚੱਲ ਰਿਹਾ ਹੈ ਤੇ ਵਿਧਾਇਕ ਇਸ ਕਾਰਨ ਪਰੇਸ਼ਾਨ ਚੱਲ ਰਹੀ ਹੈ।

ਇਹ ਵੀਡੀਓ ‘ਆਪ’ ਵਿਧਾਇਕ ਦੇ ਮਾਮੇ ਦੀ ਹੈ ਜਾਂ ਸਹੁਰੇ ਘਰ ਦੀ ਹੈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।  ਪਰਿਵਾਰਕ ਸੂਤਰਾਂ ਮੁਤਾਬਕ ਪ੍ਰੋ. ਬਲਜਿੰਦਰ ਕੌਰ ਇਸ ਘਟਨਾ ਤੋਂ ਬਾਅਦ ਆਪਣੇ ਪੇਕੇ ਘਰ ਜੱਗਾ ਰਾਮ ਤੀਰਥ ’ਚ ਰਹਿ ਰਹੀ ਹੈ। ਵਿਧਾਇਕ ਦਾ ਫੋਨ ਵੀ ਬੰਦ ਹੈ। ਉਨ੍ਹਾਂ ਦੇ ਭਰਾ ਉਦੈ ਦੀਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਕੁਝ ਹਫ਼ਤੇ ਪੁਰਾਣਾ ਹੈ। ਬਲਜਿੰਦਰ ਕੌਰ ਨੂੰ ਅਸੀਂ ਆਪਣੇ ਨਾਲ ਘਰ ਲੈ ਆਏ ਹਾਂ। ਪੁਲਿਸ ਨੂੰ ਹਾਲੇ ਸ਼ਿਕਾਇਤ ਨਹੀਂ ਕੀਤੀ ਗਈ ਹੈ, ਅੱਗੇ ਕੀ ਕਰਨਾ ਹੈ ਇਸ ਨੂੰ ਲੈ ਕੇ ਪਰਿਵਾਰ ਹਾਲੇ ਵਿਚਾਰ ਕਰ ਰਿਹਾ ਹੈ।

error: Content is protected !!