ਜੇਲ੍ਹ ‘ਚ ਓਪਰਾ-ਓਪਰਾ ਮਹਿਸੂਸ ਕਰ ਰਹੇ ਆਸ਼ੂ, ਉਸਲ-ਵੱਟੇ ਲੈ ਕੇ ਕੱਢ ਰਹੇ ਰਾਤਾਂ, ਸਿੱਧੂ ਤੇ ਦਲੇਰ ਮਹਿੰਦੀ ਨਾਲ ਵੀ ਨਹੀਂ ਹੋਈ ਗੱਲ, ਨਾ ਹੀ ਖਾਧਾ ਖਾਣਾ…

ਜੇਲ੍ਹ ‘ਚ ਓਪਰਾ-ਓਪਰਾ ਮਹਿਸੂਸ ਕਰ ਰਹੇ ਆਸ਼ੂ, ਉਸਲ-ਵੱਟੇ ਲੈ ਕੇ ਕੱਢ ਰਹੇ ਰਾਤਾਂ, ਸਿੱਧੂ ਤੇ ਦਲੇਰ ਮਹਿੰਦੀ ਨਾਲ ਵੀ ਨਹੀਂ ਹੋਈ ਗੱਲ, ਨਾ ਹੀ ਖਾਧਾ ਖਾਣਾ…

ਪਟਿਆਲਾ (ਵੀਓਪੀ ਬਿਊਰੋ) ਅਨਾਜ ਦੀ ਢੋਆ-ਢੁਆਈ ਦੇ ਘਪਲੇ ਦੇ ਦੋਸ਼ ਵਿਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਬੀਤੇ ਦਿਨੀਂ ਨਿਆਇਕ ਹਿਰਾਸਤ ‘ਚ ਪਟਿਆਲਾ ਜੇਲ ‘ਚ ਭੇਜ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਅਤੇ ਦਲੇਰ ਮਹਿੰਦੀ ਦੀ ਬੈਰਕ ਦੇ ਪਿਛਲੇ ਪਾਸੇ ਹੀ ਭਾਰਤ ਭੂਸ਼ਣ ਆਸ਼ੂ ਨੂੰ ਰਾਤ ਵੇਲੇ ਜੌੜਾ ਮਿੱਲ ਦੀ ਬੈਰਕ ਵਿੱਚ ਰੱਖਿਆ ਗਿਆ ਹੈ। ਭਾਰਤ ਭੂਸ਼ਣ ਆਸ਼ੂ ਤੋਂ ਪਹਿਲਾਂ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਿੰਗਰ ਦਲੇਰ ਮਹਿੰਦੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਆਈਏਐੱਸ ਸੰਜੇ ਪੋਪਲੀ ਵੀ ਇਸੇ ਜੇਲ੍ਹ ਵਿਚ ਹੀ ਬੰਦ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਭੂਸ਼ਣ ਆਸ਼ੂ ਦੀ ਜੇਲ੍ਹ ਵਿਚ ਪਹਿਲੀ ਰਾਤ ਕਾਫੀ ਮੁਸ਼ਕਲ ਨਾਲ ਨਿਕਲੀ ਹੈ। ਉਹਨਾਂ ਨੇ ਇਸ ਦੌਰਾਨ ਬੈਚੇਨੀ ਵਿਚ ਹੀ ਪਹਿਲੀ ਰਾਤ ਕੱਢੀ ਅਤੇ ਇਸ ਦੌਰਾਨ ਉਹਨਾਂ ਨੇ ਜੇਲ੍ਹ ‘ਚ ਆਪਣੀ ਪਹਿਲੀ ਰਾਤ ਖਾਣਾ ਤਕ ਵੀ ਨਹੀਂ ਖਾਧਾ। ਉਹ ਸੌਣ ਲਈ ਲੇਟ ਗਿਆ, ਪਰ ਪਾਸੇ ਬਦਲਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਜੇਲ ‘ਚ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਭੂਸ਼ਣ ਆਸੂ ਜੇਲ੍ਹ ਵਿਚ ਪਹਿਲੀ ਰਾਤ ਓਪਰਾ-ਓਪਰਾ ਮਹਿਸੂਸ ਕਰ ਰਿਹਾ ਸੀ ਅਤੇ ਇਸ ਦੌਰਾਨ ਉਸ ਦੀ ਗੱਲਬਾਤ ਨਵਜੋਤ ਸਿੱਧੂ ਤੇ ਦਲੇਰ ਮਹਿੰਦੀ ਨਾਲ ਵੀ ਨਹੀਂ ਹੋਈ।

ਬੁੱਧਵਾਰ ਰਾਤ ਕਰੀਬ 9.45 ਵਜੇ ਪਟਿਆਲਾ ਦੀ ਕੇਂਦਰੀ ਜੇਲ੍ਹ ਲਿਆਂਦਾ ਗਿਆ ਸੀ, ਜਿੱਥੇ ਪਹਿਲਾਂ ਉਸ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਸੀ। ਅੱਜ ਭਾਰਤ ਭੂਸ਼ਣ ਆਸ਼ੂ ਦੀਆਂ ਜੇਲ੍ਹ ਵਿਚ 2 ਰਾਤਾਂ ਬਹੁਤ ਹੀ ਬੈਚੇਨੀ ਵਿਚ ਲੰਘੀਆਂ ਹਨ।

error: Content is protected !!