ਸੋਢਲ ਮੰਦਰ ‘ਚ ਮੇਲੇ ਤੋਂ ਪਹਿਲਾਂ ਹਿੰਦੂ ਤੇ ਸਿੱਖ ਜੱਥੇਬੰਦੀਆਂ ਆਹਮੋ-ਸਾਹਮਣੇ, ਇਸ ਗੱਲ ਨੂੰ ਲੈ ਕੇ ਹੋਇਆ ਵਿਵਾਦ…

ਸੋਢਲ ਮੰਦਰ ਚ ਮੇਲੇ ਤੋਂ ਪਹਿਲਾਂ ਹਿੰਦੂ ਤੇ ਸਿੱਖ ਜੱਥੇਬੰਦੀਆਂ ਆਹਮੋ-ਸਾਹਮਣੇ, ਇਸ ਗੱਲ ਨੂੰ ਲੈ ਕੇ ਹੋਇਆ ਵਿਵਾਦ…

ਜਲੰਧਰ (ਵੀਓਪੀ ਬਿਊਰੋ) 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੋਢਲ ਮੇਲੇ ਤੋਂ ਪਹਿਲਾਂ ਮੰਦਰ ਵਿਚ ਛੋਟੀ ਜਿਹੀ ਗੱਲ ਨੂੰ ਲੈ ਕੇ ਹਿੰਦੂ ਤੇ ਸਿੱਖ ਜੱਥੇਬੰਦੀਆਂ ਵਿਚ ਵਿਵਾਦ ਹੋ ਗਿਆ ਅਤੇ ਇਸ ਦੌਰਾਨ ਜੰਮ ਕੇ ਬਹਿਸਬਾਜੀ ਹੋਈ। ਇਸ ਦੌਰਾਨ ਭਾਰੀ ਪੁਲਿਸ ਬਲ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ‘ਚ ਗੁਰਦੁਆਰਾ ਸਾਹਿਬ ਦੀ ਹੱਦਬੰਦੀ ਨੂੰ ਲੈ ਕੇ ਹੋਇਆ ਹੈ। ਇਸ ਦੌਰਾਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਫਿਲਹਾਲ ਘਟਨਾ ਵਾਲੇ ਸਥਾਨ ਉੱਤੇ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਸੰਤ ਸਮਾਜ ਦੇ ਮੈਂਬਰ ਵੀ ਪਹੁੰਚ ਗਏ ਹਨ।

ਜਾਣਕਾਰੀ ਮੁਤਾਬਕ ਮੇਲੇ ਦੇ ਸਬੰਧੀ ਚੱਢਾ ਬਿਰਾਦਰੀ ਵੱਲੋਂ ਸਫ਼ਾਈ ਕਰਵਾਈ ਜਾ ਰਹੀ ਸੀ। ਇਸ ਦੌਰਾਨ ਜਦ ਸੇਵਾਦਾਰਾਂ ਨੇ ਸਫਾਈ ਦੌਰਾਨ ਮੰਦਰ ਦੇ ਨੇੜੇ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਲਗਾਏ ਬੂਟੇ ਹਟਾ ਕੇ ਸਫਾਈ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਤੋਂ ਉਹਨਾਂ ਵੱਲ਼ੋਂ ਰੋਕ ਦਿੱਤਾ ਗਿਆ। ਇਸ ਦੌਰਾਨ ਮਾਮਲਾ ਭੜਕ ਗਿਆ ਅਤੇ ਬਹਿਸਬਾਜੀ ਸ਼ੁਰੂ ਹੋ ਗਈ। ਇਸ ਦੌਰਾਨ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਗੁਰਦੁਆਰਾ ਸਾਹਿਬ ਪਹੁੰਚ ਗਏ ਹਨ।

ਇਸ ਦੌਰਾਨ ਮੌਕੇ ਉੱਤੇ ਮੌਜੂਦ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਯੁਵਾ ਪ੍ਰਧਾਨ ਇਸ਼ਾਂਤ ਸ਼ਰਮਾ, ਕ੍ਰਾਂਤੀ ਦਲ ਦੇ ਪ੍ਰਧਾਨ ਮਨੋਜ ਨੰਨ੍ਹਾ, ਚੱਢਾ ਭਾਈਚਾਰੇ ਦੇ ਬੁਲਾਰੇ ਸ਼ਿਆਮ ਲਾਲ ਚੱਢਾ ਤੇ ਹਿੰਦੂ ਨੇਤਾ ਮਨੀਸ਼ ਬਾਹਰੀ ਨੇ ਦੋਸ਼ ਲਾਇਆ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਪਹਿਲਾਂ ਹੀ ਲਿਆਂਦਾ ਗਿਆ ਸੀ। ਉੱਥੇ ਹੀ ਚਾਰ ਦਿਨ ਬੀਤ ਜਾਣ ’ਤੇ ਵੀ ਪੁਲਿਸ ਪ੍ਰਸ਼ਾਸਨ ਨੇ ਗੰਭੀਰਤਾ ਨਹੀਂ ਦਿਖਾਈ। ਸੰਤ ਸਮਾਜ ਦੇ ਸਹਿਯੋਗ ਨਾਲ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਦੇ ਬਾਹਰ ਪੱਕਾ ਮੋਰਚਾ ਲਾਇਆ ਗਿਆ ਹੈ। ਫਿਲਹਾਲ ਇੱਥੋਂ ਦੇ ਪੁਲਿਸ ਅਧਿਕਾਰੀ ਹੁਣ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਰਹੇ ਹਨ।

error: Content is protected !!