ਪਤੀ ਨੇ ਛੱਡਿਆ ਤਾਂ ਰਹਿਣ ਲੱਗੀ ਕਿਰਾਏ ਦੇ ਕਮਰੇ ‘ਚ, ਉੱਥੇ ਗੁਆਂਢ ‘ਚ ਰਹਿੰਦੇ ਲੜਕੇ ਨੇ ਜਬਰੀ ਸਰੀਰਕ ਸਬੰਧ ਬਣਾ ਕੇ ਖਿੱਚ ਲਈਆਂ ਫੋਟੋਆਂ ਤੇ ਬਲੈਕਮੇਲ ਕਰ ਕੇ ਕਰਦਾ ਰਿਹਾ ਮਨਮਰਜੀ…

ਪਤੀ ਨੇ ਛੱਡਿਆ ਤਾਂ ਰਹਿਣ ਲੱਗੀ ਕਿਰਾਏ ਦੇ ਕਮਰੇ ਚ, ਉੱਥੇ ਗੁਆਂਢ ਚ ਰਹਿੰਦੇ ਲੜਕੇ ਨੇ ਜਬਰੀ ਸਰੀਰਕ ਸਬੰਧ ਬਣਾ ਕੇ ਖਿੱਚ ਲਈਆਂ ਫੋਟੋਆਂ ਤੇ ਬਲੈਕਮੇਲ ਕਰ ਕੇ ਕਰਦਾ ਰਿਹਾ ਮਨਮਰਜੀ…

ਲੁਧਿਆਣਾ (ਵੀਓਪੀ ਬਿਊਰੋ) ਸਥਾਨਕ ਸ਼ਹਿਰ ਤੋਂ ਇਕ ਤਲਾਕਸ਼ੁਦਾ ਔਰਤ ਨਾਲ ਜਬਰੀ ਸਰੀਰਕ ਸਬੰਧ ਬਣਾ ਕੇ ਉਸ ਦੀ ਤਸਵੀਰਾਂ ਖਿੱਚਣ ਅਤੇ ਫਿਰ ਉਸ ਨੂੰ ਬਲੈਕਮੇਲ ਕਰ ਕੇ ਵਾਰ-ਵਾਰ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦ ਉਕਤ ਔਰਤ ਆਪਣੇ ਉੱਪਰ ਹੋ ਰਹੇ ਜੁਲਮਾਂ ਤੋਂ ਅੱਕ ਗਈ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਕਤ ਮਾਮਲਾ ਥਾਣਾ ਜਮਾਲਪੁਰ ਥਾਣੇ ਵਿਚ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਸਥਾਨਕ ਜਮਾਲਪੁਰ ਅਵਾਣਾ ਰਹਿਣ ਵਾਲੀ ਇਕ ਔਰਤ ਜੋ ਕਿ ਤਲਾਕਸ਼ੁਦਾ ਸੀ ਅਤੇ ਆਪਣੇ ਪਤੀ ਤੋ ਵੱਖ ਹੋ ਕੇ ਕਿਰਾਏ ਦੇ ਕਮਰੇ ਵਿਚ ਰਹਿ ਰਹੀ ਸੀ ਤਾਂ ਇਸ ਦੌਰਾਨ ਉਸ ਦੇ ਨਾਲ ਵਾਲੇ ਕਮਰੇ ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਾਸੀ ਸਾਹਿਲ ਚੌਧਰੀ ਵੀ ਰਹਿ ਰਿਹਾ ਸੀ। ਇਕ ਦਿਨ ਉਕਤ ਮੁਲਜ਼ਮ ਨੇ ਔਰਤ ਦੇ ਕਮਰੇ ਵਿਚ ਦਾਖਲ ਹੋ ਕੇ ਉਸ ਨੂੰ ਡਰਾਇਆ ਅਤੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਬਣਾ ਕੇ ਸਾਰੀ ਘਟਨਾ ਦੀਆਂ ਫੋਟੋਆਂ ਖਿੱਚ ਲਈਆਂ। ਇਸ ਤੋਂ ਬਾਅਦ ਵੀ ਉਕਤ ਮੁਲਜ਼ਮ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਵਾਰ ਵਾਰ ਉਸ ਦੀ ਮਰਜੀ ਤੋਂ ਬਿਨਾਂ ਹੀ ਸਰੀਰਕ ਸਬੰਧੀ ਬਣਾਉਂਦਾ ਰਿਹਾ।

ਇਕ ਦਿਨ ਤੰਗ ਆ ਕੇ ਉਸ ਨੇ ਆਪਣੇ ਉੱਪਰ ਹੋ ਰਹੇ ਤਸ਼ੱਦਦ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਸ਼ਿਕਾਰ ਪੀਡ਼ਤਾ ਨੇ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਜਮਾਲਪੁਰ ਪੁਲਿਸ ਕੋਲ ਦਰਜ ਕਰਵਾ ਦਿੱਤੀ। ਪੁਲਿਸ ਨੇ ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਾਸੀ ਸਾਹਿਲ ਚੌਧਰੀ ਨੂੰ ਨਾਮਜ਼ਦ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!