ਵਿਦਿਆਰਥੀ ਨੇ ਕਲਾਸ ਰੂਮ ‘ਚ ਕੀਤੀ ਅਜਿਹੀ ਸ਼ਰਾਰਤ ਕਿ 3 ਕੁੜੀਆਂ ਸਣੇ 4 ਵਿਦਿਆਰਥੀ ਹੋ ਗਏ ਬੇਹੋਸ਼, ਮਾਮਲਾ ਜਾ ਪਹੁੰਚਿਆ ਪੁਲਿਸ ਕੋਲ ਤਾਂ. ..

ਵਿਦਿਆਰਥੀ ਨੇ ਕਲਾਸ ਰੂਮ ‘ਚ ਕੀਤੀ ਅਜਿਹੀ ਸ਼ਰਾਰਤ ਕਿ 3 ਕੁੜੀਆਂ ਸਣੇ 4 ਵਿਦਿਆਰਥੀ ਹੋ ਗਏ ਬੇਹੋਸ਼, ਮਾਮਲਾ ਜਾ ਪਹੁੰਚਿਆ ਪੁਲਿਸ ਕੋਲ ਤਾਂ. ..

ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ਜ਼ਿਲ੍ਹੇ ਦੇ ਕਸਬਾ ਰਾਜਪੁਰਾ ਦੇ ਇਕ ਸਰਕਾਰੀ ਸਕੂਲ ਵਿਚ ਇਕ ਵਿਦਿਆਰਥੀ ਦੀ ਕੀਤੀ ਸ਼ਰਾਰਤ ਬਾਕੀ ਵਿਦਿਆਰਥੀਆਂ ਨੂੰ ਭਾਰੀ ਪੈ ਗਈ। ਇਸ ਦੌਰਾਨ ਵਿਦਿਆਰਥੀ ਦੀ ਸ਼ਰਾਰਤ ਕਾਰਨ 3 ਵਿਦਿਆਰਥਣਾਂ ਸਮੇਤ 4 ਵਿਦਿਆਰਥੀ ਬੇਹੋਸ਼ ਹੋ ਗਏ। ਮਾਮਲਾ ਰਾਜਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਕੋ ਐੱਡ ਸਕੂਲ ਐੱਨਟੀਸੀ ਨੰਬਰ 1 ਵਿਖੇ ਵਾਪਰਿਆ ਹੈ।

ਜਾਣਕਾਰੀ ਮੁਤਾਬਕ ਸਥਾਨਕ ਸਕੂਲ ਦੇ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਸਵੇਰ ਦੇ ਸਮੇਂ ਜਦ ਸਾਰੇ ਬੱਚੇ ਜਮਾਤ ਵਿਚ ਦਾਖਲ ਹੋਣ ਵਾਲੇ ਸਨ, ਤਾਂ ਪਹਿਲਾਂ ਜਮਾਤ ਵਿਚ ਆ ਕੇ ਪਰਫਿਊਮ (ਸੈਂਟ) ਛਿੜਕ ਦਿੱਤਾ। ਸ਼ਰਾਰਤ ਦੌਰਾਨ ਵਿਦਿਆਰਥੀ ਨੇ ਸੈਂਟ ਵੀ ਇੰਨਾ ਜ਼ਿਆਦਾ ਛਿੜਕ ਦਿੱਤਾ ਕਿ ਜਦ ਵਿਦਿਆਰਥੀ ਜਮਾਤ ਵਿਚ ਦਾਖਲ ਹੋਏ ਤਾਂ ਦਾਖ਼ਲ ਹੋਈਆਂ 3 ਵਿਦਿਆਰਥਣਾਂ ਸਮੇਤ 4 ਵਿਦਿਆਰਥੀ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਵਿਦਿਆਰਥੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

ਘਟਨਾ ਤੋਂ ਬਾਅਦ ਉਕਤ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਇਸ ਸ਼ਰਾਰਤ ਦੇ ਵਿਰੋਧ ਕੀਤਾ ਅਤੇ ਸਕੂਲ ਪ੍ਰਸ਼ਾਸਨ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਡੀਐੱਸਪੀ ਸੁਰਿੰਦਰ ਮੋਹਨ ਸਮੇਤ ਹੋਰ ਅਧਿਕਾਰੀ ਹਸਪਤਾਲ ਮੌਕੇ ’ਤੇ ਪਹੁੰਚ ਗਏ। ਇਸ ਸਬੰਧੀ ਡਾ. ਬਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਵਿਦਿਆਰਥੀ ਹੁਣ ਖ਼ਤਰੇ ਤੋਂ ਬਾਹਰ ਹਨ ਤੇ ਜਲਦ ਹੀ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਪ੍ਰਿੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਕਿ ਹੋਰ ਵਿਦਿਆਰਥੀ ਸਕੂਲ ’ਚ ਅਜਿਹੀਆਂ ਸ਼ਰਾਰਤਾਂ ਨਾ ਕਰ ਸਕਣ।

error: Content is protected !!