ਮਹਿੰਗਾਈ ਖਿਲਾਫ ਕਾਂਗਰਸ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੀਤੀ ‘ਹੱਲਾ ਬੋਲ’ ਰੈਲੀ

ਮਹਿੰਗਾਈ ਖਿਲਾਫ ਕਾਂਗਰਸ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੀਤੀ ‘ਹੱਲਾ ਬੋਲ’ ਰੈਲੀ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):- ਕਾਂਗਰਸ ਨੇ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਮਹਿੰਗਾਈ, ਜ਼ਰੂਰੀ ਵਸਤਾਂ ‘ਤੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ਅਤੇ ਬੇਰੁਜ਼ਗਾਰੀ ਵਿਰੁੱਧ ‘ਮਹਿੰਗਾਈ ਪ੍ਰਤੀ ਹਲਾ ਬੋਲ’ ਰੈਲੀ ਕੀਤੀ। ਇਸ ਵਿਚ ਬੋਲਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ, “ਦੇਸ਼ ਦੀ ਹਾਲਤ ਸਭ ਦੇ ਸਾਹਮਣੇ ਹੈ। ਭਾਜਪਾ ਦੇ ਸ਼ਾਸਨ ‘ਚ ਦੇਸ਼ ‘ਚ ਨਫਰਤ ਵਧ ਰਹੀ ਹੈ। ਮਹਿੰਗਾਈ ਦਾ ਡਰ, ਬੇਰੋਜ਼ਗਾਰੀ ਵਧ ਰਹੀ ਹੈ। ਖੇਤੀਬਾੜੀ ਕਾਨੂੰਨ ਦੋ ਉਦਯੋਗਪਤੀਆਂ ਲਈ ਸਨ, ਜਦੋ ਕਿਸਾਨ ਇਸ ਦੇ ਵਿਰੋਧ ‘ਚ ਖੜ੍ਹੇ ਸਨ” ਤਾਂ ਨਰਿੰਦਰ ਮੋਦੀ ਨੇ ਕਨੂੰਨ ਰੱਦ ਕਰ ਦਿੱਤੇ । ਜੀ.ਐਸ.ਟੀ ਨਾਲ ਵੀ ਅਜਿਹਾ ਹੀ ਹੋਇਆ ਕਿਉਂਕਿ ਕਾਂਗਰਸ ਵੱਖਰਾ ਜੀਐਸਟੀ ਲਿਆਉਣਾ ਚਾਹੁੰਦੀ ਸੀ ਪਰ ਮੋਦੀ ਸਰਕਾਰ ਪੰਜ ਵੱਖ-ਵੱਖ ਤਰ੍ਹਾਂ ਦੇ ਜੀਐਸਟੀ ਲੈ ਕੇ ਆਈ। ਅੱਜ ਦੇਸ਼ ਦੀ ਹਾਲਤ ਇਹ ਹੈ ਕਿ ਦੇਸ਼ ਚਾਹੇ ਤਾਂ ਵੀਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ ਹੈ । ਮੋਦੀ ਨੇ ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਇਹ ਲੋਕ ਰੁਜ਼ਗਾਰ ਪੈਦਾ ਕਰਦੇ ਸਨ, ਮੋਦੀ ਨੇ ਉਨ੍ਹਾਂ ਦੀ ਕਮਰ ਤੋੜ ਦਿੱਤੀ ਹੈ। ਰਾਹੁਲ ਗਾਂਧੀ ਨੇ ਈਡੀ ਦੀ ਕਾਰਵਾਈ ‘ਤੇ ਵੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੇਰੇ ਤੋਂ 55 ਘੰਟੇ ਤੱਕ ਪੁੱਛਗਿੱਛ ਕੀਤੀ ਗਈ। 55 ਘੰਟੇ ਕੀ, 500 ਘੰਟੇ, ਪੰਜ ਸਾਲ ਵੀ, ਮੈਨੂੰ ਕੋਈ ਪਰਵਾਹ ਨਹੀਂ।

ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀ ਸਾਰੀ ਦੌਲਤ ਦੋ ਉਦਯੋਗਪਤੀਆਂ ਦੇ ਹੱਥਾਂ ਵਿੱਚ ਹੈ। ਇਹ ਦੋਵੇਂ ਉਦਯੋਗਪਤੀ ਨਰਿੰਦਰ ਮੋਦੀ ਲਈ 24 ਘੰਟੇ ਕੰਮ ਕਰਦੇ ਹਨ। ਨਰਿੰਦਰ ਮੋਦੀ ਵੀ ਇਨ੍ਹਾਂ ਦੋਵਾਂ ਉਦਯੋਗਪਤੀਆਂ ਲਈ 24 ਘੰਟੇ ਕੰਮ ਕਰਦੇ ਹਨ। ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਹਨ, ਪਰ ਉਨ੍ਹਾਂ ਦੋ ਉਦਯੋਗਪਤੀਆਂ ਤੋਂ ਬਿਨਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿ ਸਕਦੇ।
ਕਾਂਗਰਸ ਨੇਤਾ ਨੇ ਕਿਹਾ, ਯੂਪੀਏ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਬਹੁਤ ਕੁਝ ਕੀਤਾ। ਅਸੀਂ ਮਜ਼ਦੂਰਾਂ ਲਈ ਮਨਰੇਗਾ ਸਕੀਮ ਲੈ ਕੇ ਆਏ ਸੀ। ਪੀਐਮ ਮੋਦੀ ਨੇ ਸੰਸਦ ਵਿੱਚ ਕਿਹਾ, ਮਨਰੇਗਾ ਗਰੀਬਾਂ ਦਾ ਅਪਮਾਨ ਹੈ। ਜੇਕਰ ਯੂਪੀਏ ਦੀ ਮਨਰੇਗਾ ਨਾ ਹੁੰਦੀ ਤਾਂ ਹਿੰਦੁਸਤਾਨ ਵਿੱਚ ਅੱਗ ਲੱਗ ਜਾਣੀ ਸੀ। “ਨਰਿੰਦਰ ਮੋਦੀ ਨੇ ਸਾਡੀ ਆਰਥਿਕ ਸ਼ਕਤੀ ਨੂੰ ਤਬਾਹ ਕਰ ਦਿੱਤਾ ਹੈ। ਬੇਰੁਜ਼ਗਾਰੀ 40 ਸਾਲਾਂ ਵਿੱਚ ਸਭ ਤੋਂ ਵੱਧ ਹੈ। ਮੈਨੂੰ ਇਹ ਕਹਿਣ ਨੂੰ ਦਿਲ ਨਹੀਂ ਕਰਦਾ, ਪਰ ਇਹ ਦੇਸ਼ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੇਗਾ। ਉਨ੍ਹਾਂ ਕਿਹਾ ਕਿ ਦੋ ਉਦਯੋਗਪਤੀ ਦੇਸ਼ ਨੂੰ ਰੁਜ਼ਗਾਰ ਨਹੀਂ ਦੇ ਸਕਣਗੇ। ਛੋਟੇ ਉਦਯੋਗ ਦੇਸ਼ ਨੂੰ ਰੁਜ਼ਗਾਰ ਦਿੰਦੇ ਹਨ, ਕਿਸਾਨ ਦਿੰਦੇ ਹਨ। ਪਰ ਮੋਦੀ ਸਰਕਾਰ ਨੇ ਉਨ੍ਹਾਂ ਦੀ ਕਮਰ ਤੋੜ ਦਿੱਤੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਯੂਪੀਏ ਸਰਕਾਰ ਨੇ 27 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਸੀ ਪਰ ਮੋਦੀ ਸਰਕਾਰ ਨੇ 8 ਸਾਲਾਂ ‘ਚ 23 ਕਰੋੜ ਲੋਕਾਂ ਨੂੰ ਗਰੀਬੀ ‘ਚ ਸੁੱਟ ਦਿੱਤਾ ਹੈ। ਆਟਾ, ਦਾਲ, ਪੈਟਰੋਲ, ਤੇਲ ਤੋਂ ਲੈ ਕੇ ਹਰ ਚੀਜ਼ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਹਿੰਦੁਸਤਾਨ ਵਿੱਚ ਆਮ ਨਾਗਰਿਕ ਮੁਸੀਬਤ ਵਿੱਚ ਹਨ, ਦੇਸ਼ ਦੁਖੀ ਹੈ। ਇੰਨੀ ਮਹਿੰਗਾਈ ਕਾਂਗਰਸ ਨੇ 70 ਸਾਲਾਂ ਵਿੱਚ ਕਦੇ ਨਹੀਂ ਦਿਖਾਈ। ਦੇਸ਼ ਨੂੰ ਸਿਰਫ਼ ਕਾਂਗਰਸ ਹੀ ਬਚਾ ਸਕਦੀ ਹੈ।

ਉਨ੍ਹਾਂ ਕਿਹਾ ਵਿਰੋਧੀ ਧਿਰ ਨੂੰ ਸੰਸਦ ਵਿੱਚ ਬੋਲਣ ਨਹੀਂ ਦਿੱਤਾ ਗਿਆ ਤੇ ਨਾ ਹੀ ਬੋਲਣ ਦਿੱਤਾ ਜਾਂਦਾ ਹੈ । ਇਸ ਲਈ ਹੁਣ ਦੇਸ਼ ਦੇ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਜਾਗਣਾ ਪਵੇਗਾ। ਦੇਸ਼ ਦੀ ਆਤਮਾ ਨੂੰ ਬਚਾਉਣ ਦਾ ਕੰਮ ਕਰਨਾ ਹੋਵੇਗਾ। ਅੱਜ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਦੇਸ਼ ਗਰੀਬਾਂ ਲਈ ਅਤੇ ਦੂਜਾ ਅਰਬਪਤੀਆਂ ਲਈ। ਇਹ ਦੇਸ਼ ਸਿਰਫ਼ ਉਦਯੋਗਪਤੀਆਂ ਦਾ ਨਹੀਂ ਹੈ। ਕਾਂਗਰਸ ਦਾ ਇਰਾਦਾ ਦੇਸ਼ ਨੂੰ ਇੱਕ ਬਣਾਉਣਾ ਹੈ।”

error: Content is protected !!