ਧਰਮ ਪਰਿਵਰਤਨ ਖਿਲਾਫ ਇਕੱਠੇ ਹੋਏ ਇਸਾਈ ਤੇ ਸਿੱਖ ਆਗੂ, ਇਸਾਈ ਆਗੂਆਂ ਨੇ ਮੰਨਿਆ ਕਿ ਕੁਝ ਅਖੌਤੀ ਪਾਸਟਰ ਕਰ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ, ਕਿਹਾ-ਕੀਤੀ ਜਾਵੇਗੀ ਸਖਤ ਕਾਰਵਾਈ…

ਧਰਮ ਪਰਿਵਰਤਨ ਖਿਲਾਫ ਇਕੱਠੇ ਹੋਏ ਇਸਾਈ ਤੇ ਸਿੱਖ ਆਗੂ, ਇਸਾਈ ਆਗੂਆਂ ਨੇ ਮੰਨਿਆ ਕਿ ਕੁਝ ਅਖੌਤੀ ਪਾਸਟਰ ਕਰ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ, ਕਿਹਾ-ਕੀਤੀ ਜਾਵੇਗੀ ਸਖਤ ਕਾਰਵਾਈ…

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਸਮੇਂ ਧਰਮ ਪਰਿਵਰਤਨ ਦਾ ਮੁੱਦਾ ਕਾਫੀ ਗਰਮ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਕੁਝ ਅਖੌਤੀ ਲੋਕ ਇਸਾਈ ਮੱਤ ਦੇ ਨਾਮ ਉੱਪਰ ਲੋਕਾਂ ਨੂੰ ਚਮਤਕਾਰ ਦਿਖਾ ਕੇ ਉਹਨਾਂ ਦੀ ਬਿਮਾਰੀਆਂ ਠੀਕ ਕਰਨ ਦਾ ਦਾਅਵਾ ਕਰ ਰਹੇ ਅਤੇ ਇਸ ਦੌਰਾਨ ਲੋਕਾਂ ਦਾ ਲਾਲਚ ਦੇ ਕੇ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਕਾਰਨ ਪੰਜਾਬ ਦਾ ਮਾਹੌਲਲ ਖਰਾਬ ਹੋ ਰਿਹਾ ਹੈ। ਇਸੇ ਮਾਮਲੇ ਸਬੰਧੀ ਹੀ ਪਿੱਛਲੇ ਦਿਨੀਂ ਹੀ 2 ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਨ ਧਾਰਮਿਕ ਆਗੂਆਂ ਨੂੰ ਇਸ ਤਰਹਾਂ ਦੇ ਪਾਖੰਡਵਾਦ ਦੇ ਖਾਤਮੇ ਲਈ ਇਕ ਹੋ ਕੇ ਵਿਚਾਰਾਂ ਕਰਨ ਦੀ ਲੋੜ ਹੈ। ਇਸ ਮਾਮਲੇ ਸਬੰਧੀ ਹੀ ਇਸਾਈ ਮੱਤ ਦੇ ਕੁਝ ਆਗੂਆਂ ਨੇ ਸਿੱਖ ਧਰਮ ਦੇ ਆਗੂਆਂ ਨਾਲ ਬੈਠਕ ਕੀਤੀ ਅਤੇ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਤਨ ਨੂੰ ਰੋਕਣ ਅਤੇ ਪਾਖੰਡਵਾਦ ਫੈਲਾਅ ਰਹੇ ਅਖੌਤੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਸ ਦੌਰਾਨ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਸਕੱਤਰਰੇਤ ਵਿਖੇ ਮਸੀਹੀ ਮਹਾਸਭਾ ਪੰਜਾਬ ਕੈਥੋਲਿਕ ਚਰਚ ਆਫ ਇੰਡੀਆ, ਚਰਚ ਆਫ ਨਾਰਥ ਇੰਡੀਆ ਦੇ ਨਾਲ-ਨਾਲ ਸੱਤ ਚਰਚਾਂ ਦਾ ਸਾਂਝਾ ਵਫ਼ਦ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਿਆ। ਇਸ ਦੌਰਾਨ ਇਸਾਈ ਮੱਤ ਦੇ ਆਗੂਆਂ ਨੇ ਮੰਨਿਆ ਕਿ ਕੁਝ ਅਖੌਤੀ ਲੋਕ ਪਾਖੰਡਵਾਦ ਫੈਲਾਅ ਕੇ ਹੀ ਪੰਜਾਬ ਦਾ ਮਾਹਲੌ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਸਹੀ ਨਹੀਂ ਹੈ ਅਤੇ ਉਹਨਾਂ ਅਖੌਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਜਥੇਦਾਰ ਸਾਹਿਬ ਨੇ ਕੁਝ ਸਮਾਗਮਾਂ ’ਚ ਪਾਸਟਰਾਂ ਵੱਲੋਂ ਸਿੱਖ ਵਿਰੋਧੀ ਪ੍ਰਚਾਰ ਦੀਆਂ ਵੀਡੀਓਜ਼ ਵੀ ਉੱਚ ਪੱਧਰੀ ਵਫ਼ਦ ਨੂੰ ਦਿਖਾਈਆਂ।

ਇਸ ਦੌਰਾਨ ਬਿਸ਼ਪ ਅੰਜਲੀਨੋ ਰਾਫੀਨੋ ਗਰਾਸ਼ੀਅਸ ਡਾਇਸਿਸ ਆਫ ਜਲੰਧਰ ਨੇ ਕਿਹਾ ਕਿ ਨਕਲੀ ਪਾਸਟਰਾਂ ਦਾ ਈਸਾਈਅਤ ਨਾਲ ਕੋਈ ਸਬੰਧ ਨਹੀਂ। ਬਿਸ਼ਪ ਡਾ. ਪ੍ਰਦੀਪ ਕੁਮਾਰ ਸਾਮਾਨਤਾਰੋਏ ਡਾਇਸਿਸ ਆਫ ਅੰਮ੍ਰਿਤਸਰ ਨੇ ਕਿਹਾ ਕਿ ਨਕਲੀ ਪਾਸਟਰਾਂ ਦੀ ਪਛਾਣ ਲਈ ਇਕ ਆਦੇਸ਼ ਜਾਰੀ ਕੀਤਾ ਜਾਵੇਗਾ, ਜਿਸ ’ਚ ਪਾਸਟਰ ਬਣਨ ਦਾ ਵਿਧੀ ਵਿਧਾਨ ਜਨਤਕ ਕੀਤਾ ਜਾਵੇਗਾ ਤੇ ਨਕਲੀ ਪਾਸਟਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਿਸ਼ਪ ਡੇਂਜਲ ਪੀਓਪਲ ਡਾਇਸਿਸ ਆਫ ਚੰਡੀਗੜ੍ਹ ਨੇ ਕਿਹਾ ਕਿ ਸਰਕਾਰ ਵੱਲੋਂ ਨਕਲੀ ਪਾਸਟਰਾਂ ਦੇ ਫੰਡਾਂ ਦੇ ਸਰੋਤਾਂ ਦੀ ਜਾਂਚ ਕੀਤੀ ਜਾਵੇ। ਦੋਵਾਂ ਧਿਰਾਂ ਦੀ ਇਸ ਗੱਲ ’ਤੇ ਸਹਿਮਤੀ ਬਣੀ ਕਿ ਇਕ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇਗੀ ਜੋ ਸਮੇਂ – ਸਮੇਂ ‘ਤੇ ਪੇਸ਼ ਹੁੰਦੀਆਂ ਚੁਣੌਤੀਆਂ ਦੇ ਹੱਲ ਕਰੇਗੀ।

error: Content is protected !!