ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਿਸਾਨ ਤੇ ‘ਆਪ’ ਵਿਧਾਇਕ ਆਹਮੋ-ਸਾਹਮਣੇ; ਵਿਧਾਇਕ ਕਹਿੰਦਾ ਕਿਸਾਨ ਮੇਰੇ ‘ਤੇ ਚੜਾਉਣ ਲੱਗੇ ਸਨ ਟਰੈਕਟਰ, ਕਿਸਾਨਾਂ ਨੇ ਦੱਸਿਆ ਸਟੰਟ…

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਿਸਾਨ ਤੇ ‘ਆਪ’ ਵਿਧਾਇਕ ਆਹਮੋ-ਸਾਹਮਣੇ; ਵਿਧਾਇਕ ਕਹਿੰਦਾ ਕਿਸਾਨ ਮੇਰੇ ‘ਤੇ ਚੜਾਉਣ ਲੱਗੇ ਸਨ ਟਰੈਕਟਰ, ਕਿਸਾਨਾਂ ਨੇ ਦੱਸਿਆ ਸਟੰਟ…

ਬਠਿੰਡਾ (ਵੀਓਪੀ ਬਿਊਰੋ) ਸਥਾਨਕ ਜ਼ਿਲ੍ਹੇ ਵਿਚ ਕਿਸਾਨ ਅਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਉਸ ਸਮੇਂ ਆਹਮੋ ਸਾਹਮਣੇ ਹੋ ਗਏ ਜਦੋਂ ਕਿਸਾਨਾਂ ਵੱਲੋਂ ਖੇਤਾਂ ਵਿਚ ਨਾਜਾਇਜ਼ ਮਾਈਨਿੰਗ ਦਾ ਦੋਸ਼ ਲਾ ਕੇ ਵਿਧਾਇਕ ਤੇ ਹੋਰ ਰੋਕਣ ਆਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦੋਸ਼ ਲਾਇਆ ਕਿ ਕਿਸਾਨਾਂ ਨੇ ਉਸ ਉਪਰ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਤਿੰਨ ਕਿਸਾਨਾਂ ਸੁਖਜੀਤ ਸਿੰਘ, ਗੁਰਮੇਲ ਸਿੰਘ ਤੇ ਜੀਤਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਮੌੜ ਚੜ੍ਹਤ ਸਿੰਘ ਵਾਲਾ ‘ਚ ਸ਼ੁੱਕਰਵਾਰ ਨੂੰ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਤੋਂ ਬਾਅਦ ‘ਆਪ’ ਵਿਧਾਇਕ ਸੁਖਬੀਰ ਸਿੰਘ ਘਟਨਾ ਸਥਾਨ ਉੱਤੇ ਪਹੁੰਚੇ। ਦੂਜੇ ਪਾਸੇ ਥਾਣਾ ਕੋਟਫੱਤਾ ਦੇ ਐਸਐਚਓ ਨੂੰ ਐਸਐਸਪੀ ਵੱਲੋਂ ਮੌਕੇ ’ਤੇ ਨਾ ਪੁੱਜਣ ’ਤੇ ਮੁਅੱਤਲ ਕਰ ਦਿੱਤਾ ਗਿਆ। ਇਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਸੀ। ਪੁਲਿਸ ਪੋਕਲੇਨ ਮਸ਼ੀਨ ਨੂੰ ਕਬਜ਼ੇ ’ਚ ਲੈਣ ਪੁੱਜੀ ਤਾਂ ਕਿਸਾਨਾਂ ਨੇ ਰੋਸ ਜਤਾਇਆ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਖਾਲੀ ਹੱਥ ਪਰਤ ਗਈ। ਇਸ ਤੋਂ ਬਾਅਦ ਮੌੜ ਮੰਡੀ ਦੇ ਵਿਧਾਇਕ ਸੁਖਬੀਰ ਨੇ ਮੌਕੇ ‘ਤੇ ਪਹੁੰਚ ਕੇ ਕੰਮ ਬੰਦ ਕਰਨ ਲਈ ਕਿਹਾ। ਇਸ ਦੌਰਾਨ ਪੁਲਿਸ ਨੇ ਟਰੈਕਟਰ ਟਰਾਲੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ।

ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਉਹ ਜ਼ਮੀਨ ਨੂੰ ਲੈਵਲ ਕਰ ਰਹੇ ਹਨ। ਕਿਸਾਨਾਂ ਨੇ ਥਾਣੇ ਦੇ ਬਾਹਰ ਧਰਨਾ ਦਿੱਤਾ ਤੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ‘ਤੇ ਟਰੈਕਟਰ ਚੜ੍ਹਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਉਹ ਪ੍ਰਸਿੱਧੀ ਪਾਉਣ ਲਈ ਹੀ ਅਜਿਹੇ ਸਟੰਟ ਕਰ ਰਹੇ ਹਨ ਅਤੇ ਦੋਸ਼ ਲਗਾ ਰਿਹਾ ਹੈ।ਐਸਐਸਪੀ ਨੇ ਸ਼ਨਿਚਰਵਾਰ ਸਵੇਰੇ 11 ਵਜੇ ਮੀਟਿੰਗ ਰੱਖੀ ਹੈ। ਜੇਕਰ ਹੱਲ ਨਾ ਨਿਕਲਿਆ ਤਾਂ ਕਿਸਾਨ ਥਾਣੇ ਦਾ ਘਿਰਾਓ ਕਰਨਗੇ।

error: Content is protected !!