ਪਾਕਿਸਤਾਨ ਦੀ ਜੇਲ੍ਹ ‘ਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਦਾ ਦੇਹਾਂਤ, ਭੈਣ ਦੀ 2 ਮਹੀਨੇ ਪਹਿਲਾਂ ਹੋਈ ਸੀ ਮੌਤ…

ਪਾਕਿਸਤਾਨ ਦੀ ਜੇਲ੍ਹ ‘ਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਦਾ ਦੇਹਾਂਤ, ਭੈਣ ਦੀ 2 ਮਹੀਨੇ ਪਹਿਲਾਂ ਹੋਈ ਸੀ ਮੌਤ…

ਵੀਓਪੀ ਬਿਊਰੋ – ਪਾਕਿਸਤਾਨ ਦੀ ਜੇਲ੍ਹ ਕੋਟ ਲਖਪਤ ਵਿੱਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਬੀਤੇ ਕੱਲ੍ਹ ਸਵੇਰੇ ਉਨ੍ਹਾਂ ਦਾ ਐਕਸੀਡੈਂਟ ਹੋਇਆ ਸੀ, ਜਿਸ ਤੋਂ ਬਾਅਦ ਉਹ ਕੋਮਾ ਵਿੱਚ ਸਨ। ਇਸ ਤੋਂ ਬਾਅਦ ਪਿੰਡ ਭਿੱਖੀਵਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਸ਼ਵਰਿਆ ਰਾਏ ਦੀ ਫਿਲਮ ‘ਸਰਬਜੀਤ’ ‘ਚ ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਦਾ ਕਿਰਦਾਰ ਅਦਾਕਾਰਾ ਰਿਚਾ ਚੱਢਾ ਨੇ ਨਿਭਾਇਆ ਸੀ। ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਕਰੀਬ ਦੋ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ।

ਸਰਬਜੀਤ ਸਿੰਘ ਅਟਵਾਲ ਦਾ ਜਨਮ 1964 ਵਿੱਚ ਹੋਇਆ ਸੀ। ਪਾਕਿਸਤਾਨੀ ਅਦਾਲਤ ਨੇ 1990 ਵਿੱਚ ਲਾਹੌਰ ਅਤੇ ਫੈਸਲਾਬਾਦ ਵਿੱਚ ਹੋਏ ਲੜੀਵਾਰ ਬੰਬ ਹਮਲਿਆਂ ਲਈ ਉਸ ਖਿਲਾਫ ਮੁਕੱਦਮਾ ਚਲਾਇਆ ਗਿਆ ਅਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਮਾਮਲੇ ਵਿੱਚ ਭਾਰਤ ਨੇ ਕਿਹਾ ਸੀ ਕਿ ਸਰਬਜੀਤ ਸਿੰਘ ਇੱਕ ਕਿਸਾਨ ਸੀ ਜੋ ਬੰਬ ਧਮਾਕਿਆਂ ਦੇ ਤਿੰਨ ਮਹੀਨੇ ਬਾਅਦ, ਸਰਹੱਦ ‘ਤੇ ਸਥਿਤ ਆਪਣੇ ਪਿੰਡ ਤੋਂ ਰਾਹ ਭੁੱਲ ਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਸੀ ਅਤੇ ਇਸ ਦੌਰਾਨ ਪਾਕਿਸਤਾਨ ਨੇ ਉਸ ਨੂੰ ਕੈਦ ਕਰ ਲਿਆ ਸੀ। ਅਪ੍ਰੈਲ 2013 ਵਿੱਚ ਕੋਟ ਲਖਪਤ ਜੇਲ੍ਹ, ਲਾਹੌਰ ਵਿੱਚ ਜੇਲ੍ਹ ਵਿੱਚ, ਉਸ ਉੱਤੇ ਸਾਥੀ ਕੈਦੀਆਂ ਦੁਆਰਾ ਹਮਲਾ ਕੀਤਾ ਗਿਆ ਅਤੇ ਛੇ ਦਿਨਾਂ ਬਾਅਦ ਜਿਨਾਹ ਹਸਪਤਾਲ, ਲਾਹੌਰ ਵਿੱਚ ਉਸਦੀ ਮੌਤ ਹੋ ਗਈ।

ਉਸ ਨੂੰ ਭਾਰਤ ਲਿਆਉਣ ਲਈ ਉਸ ਦੀ ਭੈਣ ਦਲਬੀਰ ਕੌਰ ਲੰਬੀ ਕਾਨੂੰਨੀ ਲੜਾਈ ਲੜੀ ਸੀ ਪਰ ਉਸ ਨੂੰ ਆਪਣੇ ਭਰਾ ਦਾ ਜਿਊਂਦੇ ਜੀਅ ਮੂੰਹ ਦੇਖਣਾ ਨਸੀਬ ਨਾ ਹੋਇਆ। ਉਹਨਾਂ ਦੀ ਜਿੰਦਗੀ ਉੱਪਰ ਇਕ ਬਾਲੀਵੁੱਡ ਫਿਲਮ ਵੀ ਬਣੀ ਸੀ, ਜਿਸ ਦਾ ਸਿਰਲੇਖ ਵੀ ਸਰਬਜੀਤ ਹੀ ਸੀ। ਇਸ ਫਿਲਮ ਵਿੱਚ ਐਸ਼ਵਰਿਆ ਰਾਏ ਨੇ ਸਰਬਜੀਤ ਦੀ ਭੈਣ ਦੀ ਕਿਰਦਾਰ ਨਿਭਾਇਆ ਸੀ ਅਤੇ ਸਰਬਜੀਤ ਦਾ ਕਿਰਦਾਰ ਰਣਦੀਪ ਹੁੱਡਾ ਨੇ ਨਿਭਾਇਆ ਸੀ। ਇਸ ਦੌਰਾਨ ਰਿਚਾ ਚੱਢਾ ਨੇ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦਾ ਕਿਰਦਾਰ ਨਿਭਾਇਆ ਸੀ।

error: Content is protected !!