ਸੌਦੇਬਾਜ਼ੀ ਕਰਦੇ ‘ਆਪ’ ਮੰਤਰੀ ਦੀ ਆਡੀਓ ਹੋਈ ਵਾਇਰਲ, ਸਿਆਸੀ ਵਿਰੋਧੀਆਂ ਨੇ ਘੇਰੀ ਸਰਕਾਰ, ਕਿਹਾ- ਬਰਖਾਸਤ ਕਰੋ ਅਜਿਹੇ ਭ੍ਰਿਸ਼ਟ ਮੰਤਰੀ ਨੂੰ, ਜਾਣੋ ਕੀ ਹੈ ਆਡੀਓ ਦਾ ਮਾਮਲਾ…

ਸੌਦੇਬਾਜ਼ੀ ਕਰਦੇ ‘ਆਪ’ ਮੰਤਰੀ ਦੀ ਆਡੀਓ ਹੋਈ ਵਾਇਰਲ, ਸਿਆਸੀ ਵਿਰੋਧੀਆਂ ਨੇ ਘੇਰੀ ਸਰਕਾਰ, ਕਿਹਾ- ਬਰਖਾਸਤ ਕਰੋ ਅਜਿਹੇ ਭ੍ਰਿਸ਼ਟ ਮੰਤਰੀ ਨੂੰ, ਜਾਣੋ ਕੀ ਹੈ ਆਡੀਓ ਦਾ ਮਾਮਲਾ…

ਚੰਡੀਗੜ੍ਹ (ਵੀਊਪੀ ਬਿਊਰੋ) ਆਮ ਆਦਮੀ ਪਾਰਟੀ ਦੇ ਫੂਡ ਪ੍ਰੋਸੈਸਿੰਗ ਤੇ ਬਾਗ਼ਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੀ ਸੌਦੇਬਾਜ਼ੀ ਦੀ ਅਖ਼ੌਤੀ ਆਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ,  ਇਸ 5 ਮਿੰਟ 36 ਸਕਿੰਟ ਦੀ ਅਖੌਤੀ ਆਡੀਓ  ਵਿੱਚ ਉਹ ਆਪਣੇ ਓਐੱਸਡੀ ਨਾਲ ਸੌਦੇਬਾਜ਼ੀ ਦੀ ਗੱਲ ਕਰਦੇ ਸੁਣਾਈ ਦੇ ਰਹੇ ਹਨ। ਬੇਸ਼ੱਕ ਕੈਬਨਿਟ ਮੰਤਰੀ ਨੇ ਇਸ ਆਡੀਓ ਨੂੰ ਆਡਿਟ ਕੀਤੀ ਹੋਈ ਦੱਸਿਆ। ਪਰ ਵਿਰੋਧੀ ਪਾਰਟੀਆਂ ਨੇ ਕੈਬਨਿਟ ਮੰਤਰੀ ‘ਤੇ ਨਿਸ਼ਾਨਾ ਕੱਸਿਆ ਹੈ।

ਇਹਨਾਂ ਵਿੱਚ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ’ਤੇ ਮੁੱਖ ਮੰਤਰੀ ਤੋਂ ਕੈਬਨਿਟ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਮੰਤਰੀ ਫੌਜਾ ਸਿੰਘ ਸਰਾਰੀ ਨੇ  ਸੌਦੇਬਾਜ਼ੀ ਦੀ ਅਖ਼ੌਤੀ ਆਡੀਓ  ਨੂੰ ਆਡਿਟ ਕੀਤੀ ਹੋਈ ਦੱਸਿਆ ਹੈ, ਪਰ ਖੁੱਲ੍ਹ ਕੇ ਮੰਤਰੀ ਵੀ ਬੋਲਣ ਤੋਂ ਪਿੱਛੇ ਹਟ ਰਹੇ ਹਨ। ਉੱਥੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਆਪਣੇ ਮੰਤਰੀ ਨੂੰ ਬਰਖਾਸਤ ਕਰਨ ਜਿਵੇਂ ਉਹਨਾਂ ਨੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਕੀਤਾ ਸੀ।


ਜ਼ਿਕਰਯੋਗ ਹੈ ਕਿ ਇਸ ਆਡੀਓ ਰਿਕਾਰਡਿੰਗ ਚ ਕੈਬਨਿਟ ਮੰਤਰੀ ਆਪਣੇ ਓਐੱਸਡੀ ਨਾਲ ਗੱਲਬਾਤ ਕਰਦੇ ਸੁਣਾਈ ਦੇ ਰਹੇ ਹਨ। ਮੰਤਰੀ ਦਾ ਓਐੱਸਡੀ ਉਨ੍ਹਾਂ ਨੂੰ ਫੋਨ ਕਰਦਾ ਹੈ ਤੇ ਚਾਹ ਪੀ ਲਈ ਕਰ ਕੇ ਸੰਬੋਧਨ ਕਰਦਾ ਹੈ। ਆਡੀਓ ’ਚ ਇਕ ਸ਼ਰਮਾ ਨਾਂ ਦੇ ਵਿਅਕਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਆਡੀਓ ਮੁਤਾਬਕ ਡੀਐੱਫਐੱਸਸੀ ਦਾ ਵੀ ਹੱਕ ਹੈ ਤੇ ਉਸ ਨੂੰ ਵੀ ਹਿੱਸਾ ਜਾਂਦਾ ਹੈ, ਅਸੀਂ ਮਾਲ ਫਡ਼ਨਾ ਹੈ, ਜਦੋਂ ਅੱਧੇ-ਅੱਧੇ ਲੋਡ ਹੋ ਜਾਣਗੇ ਅਸੀਂ ਮਾਲ ਫਡ਼ਵਾਉਣਾ ਹੈ, ਡੀਆਰਓ ਤੋਂ ਕਾਪੀ ਮੰਗਣੀ ਹੈ ਜਾ ਕੇ, ਓਹ ਆਪੇ ਲੰਮੇ ਪੈ ਜਾਣਗੇ ਆਦਿ ਗੱਲਾਂ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ ਫੋਜਾਂ ਸਿੰਘ ਨੇ ਇਸ ਵੀਡੀਓ ਨੂੰ ਗਲਤ ਦੱਸਿਆ ਹੈ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸਚਾਈ ਨਹੀਂ ਹੈ ਇਹ ਸਿਰਫ ਉਹਨਾਂ ਨੂੰ ਅਤੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਹਨਾਂ ਦੱਸਿਆ ਕਿ  ਜੋਨੀ ਕਪੂਰ ਮੇਰਾ ਪੀਏ ਨਹੀਂ ਹੈ। ਜਿਸ ਨੂੰ ਮੈਂ ਆਪਣਾ ਓਐੱਸਡੀ ਲਗਾਇਆ ਸੀ, ਉਸ ਦਾ ਭਤੀਜਾ ਕੱਲ੍ਹ ਫਡ਼ਿਆ ਗਿਆ ਸੀ, ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਹੋ ਗਿਆ। ਸਰਾਰੀ , ਨੇ ਕਿਹਾ ਕਿ ਆਡੀਓ ’ਚ ਜਿਸ ਸ਼ਰਮਾ ਨਾਂ ਦੇ ਵਿਅਕਤੀ ਦਾ ਜ਼ਿਕਰ ਕੀਤਾ ਗਿਆ ਹੈ, ਉਹ ਚੋਣਾਂ ਦੌਰਾਨ ਗੁਰੂ ਹਰਸਹਾਏ ਤੋਂ ਟਿਕਟ ਦਾ ਦਾਅਵੇਦਾਰ ਸੀ। ਉਹਨਾਂ ਨੇ ਕਿਹਾ ਕਿ ਓਐਸਡੀ ਦਾ ਭਤੀਜਾ ਕੱਲ੍ਹ ਫਡ਼ਿਆ ਗਿਆ ਸੀ ਤੇ ਗ਼ਲਤ ਕੰਮ ਕਰਨ ਵਾਲਿਆਂ ਨੂੰ ਛਡਵਾਉਣਾ ਮੰਤਰੀ ਦੀ ਡਿਊਟੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਹਲਕੇ ਦੇ ਲੋਕ ਮੇਰਾ ਸਾਥ ਦੇ ਰਹੇ ਹਨ, ਪੰਜਾਬ ਦੇ ਲੋਕ ਮੇਰੀ ਗਵਾਹੀ ਦੇ ਰਹੇ ਹਨ। ਆਡੀਓ ਵਾਇਰਲ ਕਰਨ ਵਾਲਾ ਮੇਰਾ ਦੋਸਤ ਤੇ ਵਫ਼ਾਦਾਰ ਹੈ।

error: Content is protected !!