ਨਸ਼ੇ ਦੇ ਲੋਰ ‘ਚ ਬੇਸੁੱਧ ਲੜਕੀ ਦੀ ਹੋਈ ਪਛਾਣ, ਕਹਿੰਦੀ-ਮੈਂ ਤਾਂ ਐਕਟਿੰਗ ਕਰ ਰਹੀ ਸੀ, ਘਰ ਵਾਲੇ ਕਹਿੰਦੇ ਪਹਿਲਾਂ ਵੀ ਕਈ ਵਾਰ ਨਸ਼ਾ ਛਡਾਊ ਕੇਂਦਰ ਭੇਜਿਆ ਹੈ ਪਰ ਕੋਈ ਅਸਰ ਨਹੀਂ…

ਨਸ਼ੇ ਦੇ ਲੋਰ ‘ਚ ਬੇਸੁੱਧ ਲੜਕੀ ਦੀ ਹੋਈ ਪਛਾਣ, ਕਹਿੰਦੀ-ਮੈਂ ਤਾਂ ਐਕਟਿੰਗ ਕਰ ਰਹੀ ਸੀ, ਘਰ ਵਾਲੇ ਕਹਿੰਦੇ ਪਹਿਲਾਂ ਵੀ ਕਈ ਵਾਰ ਨਸ਼ਾ ਛਡਾਊ ਕੇਂਦਰ ਭੇਜਿਆ ਹੈ ਪਰ ਕੋਈ ਅਸਰ ਨਹੀਂ…

ਅੰਮ੍ਰਿਤਸਰ (ਵੀਓਪੀ ਬਿਊਰੋ) ਬੀਤੇ ਦਿਨੀਂ ਵਾਇਰਲ ਹੋਈ ਨਵ-ਵਿਆਹੁਤਾ ਦੀ ਨਸ਼ੇ ਦੀ ਲੋਰ ਵਿੱਚ ਡਿੱਗਦੀ-ਡਹਿੰਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਲੜਕੀ ਦੀ ਸ਼ਨਾਖਤ ਕਰ ਲਈ ਗਈ ਹੈ। ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਜੀਵਨਜੋਤ ਕੌਰ ਵੱਲੋਂ ਔਰਤ ਨੂੰ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਕਤ ਨਸ਼ਾ ਕਰਨ ਵਾਲੀ ਔਰਤ ਸੰਗਰੂਰ ਦੇ ਲਹਿਰਾਗਾਗਾ ਦੀ ਦੱਸੀ ਗਈ ਹੈ, ਨਾ ਕਿ ਮਕਬੂਲਪੁਰਾ ਜਾਂ ਆਸਪਾਸ ਦੇ ਇਲਾਕੇ ਦੀ। ਇਸ ਤੋਂ ਬਾਅਦ ਉਸ ਦੀ ਸ਼ਨਾਖਤ ਕਰ ਕੇ ਉਸ ਨੂੰ ਨਸ਼ਾ ਛਡਾਊ ਕੇਂਦਰ ਦਾਖਲ ਕਰਵਾ ਦਿੱਤਾ ਹੈ।

ਜਾਣਕਾਰੀ ਮਿਲੀ ਹੈ ਕਿ ਉਕਤ ਲੜਕੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਆਈ ਸੀ ਪਰ ਨਸ਼ੇ ਦੀ ਆਦਤ ਉਸ ਨੂੰ ਮਕਬੂਲਪੁਰਾ ਇਲਾਕੇ ਵਿੱਚ ਖਿੱਚ ਕੇ ਲੈ ਗਈ। ਉਸ ਨੂੰ ਟੀਕਾ ਲਗਾਉਣ ਤੋਂ ਬਾਅਦ ਕਿਸੇ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਸ ਦੌਰਾਨ ਮਹਿਲਾ ਆਪਣੇ ਬਚਾਅ ‘ਚ ਕਹਿ ਰਹੀ ਹੈ ਕਿ ਉਹ ਸਿਰਫ ਐਕਟਿੰਗ ਕਰ ਰਹੀ ਸੀ। ਨਸ਼ੇ ਬਾਰੇ ਪੁੱਛਣ ‘ਤੇ ਉਹ ਚੁੱਪ ਰਿਹਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਔਰਤ ਲੰਬੇ ਸਮੇਂ ਤੋਂ ਨਸ਼ੇ ਦੀ ਆਦੀ ਹੈ।

ਉਸ ਦੇ ਘਰ ਵਾਲਿਆਂ ਨੇ ਕਿਹਾ ਕਿ ਇਸ ਨੂੰ ਇਲਾਜ ਲਈ ਕਈ ਵਾਰ ਨਸ਼ਾ ਛਡਾਊ ਕੇਂਦਰ ਵਿਖੇ ਦਾਖਲ ਕਰਵਾਇਆ ਗਿਆ ਹੈ ਪਰ ਉਹ ਉੱਥੋਂ ਭੱਜ ਕੇ ਵਾਪਸ ਆ ਜਾਂਦੀ ਹੈ। ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਿਸ ਨੇ ਵੀ ਇਲਾਕੇ ਦੀ ਤਲਾਸ਼ੀ ਲਈ ਅਤੇ ਸਮੱਗਲਰਾਂ ਅਤੇ ਸ਼ੱਕੀਆਂ ਨੂੰ ਕਾਬੂ ਕਰ ਲਿਆ।

error: Content is protected !!