ਵਿਦਿਆਰਥੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਆਉਣ ਵਾਲੀ ਪੀੜ੍ਹੀ ਲਈ ਗਲਤ ਸੰਦੇਸ਼, ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਪਿਓ ਨੂੰ ਕੀਤਾ ਕਾਬੂ, ਬਾਕੀ ਮਾਪਿਆਂ ਨੂੰ ਵੀ ਸਲਾਹ-ਆਪਣੇ ਬੱਚਿਆਂ ਉੱਪਰ ਰੱਖੋ ਨਿਗਰਾਨੀ…

ਵਿਦਿਆਰਥੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਆਉਣ ਵਾਲੀ ਪੀੜ੍ਹੀ ਲਈ ਗਲਤ ਸੰਦੇਸ਼, ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਪਿਓ ਨੂੰ ਕੀਤਾ ਕਾਬੂ, ਬਾਕੀ ਮਾਪਿਆਂ ਨੂੰ ਵੀ ਸਲਾਹ-ਆਪਣੇ ਬੱਚਿਆਂ ਉੱਪਰ ਰੱਖੋ ਨਿਗਰਾਨੀ…

ਅੰਮ੍ਰਿਤਸਰ (ਵੀਓਪੀ ਬਿਊਰੋ) ਬੀਤੇ ਦਿਨੀਂ ਜਦ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਸਪਰਿੰਗ ਡੇਲ ਸੀਨੀਅਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਤਾਂ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਇਸ ਦੌਰਾਨ ਇੰਸਟਾਗ੍ਰਾਮ ’ਤੇ ਇਕ ਸੰਦੇਸ਼ ਵਿਚ ਧਮਕੀ ਦੇਣ ਵਾਲੇ ਵਿਅਕਤੀ ਨੇ ਖੁਦ ਨੂੰ ਅਬਦੁਲ ਰੋਜ਼ਾ ਦੱਸਿਆ ਹੈ ਅਤੇ 16 ਸਤੰਬਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਫਿਲਹਾਲ ਥਾਣਾ ਸਦਰ ਦੀ ਪੁਲਸ ਇਸ ਮਾਮਲੇ ਚ  ਬੰਬ ਨਾਲ ਉਡਾਉਣ ਵਾਲੇ ਮੈਸੇਜ ਦਾ ਕੇਸ ਵੀ ਹੱਲ ਕਰ ਲਿਆ ਹੈ ਪਰ ਇਸ ਵਾਰ ਪੁਲਿਸ ਪਿਛਲੀ ਵਾਰ ਵਰਤੀ ਗਈ ਨਰਮੀ ਦੇ ਉਲਟ ਸਖਤ ਕਾਰਵਾਈ ਕਰਦਿਆਂ ਇਸ ਵਾਰ ਧਮਕੀ ਭਰਿਆ ਮੈਸੇਜ ਬਣਾਉਣ ਤੇ ਭੇਜਣ ਵਾਲੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਸੰਬੰਧੀ ਅੰਮ੍ਰਿਤਸਰ ਥਾਣਾ ਸਦਰ ‘ਚ ਜੇਰੇ ਦਫਾ 153A, 505, 507 ਆਈਪੀਸੀ ਤੇ 66ਅੇੈਫ ਆਈਟੀ ਅੇੈਕਟ 2000 ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਡੀਸੀਪੀ (ਇਨਵੈਸਟੀਗੇਸ਼ਨ) ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ‘ਚ ਫੌਰੀ ਤੌਰ ‘ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਮੈਸੇਜ, ਜਿਸ ‘ਚ 16 ਸਤੰਬਰ ਨੂੰ ਸਪਰਿੰਗ ਡੇਲ ਸਕੂਲ ‘ਚ ਬੰਬ ਧਮਾਕਾ ਹੋਣ ਦਾ ਜਿਕਰ ਕੀਤਾ ਸੀ, ਸਕੂਲ ਦੇ ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਕ੍ਰਿਸ਼ਨਵ ਮਰਵਾਹਾ ਤੇ ਇਸ਼ਮੀਤ ਸਿੰਘ ਨੇ ਤਿਆਰ ਕੀਤਾ ਸੀ ਤੇ ਏਨਾ ਦਾ ਮਕਸਦ ਸਕੂਲ ‘ਚ ਚੱਲ ਰਹੀਆਂ ਪ੍ਰੀਖਿਆਂ ਨੂੰ ਰੱਦ ਕਰਵਾਉਣਾ ਸੀ ਤੇ 16 ਸਤੰਬਰ ਨੂੰ ਛੁੱਟੀ ਕਰਵਾਉਣਾ ਸੀ, ਕਿਉੰਕਿ ਇਸ ਦਿਨ ਗਣਿਤ ਦੀ ਪ੍ਰੀਖਿਆ ਸੀ।

ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੰਬੰਧੀ ਦੋਵਾਂ ਵਿਦਿਆਰਥੀਆਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚੋਂ ਕੀ ਇੱਕ ਵਿਦਿਆਰਥੀ  ਦੇ ਪਿਤਾ ਰੋਹਿਤ ਮਰਵਾਹਾ ਨੂੰ ਗ੍ਰਿਫਤਾਰ ਕਰ ਲਿਆ ਹੈ, ਕਿਉੰਕਿ ਜਿਨਾਂ ਸਿਮਾਂ ਰਾਹੀਂ ਇਹ ਮੈਸੇਜ ਫੈਲਾਇਆ ਗਿਆ ਸੀ ਉਹ ਸਿਮਾਂ ਉਕਤ ਵਿਅਕਤੀਆਂ ਦੇ ਨਾਮ ‘ਤੇ ਰਜਿਸਟਰਡ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਡੀਏਵੀ ਪਬਲਿਕ ਸਕੂਲ ਦੇ ਮਾਮਲੇ ‘ਚ ਜਿਨਾਂ ਵਿਦਿਆਰਥੀਆਂ ਨੇ ਧਮਕੀ ਭਰਿਆ ਮੈਸੇਜ ਫੈਲਾਇਆ ਸੀ, ਪੁਲਿਸ ਨੇ ਉਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤੋੰ ਗੁਰੇਜ ਕੀਤਾ ਸੀ ਤਾਂਕਿ ਬੱਚਿਆਂ ਦਾ ਇਸ ਸ਼ਰਾਰਤ ਨਾਲ ਭਵਿੱਖ ਖਰਾਬ ਨ ਹੋਵੇ ਪਰ ਦੂਜੀ ਘਟਨਾ ਵਾਪਰਦੇ ਹੀ ਪੁਲਿਸ ਨੇ ਸਖਤ ਰੁਖ ਦਿਖਾਇਆ ਤੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਹੀ ਗ੍ਰਿਫਤਾਰ ਕਰ ਲਏ।

error: Content is protected !!