ਜਦ ਗੁੱਸੇ ‘ਚ ਆ ਕੇ ਸਿਮਰਜੀਤ ਸਿੰਘ ਮਾਨ ਨੇ ਪੱਤਰਕਾਰਾਂ ਸਾਹਮਣੇ ਹੀ ਆਪਣੇ ਵਰਕਰਾਂ ਨੂੰ ਕਿਹਾ ‘ਗੈੱਟ ਆਊਟ’, ਕਿਹਾ- ਸੁਧਰ ਜਾਓ ਨਹੀਂ ਤਾਂ ਮੈਂ ਚੱਲਿਆ, ਜਾਣੋ ਕਿਉਂ ਹੋਣਾ ਪਿਆ ਮਾਨ ਨੂੰ ਤੱਤਾ…

ਜਦ ਗੁੱਸੇ ‘ਚ ਆ ਕੇ ਸਿਮਰਜੀਤ ਸਿੰਘ ਮਾਨ ਨੇ ਪੱਤਰਕਾਰਾਂ ਸਾਹਮਣੇ ਹੀ ਆਪਣੇ ਵਰਕਰਾਂ ਨੂੰ ਕਿਹਾ ‘ਗੈੱਟ ਆਊਟ’, ਕਿਹਾ- ਸੁਧਰ ਜਾਓ ਨਹੀਂ ਤਾਂ ਮੈਂ ਚੱਲਿਆ, ਜਾਣੋ ਕਿਉਂ ਹੋਣਾ ਪਿਆ ਮਾਨ ਨੂੰ ਤੱਤਾ…

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) ਅੱਜ ਅੰਮ੍ਰਿਤਸਰ ਵਿੱਚ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਪ੍ਰੈੱਸ ਵਾਰਤਾ ਕੀਤੀ ਜਾ ਰਹੀ ਸੀ। ਇਸ ਦੌਰਾਨ ਸਿਮਰਜੀਤ ਸਿੰਘ ਮਾਨ ਦੇ ਪਿੱਛੇ ਖੜ੍ਹੇ ਉਨ੍ਹਾਂ ਦੇ ਸਮਰਥਕਾਂ ਦਾ ਕਿਸੇ ਦੇ ਮੋਬਾਈਲ ਫੋਨ ਦੀ ਰਿੰਗ ਵੱਜਦੀ ਹੈ, ਜਿਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ  ਗੁੱਸੇ ਵਿੱਚ ਆ ਜਾਂਦੇ ਹਨ ਅਤੇ ਚਲਦੀ ਪ੍ਰੈੱਸ ਕਾਨਫ਼ਰੰਸ ਵਿੱਚ ਹੀ ਆਪਣੇ ਸਮਰਥਕਾਂ ਨੂੰ ਧੱਕੇ ਮਾਰ ਕੇ ਕੈਮਰੇ ਦੇ ਅੱਗਿਓ ਪਿੱਛੇ ਹਟਣ ਲਈ ਕਹਿੰਦੇ ਹਨ।

 ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਇਹ ਵੀ ਬੋਲਦੇ ਦਿਖਾਈ ਦਿੱਤੇ ਕਿ ਜੇਕਰ ਹੁਣ ਕਿਸੇ ਮੀਡੀਆ ਕਰਮੀ ਜਾਂ ਕਿਸੇ ਉਨ੍ਹਾਂ ਦੇ ਸਮਰਥਕ ਦਾ ਫ਼ੋਨ ਆਇਆ ਤਾਂ  ਉਹ ਪ੍ਰੈੱਸ ਕਾਨਫ਼ਰੰਸ ਵਿੱਚ ਹੀ ਛੱਡ ਕੇ ਚਲੇ ਜਾਣਗੇ। ਇਸ ਤੋਂ ਬਾਅਦ ਉਥੇ ਮੌਜੂਦ ਹਰ ਇੱਕ ਵਿਅਕਤੀ ਵੱਲੋਂ ਆਪਣਾ ਮੋਬਾਈਲ ਫੋਨ ਬੰਦ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਉਹਨਾਂ ਨੇ ਆਪਣੇ ਵਰਕਰਾਂ ਨੂੰ ਗੈੱਟ ਆਊਟ ਤਕ ਵੀ ਕਹਿ ਦਿੱਤਾ।

error: Content is protected !!