ਮੈਡੀਕਲ ਲਈ ਲਿਆਂਦਾ ਬਲਾਤਕਾਰ ਦਾ ਮੁਲਜ਼ਮ 2 ਪੁਲਿਸ ਵਾਲਿਆਂ ਨੂੰ ਧੱਕਾ ਮਾਰ ਕੇ ਹੋ ਗਿਆ ਫਰਾਰ, ਦੇਖਦੇ ਹੀ ਰਹਿ ਕੇ ਪੰਜਾਬ ਪੁਲਿਸ ਦੇ ਜਵਾਨ…

ਮੈਡੀਕਲ ਲਈ ਲਿਆਂਦਾ ਬਲਾਤਕਾਰ ਦਾ ਮੁਲਜ਼ਮ 2 ਪੁਲਿਸ ਵਾਲਿਆਂ ਨੂੰ ਧੱਕਾ ਮਾਰ ਕੇ ਹੋ ਗਿਆ ਫਰਾਰ, ਦੇਖਦੇ ਹੀ ਰਹਿ ਕੇ ਪੰਜਾਬ ਪੁਲਿਸ ਦੇ ਜਵਾਨ…

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚੋਂ ਇਕ ਬਲਾਤਕਾਰ ਦੇ ਦੋਸ਼ੀ ਦੇ ਫਰਾਰ ਹੋ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੀ ਸਾਰੇ ਪਾਸੇ ਕਿਰਕਰੀ ਹੋ ਰਹੀ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਉਕਤ ਪੁਲਿਸ ਮੁਲਜ਼ਮਾਂ ਕੋਲੋਂ ਘਟਨਾ ਸਬੰਧੀ ਜਵਾਬ ਮੰਗਿਆ ਹੈ। ਉਕਤ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾ ਨੇ ਕਾਫੀ ਦੂਰ ਤਕ ਉਕਤ ਮੁਲਜ਼ਮ ਦਾ ਪਿੱਛਾ ਕੀਤਾ ਪਰ ਉਹ ਚਕਮਾ ਦੇ ਕੇ ਫਰਾਰ ਹੋਣ ਵਿੱਚ ਸਫਲ ਰਿਹਾ। ਘਟਨਾ ਤੋਂ ਬਾਅਦ ਹੀ ਸਾਰੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਮਾਖੌਲ ਉਡਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਬੀਤੀ 6 ਸਤੰਬਰ ਨੂੰ ਇਕ ਨਾਬਾਲਿਗ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਇਸ ਦੌਰਾਨ ਉੱਥੇ ਕੰਮ ਕਰਨ ਵਾਲੇ ਇਕ ਲੜਕੇ ਨੇ ਉਸ ਨਾਲ ਵਿਆਹ ਦਾ ਲਾਰਾ ਲਾ ਕੇ ਰਾਤ ਭਰ ਬਲਾਤਕਾਰ ਕੀਤਾ ਅਤੇ ਫਿਰ ਸਵੇਰ ਹੁੰਦੇ ਹੀ ਮੁਕਰ ਗਿਆ। 10 ਸਤੰਬਰ ਨੂੰ ਜਦੋਂ ਪੀੜਤਾ ਦੀ ਸਿਹਤ ਵਿਗੜ ਗਈ ਤਾਂ ਉਸ ਨੇ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਥਾਣਾ ਸਾਹਨੇਵਾਲ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਰਮਨਦੀਪ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ਉੱਤੇ ਕਾਰਵਾਈ ਕਰ ਰਹੀ ਸੀ।

ਇਸ ਦੌਰਾਨ ਉਸ ਨੂੰ ਸਾਹਨੇਵਾਲ ਥਾਣੇ ਦੇ ਦੋ ਅਧਿਕਾਰੀ ਏਐੱਸਆਈ ਗੁਰਮੁੱਖ ਸਿੰਘ ਅਤੇ ਹੈੱਡ ਕਾਂਸਟੇਬਲ ਮੁਲਜ਼ਮ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਗਏ। ਇਸ ਦੌਰਾਨ ਉਕਤ ਮੁਲਜ਼ਮ ਨੇ ਪੁਲਿਸ ਮੁਲਾਜ਼ਮਾਂ ਨੂੰ ਐਮਰਜੈਂਸੀ ਦੇ ਬਾਹਰ ਧੱਕਾ ਦੇ ਕੇ ਫਰਾਰ ਹੋ ਗਿਆ। ਮੁਲਜ਼ਮ ਦੇ ਫ਼ਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ-2 ਦੀ ਪੁਲਿਸ ਅਤੇ ਸਿਵਲ ਹਸਪਤਾਲ ਚੌਕੀ ਦੀ ਪੁਲਿਸ ਵੀ ਮੌਕੇ ’ਤੇ ਪੁੱਜੀ ਅਤੇ ਜਾਣਕਾਰੀ ਹਾਸਲ ਕੀਤੀ। ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਸਿਵਲ ਹਸਪਤਾਲ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!