ਹੁਣ ਪੰਜਾਬ ‘ਚ ਬਣੇਗੀ BMW ਕਾਰ! ਮੁੱਖ ਮੰਤਰੀ ਮਾਨ ਨੇ ਜਰਮਨੀ ਜਾ ਕੇ ਲਾਈ ਅਜਿਹੀ ਤਰਤੀਬ ਕਿ ਬਣ ਗਈ ਬਾਤ…

ਹੁਣ ਪੰਜਾਬ ‘ਚ ਬਣੇਗੀ BMW ਕਾਰ! ਮੁੱਖ ਮੰਤਰੀ ਮਾਨ ਨੇ ਜਰਮਨੀ ਜਾ ਕੇ ਲਾਈ ਅਜਿਹੀ ਤਰਤੀਬ ਕਿ ਬਣ ਗਈ ਬਾਤ…

ਨਵੀਂ ਦਿੱਲੀ (ਵੀਓਪੀ ਬਿਊਰੋ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮੇਂ ਜਰਮਨੀ ਦੇ ਦੌਰੇ ਉੱਤੇ ਹਨ ਅਤੇ ਇਸ ਦੌਰਾਨ ਉਹ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰ ਨਦੇ ਲਈ ਸੱਦਾ ਦੇ ਰਹੇ ਹਨ। ਇਸ ਸਬੰਧੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ ਰਾਹੀ ਪੰਜਾਬੀਆਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਇਸ ਦੌਰਾਨ ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਪੰਜਾਬ ਵਿੱਚ ਇੱਕ ਨਵਾਂ ਨਿਰਮਾਣ ਪਲਾਂਟ ਲਗਾਉਣ ਜਾ ਰਹੀ ਹੈ। ਇਸ ਪਲਾਂਟ ਵਿੱਚ ਕੰਪਨੀ ਲਈ ਆਟੋ ਪਾਰਟਸ ਦਾ ਨਿਰਮਾਣ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ BMW ਦੁਆਰਾ ਭਾਰਤ ਵਿੱਚ ਸਥਾਪਿਤ ਕੀਤਾ ਜਾਣ ਵਾਲਾ ਇਹ ਦੂਜਾ ਨਿਰਮਾਣ ਪਲਾਂਟ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਦਾ ਪਹਿਲਾ ਅਤੇ ਭਾਰਤ ਵਿੱਚ ਇੱਕੋ-ਇੱਕ ਪਲਾਂਟ ਚੇਨਈ ਵਿੱਚ ਸਥਿਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਸੂਬੇ ਨੂੰ ਵਪਾਰ ਕਰਨ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਵਿਕਸਤ ਕਰਨਾ ਹੈ। ਸੂਬਾ ਸਰਕਾਰ ਦੀ ਤਰਫੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਆਪਣੀ ਜਰਮਨੀ ਫੇਰੀ ਦੌਰਾਨ ਸੂਬੇ ਵਿੱਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਦੇ ਚੰਗੇ ਕੰਮਾਂ ਨੂੰ ਕੰਪਨੀਆਂ ਦੇ ਸਾਹਮਣੇ ਰੱਖਿਆ। BMW ਨੇ ਫਿਰ ਰਾਜ ਵਿੱਚ ਆਪਣੀ ਆਟੋ ਕੰਪੋਨੈਂਟ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਦਿੱਤੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ  BMW ਯੂਨਿਟ ਪੰਜਾਬ ਵਿੱਚ ਲੱਗਦਾ ਹੈ ਤਾਂ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਲਾਭ ਹੋਵੇਗਾ ਅਤੇ ਉਹਨਾਂ ਰੁਜ਼ਗਾਰ ਮਿਲੇਗਾ। ਇਸ ਮੀਟਿੰਗ ਦੌਰਾਨ ਮਾਨ ਨੇ BMW ਨੂੰ ਇਲੈਕਟ੍ਰਿਕ ਵਾਹਨ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਣ ਲਈ ਕਿਹਾ। BMW ਆਉਣ ਵਾਲੇ ਸਮੇਂ ‘ਚ ਈ-ਮੋਬਿਲਿਟੀ ਸੈਗਮੈਂਟ ‘ਚ ਆਪਣਾ ਫੋਕਸ ਵਧਾ ਸਕਦੀ ਹੈ। ਕੰਪਨੀ ਦਾ ਟੀਚਾ 2030 ਤੱਕ ਕੁੱਲ ਗਲੋਬਲ ਵਿਕਰੀ ਵਿੱਚ 50 ਪ੍ਰਤੀਸ਼ਤ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨਾਂ ਦਾ ਹੋਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਈਵੀ ਨੀਤੀ ਤੋਂ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਹੈ।

error: Content is protected !!