ਸੈਂਟਰ ਪੱਧਰੀ ਸਕੂਲ ਖੇਡਾਂ ਚ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਨੇ ਮਾਰੀਆਂ ਵੱਡੀਆਂ ਮੱਲਾਂ

ਸੈਂਟਰ ਪੱਧਰੀ ਸਕੂਲ ਖੇਡਾਂ ਚ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਨੇ ਮਾਰੀਆਂ ਵੱਡੀਆਂ ਮੱਲਾਂ

ਫ਼ਿਰੋਜ਼ਪੁਰ ( ਜਤਿੰਦ ਪਿੰਕਲ )ਸਕੂਲ ਸਿੱਖਿਆ ਵਿਭਾਗ ਪੰਜਾਬ ਡੀ ਈ ਓ ਰਾਜੀਵ ਛਾਬੜਾ ਡਿਪਟੀ ਡੀ ਈ ਓ ਸੁਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ 1 ਸੁਮਨਦੀਪ ਕੌਰ ਅਤੇ ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ ਦੀ ਅਗਵਾਈ ਚ ਸਰਕਾਰੀ ਪ੍ਰਾਇਮਰੀ ਸਕੂਲ ਨੌਰੰਗ ਕੇ ਲੇਲੀ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਈਆਂ ਗਈਆਂ।

 

ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ ਨੇ ਦੱਸਿਆ ਕਿ ਸੈਂਟਰ 9 ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ 100 ਮੀਟਰ ਦੌੜ ਵਿੱਚ ਵਿਦਿਆਰਥੀ ਰਾਹੁਲ ਨੇ ਪਹਿਲਾ ਸਥਾਨ , 200 ਮੀਟਰ ਦੌੜ ਵਿਚ ਅਭਿਜੋਤ ਨੇ ਪਹਿਲਾ ਸਥਾਨ , ਕੁਸ਼ਤੀਆਂ ਚ ਰਾਹੁਲ ਨੇ ਪਹਿਲਾ ਸਥਾਨ , ਸਕੇਟਿੰਗ ਵਿੱਚ ਰੋਹਿਤ ਨੇ ਪਹਿਲਾ ਸਥਾਨ , ਕੁਸ਼ਤੀਆਂ 25 ਕਿੱਲੋ ਚ ਰਾਜਵੀਰ ਨੇ ਪਹਿਲਾ ਸਥਾਨ , ਯੋਗ ਟੀਮ ਚ ਅਵਿਨਾਸ਼ ,ਰਾਜਵੀਰ, ਕਬੀਰ , ਰਣਵੀਰ , ਅਰਮਾਨ ਨੇ ਪਹਿਲਾ ਸਥਾਨ , ਲੰਬੀ ਛਾਲ ਚ ਸੁਨੀਲ ਨੇ ਦੂਜਾ ਸਥਾਨ ਅਤੇ ਖੋ ਖੋ ਦੀ ਟੀਮ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਦੇ ਵਿਦਿਆਰਥੀਆਂ ਨੇ 6 ਮੈਡਲ ਗੋਲਡ ਅਤੇ 2 ਮੈਡਲ ਸਿਲਵਰ ਦੇ ਹਾਸਲ ਵੱਡੀਆਂ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਬਾਕੀ ਵੀ ਸਾਰੇ ਸਕੂਲਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਸਾਰੇ ਸਕੂਲਾਂ ਨੇ ਵੱਖ ਵੱਖ ਖੇਡਾਂ ਚ ਮੈਡਲ ਪ੍ਰਾਪਤ ਕੀਤੇ ਸੈਂਟਰ ਪੱਧਰੀ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜੇਤੂ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਦੀ ਸਵੇਰ ਦੀ ਸਭਾ ਚ ਸੈਂਟਰ ਹੈੱਡ ਜਸਵਿੰਦਰ ਕੌਰ ,ਐਚ ਟੀ ਕਮਲੇਸ਼ ਕੁਮਾਰੀ ,ਪੂਜਾ ਰਾਣੀ , ਸੁਮਨ , ਕੰਵਲਜੀਤ ਕੌਰ , ਰੰਜਨਾ ਪੁੱਗਲ, ਰਿਤੂ , ਰੁਚਿਕਾ ਆਦਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

error: Content is protected !!