ਲੁੱਟ ਖੋਹਾ ਦੀਆਂ ਵਾਰਦਾਤਾ ਨੂੰ ਠੱਲ ਪਾਉਣ ਲਈ ਖਾਈ ਟੀ ਪੁਆਇੰਟ ਤੇ ਆਰਜੀ ਪੋਸਟ ਸਥਾਪਿਤ : ਦਹੀਆ

ਮਮਦੋਟ 15 ਸਤੰਬਰ( ਗੁਰਪ੍ਰੀਤ ਸਿੰਘ ਸੰਧੂ ) ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਥਿਤ ਪਿੰਡ ਖਾਈ ਫੇਮੇ ਕੀ ਦੇ ਕੋਲ ਅਤੇ ਟੀ ਪੁਆਇੰਟ ਅਤੇ ਖਾਈ ਮਮਦੋਟ ਰੋਡ ਦੀਆਂ ਸੜਕਾਂ ‘ਤੇ ਲੁਟੇਰਿਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਬੇਖ਼ੌਫ਼ ਹੋ ਕੇ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਲੁਟੇਰਿਆ ਨੂੰ ਠੱਲ ਪਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਖਾਈ ਟੀ ਪੁਆਇੰਟ ਤੇ ਆਰਜ਼ੀ ਪੋਸਟ ਕਾਇਮ ਕੀਤੀ ਗਈ ਹੈ ਜਿਸ ਵੱਲੋ ਅੱਜ ਤੋਂ ਕੰਮ ਚਾਲੂ ਕਰ ਦਿੱਤਾ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਮਮਦੋਟ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੱਲ੍ਹ ਦਿਨ ਦਿਹਾੜੇ ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਤੇ ਅਤੇ ਖਾਈ ਮਮਦੋਟ ਸੜਕ ਤੇ ਰਾਹਗੀਰਾਂ ਨਾਲ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਮਾਣਯੋਗ ਸੀਨੀਅਰ ਪੁਲਸ ਕਪਤਾਨ ਸੁਰਿੰਦਰ ਲਾਂਬਾ ਜੀ ਨਾਲ ਗੱਲਬਾਤ ਕੀਤੀ ਗਈ ਸੀ ਤੇ ਖਾਈ ਟੀ ਪੁਆਇੰਟ ਤੇ ਇਕ ਪੁਲਸ ਦੀ ਵਿਸੇਸ਼ ਪੋਸਟ ਕਾਇਮ ਕਰਨ ਦਾ ਸੁਝਾਅ ਦਿੱਤਾ ਗਿਆ ਸੀ । ਉਹਨਾਂ ਨੂੰ ਦਿੱਤੇ ਸੁਝਾਅ ਤੇ ਉਹਨਾਂ ਤੁਰੰਤ ਅਮਲ ਕਰਦਿਆਂ ਮਾਣਯੋਗ ਸੀਨੀਅਰ ਪੁਲਸ ਕਪਤਾਨ ਵੱਲੋਂ ਤੁਰੰਤ ਅੱਜ ਤੋਂ ਹੀ ਆਰਜ਼ੀ ਪੋਸਟ ਕਾਇਮ ਕਰਕੇ ਗਾਰਦ ਲਗਾ ਦਿੱਤੀ ਗਈ ਹੈ।

