ਕੈਨੇਡਾ ਪੜ੍ਹਨ ਗਏ 40 ਪੰਜਾਬੀਆਂ ਨੇ ਕੀਤੀ ਹੁੱਲੜਬਾਜ਼ੀ, ਪੁਲਿਸ ਮੁਲਾਜ਼ਮ ਨੂੰ ਵੀ ਡਰਾਇਆ, ਹੁਣ 40 ਦੇ 40 ਹੋਣਗੇ ਡਿਪੋਰਟ…

ਕੈਨੇਡਾ ਪੜ੍ਹਨ ਗਏ 40 ਪੰਜਾਬੀਆਂ ਨੇ ਕੀਤੀ ਹੁੱਲੜਬਾਜ਼ੀ, ਪੁਲਿਸ ਮੁਲਾਜ਼ਮ ਨੂੰ ਵੀ ਡਰਾਇਆ, ਹੁਣ 40 ਦੇ 40 ਹੋਣਗੇ ਡਿਪੋਰਟ…

ਵੀਓਪੀ ਬਿਊਰੋ – ਕੈਨੇਡਾ ਲਈ ਪੰਜਾਬ ਤੋਂ ਪੜ੍ਹਨ ਲਈ ਗਏ 40 ਨੌਜਵਾਨਾਂ ਨੂੰ ਉੱਥੇ ਜਾ ਕੇ ਹੁੱਲੜਬਾਜੀ ਕਰਨੀ ਭਾਰੀ ਪਏ ਗਈ ਹੈ। ਇਸ ਦੌਰਾਨ ਜਿੱਥੇ ਉਹਨਾਂ ਨੇ ਕੈਨੇਡਾ ਦਾ ਟਰੈਫਿਕ ਰੂਲਜ਼ ਬਰੇਕ ਕੀਤੇ, ਉੱਥੇ ਹੀ ਉਹਨਾਂ ਨੇ ਹੁੱਲੜਬਾਜੀ ਕਰਦੇ ਸਮੇਂ ਇਕ ਪੁਲਿਸ ਅਧਿਕਾਰੀ ਦੀ ਵੀ ਕਾਰ ਨੂੰ ਰੋਕ ਲਿਆ ਅਤੇ ਇਨਾ ਹੀ ਨਹੀਂ ਉਸ ਨੂੰ ਘੇਰ ਕੇ ਡਰਾਉਣਾ ਵੀ ਸ਼ੁਰੂ ਕਰ ਦਿੱਤਾ। ਉਕਤ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਹੋ ਗਈ ਹੈ। ਇਸ ਦੇ ਨਾਲ ਹੀ ਉਕਤ 40 ਨੌਜਵਾਨਾਂ ਨੂੰ ਹੁਣ ਕੈਨੇਡਾ ਸਰਕਾਰ ਨੇ ਪੰਜਾਬ ਵਾਪਸ ਭੇਜਣ ਦੀ ਵੀ ਕਾਰਵਾਈ ਤੇਜ਼ ਕਰ ਦਿੱਤੀ ਹੈ।

ਬੁੱਧਵਾਰ ਨੂੰ ਤਕਰੀਬਨ 40 ਪੰਜਾਬੀ ਨੌਜਵਾਨਾਂ ਨੇ ਹੁੱਲੜਬਾਜੀ ਕੀਤੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹਨ। ਇਸ ਦੌਰਾਨ ਜਦ ਕੈਨੇਡੀਅਨ ਪੁਲਿਸ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਉਕਤ 40 ਜਣਿਆਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਇਸ ਦੌਰਾਨ ਉਹ ਇਕ ਪੁਲਿਸ ਮੁਲਾਜ਼ਮ ਦੇ ਨਾਲ ਵੀ ਉਲਝ ਗਏ। ਇਸ ਦੌਰਾਨ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਨੇੜੇ ਉੱਚੀ ਆਵਾਜ਼ ਵਿੱਚ ਸੰਗੀਤ ਵਜਾਇਆ ਗਿਆ ਅਤੇ ਜਦ ਇਸ ਤਰਹਾਂ ਕਰਨ ਤੋਂ ਮਨ੍ਹਾਂ ਕੀਤਾ ਤਾਂ ਫਿਰ ਹੁੱਲੜਬਾਜੀ ਕੀਤੀ।

ਇਸ ਦੌਰਾਨ ਕਿਸੇ ਸਥਾਨਕ ਵਸਨੀਕ ਨੇ ਪੁਲਿਸ ਨੂੰ 911 ’ਤੇ ਕਾਲ ਕਰ ਦਿੱਤੀ। ਇਸ ਦੌਰਾਨ ਕੈਨੇਡੀਅਨ ਪੁਲਿਸ ਦੇ ਕਾਂਸਟੇਬਲ ਸਰਬਜੀਤ ਸੰਘਾ ਨੇ ਦੱਸਿਆ ਕਿ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਨੌਜਵਾਨਾਂ ਨੂੰ ਕਾਨੂੰਨੀ ਪ੍ਰਕਿਰਿਆ ’ਚ ਅੜਿੱਕਾ ਪਾਉਣ ਦੇ ਦੋਸ਼ਾਂ ਤਹਿਤ ਡਿਪੋਰਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਹੀ ਕਾਰਨਾਂ ਕਰਕੇ ਕਈ ਲੋਕ ਡਿਪੋਰਟ ਕੀਤੇ ਜਾ ਚੁੱਕੇ ਹਨ।

error: Content is protected !!