ਪੰਜਾਬ ਪੁਲਿਸ ਨੇ ਤੜਕਸਾਰ 4 ਵਜੇ ਦੱਬੇ ਪੈਰੀ ਜਾ ਕੇ ਧਰੇ ਗੈਂਗਸਟਰ ਤੂਫ਼ਾਨ ਤੇ ਮਨੀ ਰਈਆ, ਸਿੱਧੂ ਮੂਸੇਵਾਲਾ ਕਤਲਕਾਂਡ ਦੌਰਾਨ ਬੈਕਅੱਪ ਵਜੋਂ ਸੀ ਤਿਆਰ, ਜੱਗੂ ਭਗਵਾਨਪੁਰੀਆ ਦੇ ਖਾਸ…

ਪੰਜਾਬ ਪੁਲਿਸ ਨੇ ਤੜਕਸਾਰ 4 ਵਜੇ ਦੱਬੇ ਪੈਰੀ ਜਾ ਕੇ ਧਰੇ ਗੈਂਗਸਟਰ ਤੂਫ਼ਾਨ ਤੇ ਮਨੀ ਰਈਆ, ਸਿੱਧੂ ਮੂਸੇਵਾਲਾ ਕਤਲਕਾਂਡ ਦੌਰਾਨ ਬੈਕਅੱਪ ਵਜੋਂ ਸੀ ਤਿਆਰ, ਜੱਗੂ ਭਗਵਾਨਪੁਰੀਆ ਦੇ ਖਾਸ…

ਅੰਮ੍ਰਿਤਸਰ (ਵੀਓਪੀ ਬਿਊਰੋ) ਮਰਹੂਮ ਪੰਜਾਬੀ ਗਾਇਕ-ਰੈਪਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਖਾਤਮੇ ਦੀ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਲੋੜੀਂਦੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਕਾਬੂ ਕਰ ਲਿਆ ਹੈ। ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁੱਖਬਰ ਦੀ ਸੂਚਨਾ ਦੇ ਆਧਾਰ ਉੱਪਰ ਦੋਵਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਗੈਂਗਸਟਰ ਮਨੀ ਰਈਆ ਨੂੰ ਅੱਜ ਸਵੇਰੇ ਅਜਨਾਲਾ ਰੋਡ ‘ਤੇ ਪੈਂਦੇ ਪਿੰਡ ਕੁੱਕੜਵਾਲਾ ਤੋਂ ਅਤੇ ਮਨਦੀਪ ਤੂਫਾਨ ਨੂੰ ਜੰਡਿਆਲਾ ਗੁਰੂ ਦੇ ਪਿੰਡ ਖੱਖ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਇਹਨਾਂ ਦਾ ਤੀਜਾ ਸਾਥੀ ਰਣਜੀਤ ਵੀ ਬਟਾਲਾ ਦੇ ਆਸ-ਪਾਸ ਹੀ ਹੈ।

32 ਸਾਲਾਂ ਗੈਂਗਸਟਰ ਮਨਦੀਪ ਸਿੰਘ ਉਰਫ ਤੂਫ਼ਾਨ ਉਰਫ਼ ਲੰਡਾ ਜੋ ਕਿ ਬਟਾਲਾ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਹੈ ਅਤੇ ਇਸੇ ਤਰ੍ਹਾਂ ਮੁਲਜ਼ਮ ਮਨੀ ਰਈਆ ਮੂਲ ਰੂਪ ਵਿੱਚ ਬਿਆਸ ਦੇ ਰਈਆ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਰਾਜਾਸਾਂਸੀ ਵਿੱਚ ਕਿਸੇ ਹੋਰ ਗੈਂਗਸਟਰ ਨੂੰ ਮਿਲਣ ਆਇਆ ਸੀ। ਅੱਜ ਤੜਕਸਾਰ 4 ਵਜੇ ਕੀਤੀ ਇਸ ਕਾਰਵਾਈ ਨੂੰ ਪੰਜਾਬ ਪੁਲਿਸ ਨੇ ਗੁਪਤ ਹੀ ਰੱਖਿਆ। ਮਨੀ ਰਈਆ ਅਤੇ ਮਨਦੀਪ ਤੂਫਾਨ ਉਹੀ ਹਨ, ਜਿਨ੍ਹਾਂ ਨੇ ਗੈਂਗਸਟਰ ਰਾਣਾ ਕੰਧੋਵਾਲੀਆ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪੁਲਿਸ ਨੂੰ ਪਿਛਲੇ ਡੇਢ ਸਾਲ ਤੋਂ ਜੱਗੂ ਭਗਵਾਨਪੁਰੀਆ ਵਾਸੀ ਖਾਸ ਖਿਲਚੀਆਂ ਵਾਸੀ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਮਨਦੀਪ ਤੂਫਾਨ ਦੀ ਤਲਾਸ਼ ਸੀ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਨੀ ਰਈਆ ਅਤੇ ਤੂਫਾਨ ਦਾ ਨਾਂ ਵੀ ਸਾਹਮਣੇ ਆਇਆ ਸੀ।

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਜਨਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸਤਬੀਰ ਸਿੰਘ ਬਠਿੰਡਾ ਛੱਡ ਕੇ ਆਏ ਤਿੰਨ ਗੈਂਗਸਟਰਾਂ ਮਨੀ ਰਈਆ ਅਤੇ ਤੂਫ਼ਾਨ ਵਿੱਚੋਂ ਇੱਕ ਸੀ। ਮਨੀ ਰਈਆ ਅਤੇ ਤੂਫਾਨ ਦੇ ਨਾਲ-ਨਾਲ ਸਤਬੀਰ ਨੇ ਰਣਜੀਤ ਨੂੰ ਵੀ ਬਠਿੰਡਾ ਵਿੱਚ ਉਤਾਰ ਦਿੱਤਾ ਸੀ। ਅੱਜ ਦੀ ਕਾਰਵਾਈ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਗੋਲਡੀ ਬਰਾੜ ਨੇ ਜੱਗੂ ਭਗਵਾਨਪੁਰੀਆ ਦੇ ਖਾਸ ਮਨੀ ਰਈਆ, ਮਨਦੀਪ ਤੂਫਾਨ ਅਤੇ ਰਣਜੀਤ ਸਟੈਂਡਬੁਆਏ ‘ਤੇ ਸਨ। ਉਨ੍ਹਾਂ ਨੂੰ ਜਗਰੂਪ ਉਰਫ਼ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਕਵਰ ਦੇਣ ਲਈ ਕਿਹਾ ਗਿਆ। ਮਨੀ ਰਈਆ 3 ਅਗਸਤ 2021 ਨੂੰ ਹੋਏ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਲੋੜੀਂਦਾ ਸੀ। ਕੰਧੋਵਾਲੀਆ ‘ਤੇ ਗੋਲੀਬਾਰੀ ਕਰਦੇ ਹੋਏ ਮਨੀ ਰਈਆ ਜ਼ਖਮੀ ਹੋ ਗਿਆ। ਮਨੀ ਰਈਆ ਦੀ ਲੱਤ ਅਤੇ ਬਾਂਹ ਵਿੱਚ ਗੋਲੀ ਲੱਗੀ ਸੀ। ਉਦੋਂ ਤੋਂ ਉਹ ਫਰਾਰ ਸੀ ਪਰ ਇਸ ਦੌਰਾਨ ਮੂਸੇਵਾਲਾ ਕਤਲ ਕੇਸ ਵਿੱਚ ਵੀ ਉਸਦਾ ਨਾਂ ਸਾਹਮਣੇ ਆਇਆ।

ਇਸ ਦੌਰਾਨ ਡੀਜੀਪੀ ਪੰਜਾਬ ਪੁਲਿਸ ਦੇ ਟਵੀਟਰ ਅਕਾਊਂਟ ਤੋਂ ਇਕ ਪੋਸਟ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਕਾਰਵਾਈ ਕਰਦੇ ਹੋਏ #AGTF ਨੇ ਦੋ ਮੁੱਖ ਭਗੌੜਿਆਂ ਮਨਦੀਪ@ਤੂਫਾਨ ਅਤੇ ਮਨਪ੍ਰੀਤ@ਮਣੀ ਰਈਆ, ਜੋ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਹਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਆ ਹੈ।। ਦੋਵੇਂ ਕਤਲ, ਡਕੈਤੀ ਅਤੇ #SidhuMooseWala ਕਤਲ ਕੇਸ ਨਾਲ ਸਬੰਧਾਂ ਦੇ ਕਈ ਮਾਮਲਿਆਂ ਲਈ ਲੋੜੀਂਦੇ ਸਨ।

error: Content is protected !!