ਦਲੇਰ ਮਹਿੰਦੀ ਦੀ ਜ਼ਮਾਨਤ ਤੋਂ ਬਾਅਦ ਨਵਜੋਤ ਸਿੱਧੂ ਰਹਿ ਗਿਆ ਇਕੱਲਾ, ਪਹਿਲਾ ਦਲੇਰ ਮਹਿੰਦੀ ਨੂੰ ਦਿੰਦਾ ਸੀ ਜੇਲ੍ਹ ‘ਚ ਦਿਲਾਸਾ ਹੁਣ ਖੁਦ ਕਿਸੇ ਦੇ ਸਾਥ ਦੀ ਭਾਲ ‘ਚ, ਆਸ਼ੂ ਵੀ ਇਸੇ ਜੇਲ੍ਹ ਵਿੱਚ ਹੈ ਬੰਦ…

ਦਲੇਰ ਮਹਿੰਦੀ ਦੀ ਜ਼ਮਾਨਤ ਤੋਂ ਬਾਅਦ ਨਵਜੋਤ ਸਿੱਧੂ ਰਹਿ ਗਿਆ ਇਕੱਲਾ, ਪਹਿਲਾ ਦਲੇਰ ਮਹਿੰਦੀ ਨੂੰ ਦਿੰਦਾ ਸੀ ਜੇਲ੍ਹ ‘ਚ ਦਿਲਾਸਾ ਹੁਣ ਖੁਦ ਕਿਸੇ ਦੇ ਸਾਥ ਦੀ ਭਾਲ ‘ਚ, ਆਸ਼ੂ ਵੀ ਇਸੇ ਜੇਲ੍ਹ ਵਿੱਚ ਹੈ ਬੰਦ…

ਪਟਿਆਲਾ (ਵੀਓਪੀ ਬਿਊਰੋ) ਬੀਤੇ ਦਿਨੀਂ 2003 ਦੇ ਪੁਰਾਣੇ ਕਬੂਤਰਬਾਜੀ ਦੇ ਕੇਸ ਵਿੱਚ ਦੋ ਸਾਲ ਦੀ ਸਜਾ ਮਿਲਣ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਬੰਦ ਪੰਜਾਬੀ ਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਦੌਰਾਨ ਉਹਨਾਂ ਦੇ ਪਟਿਆਲਾ ਜੇਲ੍ਹ ਵਿੱਚ ਸਾਥੀ ਰਹੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਫਿਰ ਤੋਂ ਇਕੱਲੇ ਰਹਿ ਜਾਣਗੇ। ਇਸ ਤੋਂ ਪਹਿਲਾ ਜਦ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜਾ ਦਾ ਐਲਾਨ ਹੋਇਆ ਸੀ ਤਾਂ ਉਸ ਸਮੇਂ ਨਵਜੋਤ ਸਿੱਧੂ ਪਹਿਲਾਂ ਤੋਂ ਹੀ ਪਟਿਆਲਾ ਜੇਲ੍ਹ ਵਿੱਚ ਬੰਦ ਸਨ ਅਤੇ ਇਸ ਦੌਰਾਨ ਉਹਨਾਂ ਨੇ ਹੀ ਦਲੇਰ ਮਹਿੰਦੀ ਨੂੰ ਜੇਲ੍ਹ ਵਿੱਚ ਦਿਲਾਸਾ ਦਿੱਤਾ ਅਤੇ ਦੋਵੇਂ ਜਣੇ ਇਕ ਹੀ ਬੈਰਕ ਵਿੱਚ ਸਨ।

ਗਾਇਕ ਨੂੰ 14 ਜੁਲਾਈ ਨੂੰ ਅਦਾਲਤ ਨੇ ਉਸ ਦੇ ਸਮੂਹ ਦੇ ਮੈਂਬਰਾਂ ਦੇ ਭੇਸ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ ਭੇਜਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਸ ਗਾਇਕ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਇਹ ਮਾਮਲਾ 2003 ਦਾ ਹੈ ਅਤੇ ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਵਿਰੁੱਧ ਕੁੱਲ 31 ਕੇਸ ਦਰਜ ਹਨ। ਪਟਿਆਲਾ ਪੁਲਿਸ ਨੇ ਬਖਸ਼ੀਸ਼ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ ‘ਤੇ ਮਹਿੰਦੀ ਭਰਾਵਾਂ ‘ਤੇ ਮਾਮਲਾ ਦਰਜ ਕੀਤਾ ਹੈ, ਜਿਸ ਨੇ ਦੋਸ਼ ਲਗਾਇਆ ਹੈ ਕਿ ਦੋਵਾਂ ਭਰਾਵਾਂ ਨੇ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਲਈ ‘ਪੈਸੇਜ ਮਨੀ’ ਲਈ ਸੀ ਪਰ ਅਜਿਹਾ ਕਰਨ ਵਿੱਚ ਅਸਫਲ ਰਹੇ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਗਾਇਕ ਨੇ ਉਸ ਨੂੰ ਕੈਨੇਡਾ ਲਿਜਾਣ ਲਈ ਪੈਸੇ ਲਏ ਹਨ।

ਇਸ ਦੌਰਾਨ ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੀ ਪਹਿਲਾਂ ਪਟਿਆਲਾ ਜੇਲ੍ਹ ਵਿੱਚ ਹੀ ਸਨ ਅਤੇ ਉਹਨਾਂ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਉਹ ਵੀ ਹੁਣ ਬਾਹਰ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਹੀ ਬੰਦ ਹਨ ਪਰ ਉਹ ਇਸ ਸਮੇਂ ਨਵਜੋਤ ਸਿੱਧੂ ਦੀ ਬੈਰਕ ਤੋਂ ਵੱਖ ਹਨ।

error: Content is protected !!