ਸਕੂਲ ‘ਚ ਛੋਟੀਆਂ ਕੁੜੀਆਂ ਦੇ ਹੱਥੋਂ ਕਿਤਾਬਾਂ-ਪੈੱਨ ਖੋਹ ਕੇ ਫੜਾ ਦਿੱਤਾ ਵਾਇਪਰ, ਬਾਥਰੂਮ ਤੇ ਟਾਈਲਟ ਸਾਫ ਕਰਵਾਏ, ਮਾਪਿਆਂ ਨੂੰ ਪਤਾ ਲੱਗਦੇ ਹੀ ਪੈ ਗਿਆ ਭੱੜਥੂ…

ਸਕੂਲ ‘ਚ ਛੋਟੀਆਂ ਕੁੜੀਆਂ ਦੇ ਹੱਥੋਂ ਕਿਤਾਬਾਂ-ਪੈੱਨ ਖੋਹ ਕੇ ਫੜਾ ਦਿੱਤਾ ਵਾਇਪਰ, ਬਾਥਰੂਮ ਤੇ ਟਾਈਲਟ ਸਾਫ ਕਰਵਾਏ, ਮਾਪਿਆਂ ਨੂੰ ਪਤਾ ਲੱਗਦੇ ਹੀ ਪੈ ਗਿਆ ਭੱੜਥੂ…

ਹੁਸ਼ਿਆਰਪੁਰ (ਵੀਓਪੀ ਬਿਊਰੋ) ਹੁਸ਼ਿਆਰਪੁਰ ਜਿਲ੍ਹੇ ਦੇ ਬਲਾਕ ਗੜ੍ਹਸ਼ੰਕਰ ਤੋਂ ਇਕ ਅਜਿਹਾ ਮਾਮਲਾ ਦੇਖਣ ਨੂ ਸਾਹਮਣੇ ਆਇਆ ਹੈ, ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਨੂੰ ਲੈ ਕੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਇਸ ਦੌਰਾਨ ਇਕ ਵੀਡਓ ਵਾਇਰਲ ਹੋਈ ਹੈ, ਜਿਸ ਵਿੱਚ ਗੜ੍ਹਸ਼ੰਕਰ ਬਲਾਕ ਵਿੱਚ ਪੈਂਦੇ ਪਿੰਡ ਦੀਨੋਵਾਲ ਖੁਰਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬਣੇ ਪਖਾਨਿਆਂ ਦੀ ਸਫਾਈ ਉੱਥੇ ਸਿੱਖਿਆ ਗ੍ਰਹਿਣ ਕਰਨ ਆਉਣ ਵਾਲੀਆਂ ਛੋਟੀਆਂ ਲੜਕੀਆਂ ਕਰ ਰਹੀਆਂ ਹਨ। ਸਕੂਲ ਵਿੱਚ ਛੋਟੀਆਂ ਲੜਕੀਆਂ ਕੋਲੋਂ ਇਸ ਤਰਹਾਂ ਦੇ ਨਾਲ ਬਾਥਰੂਮ ਅਤੇ ਟਾਇਲਟ ਸਾਫ ਕਰਵਾਉਣ ਦਾ ਮਾਮਲਾ ਸਾਹਮਣੇ ਆਉਂਦੇ ਹੀ ਸਾਰੇ ਪਾਸੇ ਕਾਰਵਾ ਦੀ ਮੰਗ ਕੀਤੀ ਜਾ ਰਹੀ ਹੈ।

ਵਾਇਰਲ ਵੀਡੀਓ ਨੂੰ ਲੈ ਕੇ ਜਦੋਂ ਸਕੂਲ ਅਧਿਆਪਕਾ ਹਰਜਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਬੱਚੇ ਸਫ਼ਾਈ ਵਿੱਚ ਰੁੱਝੇ ਹੋਏ ਸਨ। ਪਿੰਡ ਦੇ ਸਰਪ੍ਰਸਤ ਦਰਬਾਰਾ ਸਿੰਘ ਨੇ ਸਬੰਧਤ ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੀ ਲੜਕੀ ਵੀ ਚੌਥੀ ਜਮਾਤ ਵਿੱਚ ਪੜ੍ਹਦੀ ਹੈ। ਇਸ ਦੌਰਾਨ ਕਿਤੇ ਵੀ ਕੋਈ ਅਧਿਆਪਕ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਜਦ ਹੈੱਡਮਾਸਟਰ ਦਿਲਬਾਗ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਛੁੱਟੀ ’ਤੇ ਹਨ।

ਇਸ ਸਬੰਧੀ ਡੀਈਓ ਐਲੀਮੈਂਟਰੀ ਇੰਜਨੀਅਰ ਸੰਜੀਵ ਗੌਤਮ ਨੇ ਕਿਹਾ ਕਿ ਜੇਕਰ ਹੁਣ ਵਿਦਿਆਰਥਣਾਂ ਨੂੰ ਬਾਥਰੂਮ ਸਾਫ਼ ਕਰਵਾਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਹ ਸਖ਼ਤ ਕਾਰਵਾਈ ਕਰਨਗੇ। ਪਿੰਡ ਬਸਤੀ ਸੈਸੀਆਂ ਦੇ ਸਰਪੰਚ ਜਤਿੰਦਰ ਜੋਤੀ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਡੀਸੀ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦਰਬਾਰਾ ਸਿੰਘ ਨੇ ਦੱਸਿਆ ਕਿ ਟਾਇਲਟ ਦੀ ਸਫ਼ਾਈ ਕਰਦੇ ਸਮੇਂ ਉਨ੍ਹਾਂ ਦੀ ਬੇਟੀ ਵੀਡੀਓ ‘ਚ ਨਜ਼ਰ ਨਹੀਂ ਆਈ ਪਰ ਬੇਟੀ ਨੇ ਦੱਸਿਆ ਕਿ ਉਹ ਅੰਦਰ ਸਫ਼ਾਈ ਕਰ ਰਹੀ ਸੀ । ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਾਂ। ਉਨ੍ਹਾਂ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਨੂੰ ਬੱਚਿਆਂ ਨੂੰ ਪਖਾਨੇ ਦੀ ਸਫਾਈ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਟਾਇਲਟ ਦੀ ਸਫਾਈ ਕਰਵਾਉਣ ਵਾਲੇ ਅਧਿਆਪਕ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।

error: Content is protected !!