SHO ਕਹਿੰਦਾ ਮੇਰੇ ਨਾਲ ਕਰ ਲੈ ਦੋਸਤੀ ਤੇ ਥਾਣੇ ਆ ਕੇ ਦੇ ਜਾ ਦਰਸ਼ਨ, ਪੀੜਤਾ ਨੇ ਵੀਡੀਓ ਵਾਇਰਲ ਕਰ ਕੇ ਕਿਹਾ- ਵਿਧਾਇਕ ਮਾਣੂੰਕੇ ਦੇ ਕਹਿਣ ‘ਤੇ ਕਰਦਾ ਸੀ ਤੰਗ-ਪਰੇਸ਼ਾਨ…

SHO ਕਹਿੰਦਾ ਮੇਰੇ ਨਾਲ ਕਰ ਲੈ ਦੋਸਤੀ ਤੇ ਥਾਣੇ ਆ ਕੇ ਦੇ ਜਾ ਦਰਸ਼ਨ, ਪੀੜਤਾ ਨੇ ਵੀਡੀਓ ਵਾਇਰਲ ਕਰ ਕੇ ਕਿਹਾ- ਵਿਧਾਇਕ ਮਾਣੂੰਕੇ ਦੇ ਕਹਿਣ ‘ਤੇ ਕਰਦਾ ਸੀ ਤੰਗ-ਪਰੇਸ਼ਾਨ…

ਲੁਧਿਆਣਾ (ਵੀਓਪੀ ਬਿਊਰੋ) ਆਏ ਦਿਨ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਹੜੇ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਕਰਨ ਵਾਲੇ ਹੁੰਦੇ ਹਨ, ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓ ਕਸਬੇ ਤੋਂ ਜਿੱਥੇ ਇਕ ਔਰਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਉਸ ਔਰਤ ਨੇ ਥਾਣਾ ਸਿਟੀ ਜਗਰਾਓਂ ਦੇ ਐਸਐਚਓ ਅਤੇ ਵਿਧਾਇਕਾ ਸਵਰਨਜੀਤ ਕੌਰ ਮਣੂਕਾ ਉੱਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾ ਰਹੀ ਹੈ। ਇਸ ਦੌਰਾਨ ਔਰਤ ਨੇ ਦੋਸ਼ ਲਾਇਆ ਕਿ  ਐਸਐਚਓ ਉਸਨੂੰ ਦੋਸਤੀ ਕਰਨ ਲਈ ਤੰਗ ਪ੍ਰੇਸਾਨ ਕਰਦਾ ਸੀ ਇਹ ਸਾਰਾ ਕੁੱਝ ਉਹ ਵਿਧਾਇਕਾ ਸਵਰਨਜੀਤ ਕੌਰ ਮਣੂਕਾ ਦੇ ਕਹਿਣ ਉੱਤੇ ਕਰਦਾ ਸੀ।

ਇੱਕ ਔਰਤ ਜਸਪ੍ਰੀਤ ਕੌਰ ਜੋ ਕਿ ਜਗਰਾਓਂ ਦੀ ਰਹਿਣ ਵਾਲੀ ਹੈ ਜੋ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਜੁਆਇੰਟ ਸਕੱਤਰ ਦੱਸਦੀ ਹੈ, ਨੇ ਦੋਸ਼ ਲਾਇਆ ਕਿ ਜਗਰਾਉਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਇਸ਼ਾਰੇ ‘ਤੇ ਐਸਐਚਓ ਨੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਕਿਉਂਕਿ ਉਸ ਦੇ ਲੜਕੇ ਨੂੰ ਕੁਝ ਨੌਜਵਾਨਾਂ ਨੇ ਚੌਕ ਵਿਖੇ ਕੁੱਟਮਾਰ ਕੀਤੀ ਸੀ। ਚੌਕ ‘ਚ ਕਰੀਬ ਦੋ ਹਫਤੇ ਪਹਿਲਾਂ ਝਗੜਾ ਹੋਇਆ ਸੀ। ਔਰਤ ਦੇ ਅਨੁਸਾਰ, ਉਸ ਨੇ ਐਸਐਚਓ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਸ ਦੇ ਲੜਕੇ ਵਿਰੁੱਧ ਕੇਸ ਦਰਜ ਨਾ ਕੀਤਾ ਜਾਵੇ ਕਿਉਂਕਿ ਇਹ ਮਾਮੂਲੀ ਝਗੜਾ ਸੀ ਅਤੇ ਮਾਮਲਾ ਸਮਾਜਿਕ ਤੌਰ ‘ਤੇ ਹੱਲ ਕੀਤਾ ਜਾ ਸਕਦਾ ਸੀ। ਔਰਤ ਨੇ ਦੱਸਿਆ ਕਿ ਐਸਾ ਜੋ ਉਸ ਨੂੰ ਫੋਨ ਤੇ ਕਈ ਤਰਾਂ ਦੀਆਂ ਅਸ਼ਲੀਲ ਗੱਲਾਂ ਕਰਦਾ ਸੀ, ਔਰਤ ਨੇ ਐਸਐਚਓ ਬੇਨਤੀ ਕੀਤੀ ਕਿ ਉਹ ਅਜਿਹੀਆਂ ਗੱਲਾਂ ਨਾ ਕਰੋ। ਤਾਂ ਐਸਐਚਓ ਨੇ ਉਸ ਔਰਤ ਥਾਣੇ ਬੁਲਾਇਆ,ਜਦੋਂ ਉਹ ਉੱਥੇ ਗਈ ਤਾਂ ਐੱਸਐੱਚਓ ਨੇ  ਕਿਹਾ ਕਿ ਤੁਹਾਡੇ ਕਿੰਨੇ ‘ਦੋਸਤ’ ਹਨ। ਔਰਤ ਅਨੁਸਾਰ ਉਸ ਨੇ ਐਸਐਚਓ ਨੂੰ ਵੀ ਇਸ ਤਰ੍ਹਾਂ ਦੀ ਗੱਲ ਨਾ ਕਰਨ ਦੀ ਬੇਨਤੀ ਕੀਤੀ। ਐਸਐਚਓ ਨੇ ਬਾਅਦ ਵਿੱਚ ਉਸ ਨੂੰ ਦੋਸਤੀ ਕਰਨ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਘਰ ਵਾਪਸ ਆ ਗਿਆ।

ਇਸ ਘਟਨਾ ਤੋਂ ਬਾਅਦ ਔਰਤ ਨੇ ਦੱਸਿਆ ਕਿ ਉਸ ਨੂੰ ਐਸਐਚਓ ਨੇ ਫਿਰ ਥਾਣੇ ਮਿਲਣ ਲਈ ਬੁਲਾਇਆ ਤਾਂ ਐਸਐਚਓ ਨੇ ਫਿਰ ਉਸਨੂੰ ਦੋਸਤੀ ਕਰਨ ਦੀ ਗੱਲ ਆਖੀ ਤਾਂ ਔਰਤ ਨੇ ਮਨ੍ਹਾ ਕਰ ਦਿੱਤਾ ਐਸਐਚਓ ਨੇ ਥਾਣੇ ਵਿਚ 100 ਲੋਕਾਂ ਦੇ ਸਾਹਮਣੇ ਉਸ ਨੂੰ ਜ਼ਲੀਲ ਕੀਤਾ। ਔਰਤ ਨੇ ਦੋਸ਼ ਲਗਾਇਆ ਕਿ ਇਹ ਤਾਂ ਸਾਰਾ ਕੁਝ ਵਿਧਾਇਕਾ ਸਵਰਨਜੀਤ ਕੌਰ ਮਾਣੂਕਾ ਦੇ ਕਹਿਣ ਤੇ ਐਸਐਚਓ ਕਰ ਰਿਹਾ ਹੈ  ਔਰਤ ਦਾ ਕਹਿਣਾ ਹੈ ਕਿ ਉਹ 2017 ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ, ਅਤੇ ਪਾਰਟੀ ਲਈ ਕੰਮ ਕਰ ਰਹੀ ਹੈ।

ਇਹ ਪੂਰਾ ਮਾਮਲਾ ਡੀਐਸਪੀ ਪ੍ਰਦੀਪ ਸਿੰਘ ਦੀ ਨਿਗਰਾਨੀ ਹੇਠ ਹੈ ਉਹਨਾਂ ਨੇ ਦੱਸਿਆ ਕਿ ਐਸਐਚਓ ਦਾ ਤਬਾਦਲਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਜਾਂਚ ਦੇ ਆਧਾਰ ‘ਤੇ ਬਣਦੀ ਕਾਰਵਾਈ ਕਰੇਗੀ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵੀ ਔਰਤ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਦਾਅਵਾ ਕੀਤਾ ਕਿ ਔਰਤ ਪਾਰਟੀ ਦੀ ਅਹੁਦੇਦਾਰ ਨਹੀਂ ਸੀ। ਇਸ ਦੇ ਨਾਲ ਹੀ ਐੱਸਐੱਚਓ ਨੇ ਔਰਤ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਨੇ ਕਦੇ ਵੀ ਔਰਤ ਨੂੰ ਥਾਣੇ ਨਹੀਂ ਬੁਲਾਇਆ। ਉਸ ਨੇ ਆਪਣੇ ਬੇਟੇ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਤਲਬ ਕੀਤਾ ਸੀ। ਔਰਤ ਔਰਤ ਦਾ ਕਹਿਣਾ ਹੈ ਕਿ ਉਹ ਪਾਰਟੀ ਤੋਂ ਅਸਤੀਫਾ ਦੇਵੇਗੀ ਕਿਉਂਕਿ ਉਸ ਨੂੰ ਜਨਤਕ ਤੌਰ ਤੇ ਜਲੀਲ ਕੀਤਾ ਹੈ ਅਤੇ ਭਵਿੱਖ ਵਿੱਚ ਉਹ ਕਿਸੇ ਵੀ ਪਾਰਟੀ ਨਾਲ ਜੁੜ ਕੇ ਕੰਮ ਨਹੀਂ ਕਰੇਗੀ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਐਸਐਸਪੀ ਦੇਹਟ ਹਰਜੀਤ ਸਿੰਘ ਨੇ ਥਾਣਾ ਸਿਟੀ ਜਗਰਾਉਂ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਐਸਐਸਪੀ ਨੇ ਐਸਐਚਓ ਨੂੰ ਪੁਲੀਸ ਲਾਈਨ ਵਿੱਚ ਜਾਣ ਦੇ ਹੁਕਮ ਦਿੱਤੇ ਹਨ। ਇੰਸਪੈਕਟਰ ਜਗਜੀਤ ਸਿੰਘ ਨੂੰ ਹਫ਼ਤਾ ਪਹਿਲਾਂ ਥਾਣਾ ਜਗਰਾਉਂ ਦਾ ਚਾਰਜ ਦਿੱਤਾ ਗਿਆ ਸੀ।

error: Content is protected !!