ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਨੂੰ ਮਨਾਉਣ ਲਈ ਅੰਮ੍ਰਿਤਸਰ ਵਿਖੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ : ਮਾਨ

ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਨੂੰ ਮਨਾਉਣ ਲਈ ਅੰਮ੍ਰਿਤਸਰ ਵਿਖੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ : ਮਾਨ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਅੱਜ 15 ਸਤੰਬਰ ਨੂੰ ਧਰਮ ਸਿੰਘ ਮਾਰਕਿਟ, ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਜਦੀਕ ਅੰਮ੍ਰਿਤਸਰ ਵਿਖੇ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਨੂੰ ਮਨਾਉਦੇ ਹੋਏ ਸਿੱਖ ਕੌਮ ਦੀ ਬੀਤੇ 11 ਸਾਲਾਂ ਤੋਂ ਹੁਕਮਰਾਨਾਂ ਵੱਲੋਂ ਕੁੱਚਲੀ ਜਾਂਦੀ ਆ ਰਹੀ ਜ਼ਮਹੂਰੀਅਤ ਵਿਰੁੱਧ ਆਵਾਜ਼ ਬੁਲੰਦ ਕਰਨ ਹਿੱਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਵਾਲੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਹਿੱਤ ਜੋ ਇਸ ਦਿਹਾੜੇ ਤੇ ਇਕੱਠ ਰੱਖਿਆ ਗਿਆ ਸੀ, ਉਸ ਵਿਚ ਪੰਜਾਬ ਦੇ ਸਮੁੱਚੇ ਜਿ਼ਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ, ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰ ਸਾਹਿਬਾਨ, ਪੰਥਕ ਸਖਸ਼ੀਅਤਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਮੈਬਰਾਂ, ਸਮਰੱਥਕਾਂ ਨੇ ਜੋ ਹੁੰਮ-ਹੁੰਮਾਕੇ ਸਮੂਲੀਅਤ ਕੀਤੀ ਹੈ ਅਤੇ ਇਸ ਦਿਹਾੜੇ ਦੇ ਮਹੱਤਵ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕੀਤਾ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਇਸ ਇਕੱਠ ਵਿਚ ਪਹੁੰਚਣ ਵਾਲੇ ਸਮੁੱਚੇ ਗੁਰੂਰੂਪ ਖ਼ਾਲਸਾ ਅਤੇ ਪੰਜਾਬੀਆਂ ਦਾ ਜਿਥੇ ਤਹਿ ਦਿਲੋ ਧੰਨਵਾਦ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਐਸ.ਜੀ.ਪੀ.ਸੀ. ਦੀਆਂ ਜੋ 11 ਸਾਲਾਂ ਤੋਂ ਚੋਣਾਂ ਨਹੀ ਹੋ ਰਹੀਆ, ਉਨ੍ਹਾਂ ਨੂੰ ਸਹੀ ਸਮੇ ਤੇ ਕਰਵਾਉਣ ਲਈ ਅਤੇ ਸਿੱਖ ਗੰਭੀਰ ਮਸਲਿਆ ਦਾ ਹੱਲ ਕਰਵਾਉਣ ਲਈ ਆਉਣ ਵਾਲੇ ਸਮੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਵੀ ਪ੍ਰੋਗਰਾਮ ਉਲੀਕੇ ਜਾਣਗੇ, ਉਨ੍ਹਾਂ ਵਿਚ ਇਸੇ ਤਰ੍ਹਾਂ ਸਮੂਲੀਅਤ ਕਰਕੇ ਆਪਣੀਆ ਕੌਮੀ ਜਿ਼ੰਮੇਵਾਰੀਆ ਨੂੰ ਪੂਰਨ ਕਰਦੇ ਰਹੋਗੇ ।”

ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਦੇ ਹੋਏ ਇਕੱਠ ਵਿਚ ਪਹੁੰਚੀਆ ਸੰਗਤਾਂ, ਆਗੂਆਂ ਅਤੇ ਪੰਥਦਰਦੀਆਂ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦਾ ਬੀਤੇ ਸਮੇ ਦਾ ਇਤਿਹਾਸ ਜੋ ਫਖ਼ਰ ਵਾਲਾ ਹੈ, ਉਹ ਸਾਨੂੰ ਸਮੇ-ਸਮੇ ਤੇ ਹੁਕਮਰਾਨਾਂ ਵੱਲੋਂ ਹੋਣ ਵਾਲੀਆ ਜਿਆਦਤੀਆ, ਬੇਇਨਸਾਫ਼ੀਆਂ ਅਤੇ ਵਿਤਕਰਿਆ ਵਿਰੁੱਧ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਆਵਾਜ ਬੁਲੰਦ ਕਰਨ ਦੀ ਅਗਵਾਈ ਦਿੰਦਾ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇ ਸਮੇ ਤੋ ਨਿਰੰਤਰ ਆਪਣੀਆ ਪੰਥਕ ਅਤੇ ਸਮਾਜਿਕ ਰਵਾਇਤਾ ਨੂੰ ਕਾਇਮ ਰੱਖਦੇ ਹੋਏ ਇਹ ਸਮਾਜਿਕ ਤੇ ਕੌਮੀ ਜਿ਼ੰਮੇਵਾਰੀ ਨਿਭਾਉਦਾ ਆ ਰਿਹਾ ਹੈ । ਜੋ ਸਾਡੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਚੋਣਾਂ ਨੂੰ ਸਾਜ਼ਸੀ ਢੰਗ ਨਾਲ ਨਹੀ ਹੋਣ ਦਿੱਤਾ ਜਾ ਰਿਹਾ, ਇਹ ਜਮਹੂਰੀਅਤ ਦਾ ਕਤਲ ਹੈ ਅਤੇ ਅਸੀਂ ਇਹ ਜਮਹੂਰੀਅਤ ਹਰ ਕੀਮਤ ਤੇ ਬਹਾਲ ਕਰਕੇ ਰਹਾਂਗੇ ਅਤੇ ਗੁਰੂਘਰਾਂ ਦੇ ਪ੍ਰਬੰਧ ਵਿਚ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਹੋਣ ਵਾਲੀਆ ਚੋਣਾਂ ਰਾਹੀ ਨੁਮਾਇੰਦੇ ਭੇਜਕੇ ਇਸਦੇ ਪ੍ਰਬੰਧ ਵਿਚ ਉਤਪੰਨ ਹੋ ਚੁੱਕੀਆ ਖਾਮੀਆ ਨੂੰ ਦ੍ਰਿੜ ਹਾਂ । ਇਸ ਲਈ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਇਹ ਆਪਣੀ ਇਖਲਾਕੀ ਜਿ਼ੰਮੇਵਾਰੀ ਬਣਾ ਲੈਣੀ ਚਾਹੀਦੀ ਹੈ ਕਿ ਜਦੋ ਤੱਕ ਹੁਕਮਰਾਨ ਅਤੇ ਪੰਜਾਬ ਦੇ ਮੌਜੂਦਾ ਸਿਆਸਤਦਾਨ ਜੋ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਸਾਡੇ ਜਮਹੂਰੀ ਹੱਕ ਤੇ ਡਾਕਾ ਮਾਰੀ ਬੈਠੇ ਹਨ, ਉਸਨੂੰ ਅਸੀ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਰੋਸ਼, ਰੈਲੀਆ ਕਰਦੇ ਹੋਏ ਬਹਾਲ ਕਰਵਾਈਏ ਅਤੇ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਵਿਚ ਯੋਗਦਾਨ ਪਾਈਏ । ਸ. ਮਾਨ ਨੇ ਇਕ ਵਾਰੀ ਫਿਰ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਵੱਲੋਂ ਇਸ ਦਿਹਾੜੇ ਉਤੇ ਦਿੱਤੇ ਭਰਵੇ ਸਹਿਯੋਗ ਲਈ ਧੰਨਵਾਦ ਕੀਤਾ ।

error: Content is protected !!