ਭਾਈਚਾਰਕ ਸਾਂਝ ਦੀ ਮਿਸਾਲ; 75 ਸਾਲ ਤਕ ਗੁਰਦੁਆਰਾ ਸਾਹਿਬ ‘ਚ ਇੱਕੋਂ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਰਾਨ ਸ਼ਰੀਫ ਦਾ ਲਾਇਆ ਸੁੱਖਆਸਨ, ਹੁਣ ਸਿੱਖ ਭਾਈਚਾਰੇ ਨੇ ਸ਼ਰਧਾ ਨਾਲ ਸੌਂਪਿਆ ਮੁਸਲਿਮ ਭਾਈਚਾਰੇ ਨੂੰ…

ਭਾਈਚਾਰਕ ਸਾਂਝ ਦੀ ਮਿਸਾਲ; 75 ਸਾਲ ਤਕ ਗੁਰਦੁਆਰਾ ਸਾਹਿਬ ਚ ਇੱਕੋਂ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਰਾਨ ਸ਼ਰੀਫ ਦਾ ਲਾਇਆ ਸੁੱਖਆਸਨ, ਹੁਣ ਸਿੱਖ ਭਾਈਚਾਰੇ ਨੇ ਸ਼ਰਧਾ ਨਾਲ ਸੌਂਪਿਆ ਮੁਸਲਿਮ ਭਾਈਚਾਰੇ ਨੂੰ…

ਜਲੰਧਰ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਦੇ ਭੋਗਪੁਰਾ ਇਲਾਕੇ ਦੇ ਪਿੰਡ ਬੁੱਟਰ ਵਿਖੇ ਮਨੁੱਖਤਾ ਦੀ ਅਨੌਖੀ ਮਿਸਾਲ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਵੱਖ-ਵੱਖ ਧਰਮਾਂ ਦੇ ਹੁੰਦੇ ਹੋਏ ਵੀ ਆਪਸੀ ਪਿਆਰ ਦੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਇੱਥੇ ਦੇ ਸਿੱਖ ਭਾਈਚਾਰੇ ਨੇ ਪਿੰਡ ਬੁੱਟਰ ਦੇ ਗੁਰਦੁਆਰੇ ਵਿੱਚ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ਼ ਦਾ ਓਨਾ ਹੀ ਸਤਿਕਾਰ ਸੀ ਜਿੰਨਾ ਸਿੱਖਾਂ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਤੁਹਾਨੂੰ ਦੱਸ ਦੇਈਏ ਕਿ ਪਿੰਡ ਬੁੱਟਰ ਦੀ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਵੱਲੋਂ 1938 ਵੇਲੇ ਦੀ ਕੁਰਾਨ ਸ਼ਰੀਫ਼ ਮੁਸਲਮਾਨ ਭਾਈਚਾਰੇ ਦੇ ਹਵਾਲੇ ਕਰ ਕੇ ਆਪਸੀ ਭਾਈਚਾਰੇ ਦੀ ਇਕ ਮਿਸਾਲ ਕਾਇਮ ਕੀਤੀ ਹੈ।

ਇਸ ਤੋਂ ਪਹਿਲਾਂ ਗਰੁਦੁਆਰਾ ਸਿੰਘ ਸਭਾ ਬੁਟਰਨ ਵਿੱਚ ਵੰਡ ਸਮੇਂ ਤੋਂ ਬਚਿਆ ਹੱਥ ਲਿਖਤ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਜਲੰਧਰ ਦੀ ਸਭ ਤੋਂ ਵੱਡੀ ਮਸਜਿਦ ਇਮਾਮ ਨਾਸਿਰ ਕੋਲ ਪਹੁੰਚ ਗਿਆ ਹੈ। ਪਹਿਲਾਂ ਲੋਕ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਪੜ੍ਹਨ ਲਈ ਗੁਰੂਘਰ ਆਉਂਦੇ ਸਨ, ਪਰ ਹੁਣ ਕੋਈ ਨਹੀਂ ਆਇਆ, ਇਸ ਲਈ ਉਨ੍ਹਾਂ ਨੇ ਪਵਿੱਤਰ ਗ੍ਰੰਥ ਨੂੰ ਮੁਸਲਮਾਨ ਭਾਈਚਾਰੇ ਨੂੰ ਸੌਂਪ ਦਿੱਤਾ। ਇਹ ਧਾਰਮਿਕ ਗ੍ਰੰਥ 1938 ਤੋਂ ਹੀ ਇਸ ਇੱਥੇ ਸੰਭਾਲ ਕੇ ਰੱਖਿਆ ਹੋਇਆ ਹੈ। ਗੁਰਦੁਆਰਾ ਸਿੰਘ ਸਭਾ ਦੇ ਮੁੱਖ ਗ੍ਰੰਥੀ ਗੁਰਮੇਜ ਸਿੰਘ ਨੇ ਦੱਸਿਆ ਕਿ 1947 ਦੀ ਵੰਡ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ‘ਚ ਮੁਸਲਮਾਨ ਭਾਈਚਾਰੇ ਦੀ ਮਸਜਿਦ ਸੀ ਤੇ ਵੰਡ ਸਮੇਂ ਉਹ 1938 ‘ਚ ਸੁਸ਼ੋਭਿਤ ਕੀਤੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ਼ ਨੂੰ ਮਸਜਿਦ ‘ਚ ਛੱਡ ਗਏ ਸਨ।

ਇਹ 1938 ਦਾ ਹੱਥ ਲਿਖਤ ਪਵਿੱਤਰ ਗ੍ਰੰਥ ਹੈ। ਗੁਰੂਘਰ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਨੂੰ ਪੂਰੀ ਸ਼ਾਨ ਨਾਲ ਰੱਖਿਆ ਗਿਆ। ਜਿਸ ਤਰ੍ਹਾਂ ਗੁਰੂਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੁੱਖਆਸਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪਵਿੱਤਰ ਕੁਰਾਨ ਸ਼ਰੀਫ਼ ਲਈ ਸੁੱਖਆਸਨ ਵੀ ਲਗਾਇਆ ਗਿਆ। ਗੁਰਮੇਜ ਸਿੰਘ ਨੇ ਦੱਸਿਆ ਕਿ ’47 ਦੀ ਵੰਡ ਉਪਰੰਤ ਮਸਜਿਦ ਨੂੰ ਗੁਰਦੁਆਰਾ ਸਾਹਿਬ ‘ਚ ਤਬਦੀਲ ਕਰ ਦਿੱਤਾ ਗਿਆ ਤੇ ਪਿੰਡ ਦੇ ਬਜ਼ੁਰਗਾਂ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਨ ਵਾਲੇ ਪ੍ਰਬੰਧਕਾਂ ਅਨੁਸਾਰ ਸਿੱਖ ਭਾਈਚਾਰੇ ਦੇ ਸਰਵਉੱਚ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮੁਸਲਮਾਨ ਭਾਈਚਾਰੇ ਦੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ਼ ਦੀ ਸਾਲ 1938 ਤੋਂ ਲੈ ਕੇ 2022 ਤਕ ਗੁਰਦੁਆਰਾ ਸਾਹਿਬ ਦੀ ਛੱਤ ਹੇਠ ਗ੍ਰੰਥੀ ਸਿੰਘਾਂ ਵੱਲੋਂ ਸੇਵਾ ਸੰਭਾਲ ਕੀਤੀ ਗਈ। 84 ਸਾਲ ਦੋਵੇਂ ਗ੍ਰੰਥ ਇੱਕੋ ਛੱਤ ਹੇਠਾਂ ਰਹਿਣ ਉਪਰੰਤ ਅੱਜ ਕੁਰਾਨ ਸ਼ਰੀਫ਼ ਨੂੰ ਮੁਸਲਮਾਨਾਂ ਦੀ ਪਵਿੱਤਰ ਮਸਜਿਦ ਇਮਾਮ ਨਾਸਿਰ ਗੁੜ ਮੰਡੀ ਜਲੰਧਰ ਦੇ ਮੌਲਵੀ ਨੂੰ ਧਾਰਮਿਕ ਰੀਤਾਂ ਅਨੁਸਾਰ ਭੇਟ ਕੀਤਾ ਗਿਆ।

ਇਸ ਦੌਰਾਨ ਮਸਜਿਦ ਇਮਾਮ ਨਾਸਿਰ ਤੋਂ ਮੌਲਾਨਾ ਅਦਨਾਨ ਜਮਾਈ, ਮੌਲਾਨਾ ਸ਼ਮਸ਼ਾਦ, ਮੁਹੰਮਦ ਕਲੀਮ ਸਿੱਦੀਕੀ ਆਦਿ ਬੁਟਰਨ ਸਥਿਤ ਗੁਰੂਘਰ ਪਹੁੰਚੇ। ਮੌਲਾਨਾ ਅਦਨਾਨ ਜਮਾਈ ਨੇ ਗੁਰੂਘਰ ਵਿੱਚ ਹੀ ਪਵਿੱਤਰ ਗ੍ਰੰਥ ਦੀਆਂ ਆਇਤਾਂ ਦਾ ਪਾਠ ਕੀਤਾ ਅਤੇ ਕਿਹਾ ਕਿ ਇਹ ਪਵਿੱਤਰ ਗ੍ਰੰਥ ਹੱਥ ਲਿਖਤ ਹੈ ਅਤੇ 1938 ਵਿੱਚ ਲਿਖਿਆ ਗਿਆ ਸੀ। ਇਸ ਨੂੰ ਪਾਕਿਸਤਾਨ ਦੀ ਮਲਿਕਦੀਨ ਪਬਲਿਸ਼ਿੰਗ ਕੰਪਨੀ ਨੇ ਤਿਆਰ ਕੀਤਾ ਸੀ। ਮੁਸਲਿਮ ਭਾਈਚਾਰੇ ਨੇ ਵੀ ਪਵਿੱਤਰ ਗ੍ਰੰਥ ਨੂੰ ਸੰਭਾਲ ਕੇ ਭਾਈਚਾਰੇ ਨੂੰ ਸੌਂਪਣ ਲਈ ਧੰਨਵਾਦ ਪ੍ਰਗਟਾਇਆ।

error: Content is protected !!