ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਵਾਲੇ ਦਿਨ ਪੈਦਾ ਹੋਣ ਵਾਲੇ ਬੱਚਿਆਂ ਨੂੰ ਮਿਲੇਗਾ ਇੰਨਾ ਸੋਨਾ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਵਾਲੇ ਦਿਨ ਪੈਦਾ ਹੋਣ ਵਾਲੇ ਬੱਚਿਆਂ ਨੂੰ ਮਿਲੇਗਾ ਇੰਨਾ ਸੋਨਾ…..

ਚੇਨਈ (ਵੀਓਪੀ ਬਿਊਰੋ)- ਅੱਜ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਅੱਜ ਉਹ 72 ਸਾਲ ਦੇ ਹੋ ਜਾਣਗੇ। ਇਸ ਦੌਰਾਨ ਭਾਜਪਾ ਦੀ ਤਾਮਿਲਨਾਡੂ ਇਕਾਈ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਉਣ ਲਈ ਨਵਜੰਮੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ‘ਬੇਬੀ ਕਿੱਟਾਂ’ ਤੋਹਫੇ ਸਮੇਤ ਕਈ ਸਮਾਗਮਾਂ ਦਾ ਆਯੋਜਨ ਕਰਨ ਦੀ ਯੋਜਨਾ ਬਣਾਈ ਹੈ।

ਇਸ ਦੌਰਾਨ ਲਾਭਪਾਤਰੀਆਂ ਨੂੰ ਸੋਨੇ ਦੀਆਂ ਮੁੰਦਰੀਆਂ ਸਮੇਤ ‘ਬੇਬੀ ਕਿੱਟਾਂ’ ਗਿਫਟ ਕੀਤੀਆਂ ਜਾਣਗੀਆਂ। ਹਰੇਕ ਰਿੰਗ ਦਾ ਭਾਰ ਲਗਭਗ ਦੋ ਗ੍ਰਾਮ ਹੋਵੇਗਾ। ਭਾਜਪਾ ਸੂਤਰਾਂ ਮੁਤਾਬਕ 17 ਸਤੰਬਰ ਨੂੰ ਜਨਮ ਲੈਣ ਵਾਲੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਸੋਨੇ ਦੀਆਂ ਮੁੰਦਰੀਆਂ ਦਿੱਤੀਆਂ ਜਾਣਗੀਆਂ। ਕੇਂਦਰੀ ਮੱਛੀ ਪਾਲਣ ਰਾਜ ਮੰਤਰੀ ਐੱਲ. ਮੁਰੂਗਨ ਇੱਥੇ ਰੋਯਾਪੁਰਮ ਵਿਖੇ ਆਰ. ਐੱਸ. ਆਰ. ਐੱਮ ਹਸਪਤਾਲ ਵਿਚ ਲਾਭਪਾਤਰੀਆਂ ਨੂੰ ਇਹ ਗਿਫਟ ਭੇਟ ਕਰਨਗੇ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ਨੂੰ ਮਨਾਉਣ ਲਈ ਕੋਲਾਥੁਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੇ ਤਹਿਤ 750 ਕਿਲੋਗ੍ਰਾਮ ਮੱਛੀ ਵੀ ਵੰਡੀ ਜਾਵੇਗੀ।

error: Content is protected !!