‘ਆਪ’ ਵਿਧਾਇਕ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੀ ਪਤਨੀ ਪੁਲਿਸ ਵਲੋਂ ਕੀਤੇ ਇਸ ਕੰਮ ਦੇ ਖਿਲਾਫ ਪੁੱਜੀ ਹਾਈ ਕੋਰਟ, ਸੁਣਾਇਆ ਇਹ ਫੈਸਲਾ…

‘ਆਪ’ ਵਿਧਾਇਕ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੀ ਪਤਨੀ ਪੁਲਿਸ ਵਲੋਂ ਕੀਤੇ ਇਸ ਕੰਮ ਦੇ ਖਿਲਾਫ ਪੁੱਜੀ ਹਾਈ ਕੋਰਟ, ਸੁਣਾਇਆ ਇਹ ਫੈਸਲਾ…

ਚੰਡੀਗੜ੍ਹ (ਵੀਓਪੀ ਬਿਊਰੋ) ਦੂਜੀ ਪਤਨੀ ਵੱਲੋਂ ਅਸ਼ਲੀਲ ਵੀਡੀਓ ਵਾਇਰਲ ਕਰਨ ਤੋਂ ਬਾਅਦ ਸੁਰੱਖਿਆਂ ਵਿੱਚ ਆਏ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਮਾਮਲਾ ਦਰਜ ਹੋਣ ਤੋਂ ਹਾਈ ਕੋਰਟ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਗੁਰਪ੍ਰੀਤ ਕੌਰ ਪਹਿਲਾਂ ਹੀ ਵਿਧਾਇਕ ਪਠਾਨਮਾਜਰਾ ਦੇ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਚੁੱਕੀ ਹੈ ਅਤੇ ਉਸ ‘ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਅਤੇ ਧੋਖਾਧੜੀ ਕਰਨ ਸਮੇਤ ਹੋਰ ਵੀ ਕਈ ਦੋਸ਼ ਲਗਾਏ ਹਨ।

ਉਕਤ ਮਾਮਲੇ ਵਿੱਚ ਪਹਿਲਾ 23 ਅਗਸਤ ਨੂੰ ਮੁਹਾਲੀ ਦੇ ਐਸਐਸਪੀ ਨੂੰ ਉਕਤ ਔਰਤ ਨੇ ਸ਼ਿਕਾਇਤ ਦਿੱਤੀ ਸੀ। ਜਦ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਈ ਤਾਂ ਉਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਸੁਰੱਖਿਆ ਦੀ ਗੁਹਾਰ ਵੀ ਲਾਈ ਸੀ। ਹਾਈ ਕੋਰਟ ਨੇ ਇਸ ਪਟੀਸ਼ਨ ‘ਤੇ 30 ਅਗਸਤ ਨੂੰ ਨੋਟਿਸ ਜਾਰੀ ਕੀਤਾ ਸੀ।

ਇਸ ਤੋਂ ਬਾਅਦ ਉਕਤ ਔਰਤ ਗੁਰਪ੍ਰੀਤ ਕੌਰ ਨੇ ਹਾਈ ਕੋਰਟ ਪਹੁੰਚ ਕੀਤੀ ਸੀ। ਉਸ ਨੇ ਕਿਹਾ ਹੈ ਕਿ ਪੁਲਿਸ ਨੇ ਉਸ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਉਲਟਾ 3 ਸਤੰਬਰ ਨੂੰ ਵਿਧਾਇਕ ਨੇ ਉਸ ਖ਼ਿਲਾਫ਼ ਥਾਣਾ ਜੁਲਕਾ ਵਿੱਚ ਆਈਟੀ ਐਕਟ ਤਹਿਤ ਐਫਆਈਆਰ ਦਰਜ ਕਰਵਾਈ। ਇਸ ‘ਤੇ ਉਸ ਨੇ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਰ ਕਰਦੇ ਹੋਏ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ।

error: Content is protected !!