ਕੈਨੇਡਾ ਪੜ੍ਹਨ ਦਾ ਸੁਪਨਾ ਦੇਖਣ ਵਾਲੇ ਪੜ੍ਹ ਲੈਣ ਇਹ ਖਬਰ, ਇਸ ਕਮੀ ਕਾਰਨ ਰੋਕ ਦਿੱਤੇ ਗਏ ਨੇ ਪੰਜਾਬੀਆਂ ਦੇ ਵੀਜ਼ੇ…

ਕੈਨੇਡਾ ਪੜ੍ਹਨ ਦਾ ਸੁਪਨਾ ਦੇਖਣ ਵਾਲੇ ਪੜ੍ਹ ਲੈਣ ਇਹ ਖਬਰ, ਇਸ ਕਮੀ ਕਾਰਨ ਰੋਕ ਦਿੱਤੇ ਗਏ ਨੇ ਪੰਜਾਬੀਆਂ ਦੇ ਵੀਜ਼ੇ…

ਚੰਡੀਗੜ੍ਹ (ਵੀਓਪੀ ਬਿਊਰੋ) ਵਿਦੇਸ਼ ਜਾਣ ਲਈ ਪੰਜਾਬੀ ਹਮੇਸ਼ਾ ਮੋਹਰੀ ਰਹਿੰਦੇ ਹਨ। ਸਾਡੇ ਜ਼ਿਆਦਾਤਰ ਨੌਜਵਾਨ ਤਾਂ ਕੈਨੇਡਾ ਹੀ ਜਾਣ ਲਈ ਦਿਲਚਸਪੀ ਦਿਖਾ ਰਹੇ ਹਨ। ਪਰ ਇਸ ਸਮੇਂ ਇਕ ਬੁਰੀ ਖਬਰ ਹੈ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਇਨ੍ਹਾਂ ਲੱਖਾਂ ਨੌਜਵਾਨਾਂ ਦੇ ਲਈ। ਇਸ ਵਾਰ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਦਾ ਵੀ ਕੈਨੇਡਾ ਜਾਣ ਦੇ ਸੁਪਨੇ ਵਿੱਚ ਵੱਡਾ ਅੜਿੱਕਾ ਪੈਦਾ ਹੋ ਗਿਆ ਹੈ। ਇਸ ਕਾਰਨ ਕੈਨੇਡਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਆ ਗਿਆ ਹੈ।

ਦਰਅਸਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਨੌਜਵਾਨ ਜੋ ਕਿ ਪੜ੍ਹਾਈ ਲਈ ਕੇਨੈਡਾ ਜਾਣ ਦਾ ਸੁਪਨਾ ਦੇਖੀ ਬੈਠੇ ਹਨ ਦੀਆਂ ਵੀਜ਼ਾ ਅਰਜ਼ੀਆਂ ਕੈਨੇਡਾ ਸਰਕਾਰ ਨੇ ਰੋਕ ਦਿੱਤੀਆਂ ਹਨ। ਇਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਦਿਅਕ ਅਦਾਰਿਆਂ ਵਿੱਚ ਭਰੀਆਂ ਜਾ ਰਹੀਆਂ ਸੀਟਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਹੀ ਵਿਦਿਆਰਥੀਆਂ ਨੇ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਕੈਨੇਡਾ ਸਰਕਾਰ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਦੇਣ। ਇਸ ਦੌਰਾਨ ਮੁਸ਼ਕਲ ਉਨ੍ਹਾਂ ਵਿਦਿਆਰਥੀਆਂ ਲਈ ਜ਼ਿਆਦਾ ਹੈ, ਜਿਨ੍ਹਾਂ ਨੇ ਕਾਲਜਾਂ ਵਿੱਚ ਦਾਖ਼ਲਾ ਲੈ ਕੇ ਟਿਊਸ਼ਨ ਫੀਸ ਜਮ੍ਹਾਂ ਕਰਵਾ ਦਿੱਤੀਆਂ ਹਨ।

ਇਸ ਸਮੇਂ ਭਾਰਤ ਤੋਂ ਅਤੇ ਖਾਸ ਕਰਕੇ ਪੰਜਾਬ-ਹਿਮਾਚਲ ਤੋਂ ਅਰਜ਼ੀਆਂ ‘ਤੇ ਪਾਬੰਦੀ ਲੱਗੀ ਹੋਈ ਹੈ, ਜਿਸ ਕਾਰਨ ਵਿਦਿਆਰਥੀ ਵੀਜ਼ੇ ਨਹੀਂ ਲੱਗਣ ਦਿੱਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਕੈਨੇਡਾ ਵਿੱਚ ਹਰ ਤਰ੍ਹਾਂ ਦੇ ਵੀਜ਼ੇ ਸਮੇਤ ਕਰੀਬ ਸਾਢੇ ਸੱਤ ਲੱਖ ਅਰਜ਼ੀਆਂ ਪੈਂਡਿੰਗ ਹਨ। ਇਸ ਕਾਰਨ ਹਜ਼ਾਰਾਂ ਵਿਦਿਆਰਥੀ ਅਕਾਦਮਿਕ ਕੋਰਸਾਂ ਵਿੱਚ ਸ਼ਾਮਲ ਨਹੀਂ ਹੋ ਪਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਤੱਕ ਇਸ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਇਸ ਦੌਰਾਨ ਓਟਾਵਾ ਵਿੱਚ ਭਾਰਤੀ ਅਧਿਕਾਰੀਆਂ ਅਤੇ ਟੋਰਾਂਟੋ ਅਤੇ ਵੈਨਕੂਵਰ ਵਿੱਚ ਕੌਂਸਲੇਟਾਂ ਨੇ ਵਿਦਿਅਕ ਸੰਸਥਾਵਾਂ ਅਤੇ ਕੈਨੇਡੀਅਨ ਸਰਕਾਰ ਦੇ ਨੁਮਾਇੰਦਿਆਂ ਕੋਲ ਇਹ ਮੁੱਦਾ ਉਠਾਇਆ, ਪਰ ਇਸ ਦਾ ਹੱਲ ਨਹੀਂ ਹੋ ਸਕਿਆ।

error: Content is protected !!