ਅਖੇ ਦੇਸ਼ ‘ਚ ਗਧਿਆਂ ਦੀ ਕਮੀ ਹੋ ਗਈ ਹੈ, ਸਰਵੇ ਵਾਲੇ ਕਹਿੰਦੇ ਜਾਨਵਰਾਂ ਦੀ ਨਸਲ ਖਤਰੇ ‘ਚ, ਸੋਸ਼ਲ ਮੀਡੀਆ ਵਿਦਵਾਨ ਕਹਿੰਦੇ ਬਹੁਤ ਮਿਲ ਜਾਣਗੇ ਕਈਆਂ ਦੀਆਂ ਹਰਕਤਾਂ ਗਧਿਆਂ ਵਾਲੀਆ…

ਅਖੇ ਦੇਸ਼ ‘ਚ ਗਧਿਆਂ ਦੀ ਕਮੀ ਹੋ ਗਈ ਹੈ, ਸਰਵੇ ਵਾਲੇ ਕਹਿੰਦੇ ਜਾਨਵਰਾਂ ਦੀ ਨਸਲ ਖਤਰੇ ‘ਚ, ਸੋਸ਼ਲ ਮੀਡੀਆ ਵਿਦਵਾਨ ਕਹਿੰਦੇ ਬਹੁਤ ਮਿਲ ਜਾਣਗੇ ਕਈਆਂ ਦੀਆਂ ਹਰਕਤਾਂ ਗਧਿਆਂ ਵਾਲੀਆ…

ਦਿੱਲੀ (ਵੀਓਪੀ ਬਿਊਰੋ) ਦੇਸ਼ ਵਿੱਚ ਇਕ ਅਨੌਖਾ ਸਰਵੇ ਕੀਤਾ ਗਿਆ ਹੈ, ਜਿਸ ਵਿੱਚ ਇਸ ਵਾਰ ਗਧਿਆਂ ਬਾਰੇ ਸਰਵੇ ਕੀਤਾ ਗਿਆ ਹੈ। ਇਸ ਦੌਰਾਨ ਦੇਖਿਆ ਗਿਆ ਹੈ ਕਿ ਦੇਸ਼ ਵਿੱਚ ਗਧਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਇਸ ਵਾਰ ਇਹ ਸਰਵੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟਰੋਲ ਹੋ ਰਿਹਾ ਹੈ ਕਿ ਦੇਸ਼ ਵਿੱਚ ਗਧਿਆਂ ਦੀ ਕਮੀ ਤਾਂ ਨਹੀਂ ਹੈ ਕਿਉਂਕਿ ਜੇਕਰ ਜਾਨਵਰਾਂ ਦੀ ਨਸਲ ਘੱਟ ਰਹੀ ਹੈ ਤਾਂ ਦੂਜੇ ਪਾਸੇ ਕਈ ਮੂਰਖ ਲੋਕ ਵੀ ਦੇਸ਼ ਵਿਚ ਹਨ ਜੋ ਕਿ ਗਧਿਆਂ ਦੀ ਕਮੀ ਪੂਰੀ ਕਰ ਰਹੇ ਹਨ। ਪਰ ਜੋ ਵੀ ਹੋਵੇ ਇਹ ਗਧੇ ਅਸਲ ਗਧਿਆਂ ਦੀ ਕਮੀ ਹਰਕਤਾਂ ਵਿੱਚ ਤਾਂ ਕਰ ਸਕਦੇ ਹਨ ਪਰ ਉਨ੍ਹਾਂ ਵਾਂਗ ਮਿਹਨਤੀ ਇਹ ਵੀ ਨਹੀਂ ਹਨ।

ਗੱਲ ਕਰੀਏ ਜੇ ਸਰਵੇ ਦੀ ਤਾਂ ਇਸ ਸਮੇਂ ਦੇਸ਼ ਵਿੱਚ ਗਧਿਆਂ ਦੀ ਗਿਣਤੀ ਇੱਕ ਲੱਖ 20 ਹਜ਼ਾਰ ਤੋਂ ਵੀ ਘੱਟ ਰਹਿ ਗਈ ਹੈ। ਇਸ ਦੌਰਾਨ ਹਰਿਆਣਾ ਵਿੱਚ ਇਨ੍ਹਾਂ ਦੀ ਕੁੱਲ ਗਿਣਤੀ ਸਿਰਫ਼ 800 ਹੈ ਅਤੇ ਇਸ ਦੇ ਨਾਲ ਹੀ ਅੰਬਾਲਾ ਵਿਚ 3, ਸੋਨੀਪਤ ਵਿਚ 4, ਕੈਥਲ ਵਿਚ 6, ਪਾਣੀਪਤ ਵਿਚ 6, ਕੁਰੂਕਸ਼ੇਤਰ ਵਿਚ 10, ਫਤਿਹਾਬਾਦ ਵਿਚ 12, ਜੀਂਦ ਵਿਚ 14 ਅਤੇ ਯਮੁਨਾਨਗਰ ਵਿਚ 15 ਗਧੇ ਬਚੇ ਹਨ। ਜਦੋਂ ਕਿ ਭਿਵਾਨੀ ਵਿੱਚ ਸਭ ਤੋਂ ਵੱਧ 80 ਗਧੇ ਹਨ। ਨੈਸ਼ਨਲ ਇਕਵਿਨ ਰਿਸਰਚ ਇੰਸਟੀਚਿਊਟ ਦੇ ਵਿਗਿਆਨੀ ਵੀ ਗਧਿਆਂ ਦੀ ਘਟਦੀ ਆਬਾਦੀ ਤੋਂ ਚਿੰਤਤ ਹਨ। ਉਸ ਦਾ ਕਹਿਣਾ ਹੈ ਕਿ ਕੁਦਰਤੀ ਸੰਤੁਲਨ ਦੇ ਨਜ਼ਰੀਏ ਤੋਂ ਗਧਿਆਂ ਦੀ ਸਾਂਭ ਸੰਭਾਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਇਸ ਦੌਰਾਨ ਸਰਚ ਵਿੱਚ ਆਇਆ ਹੈ ਕਿ ਪੂਰੇ ਦੇਸ਼ ਵਿੱਚ ਰਾਜਸਥਾਨ ਅਤੇ ਮਹਾਰਾਸ਼ਟਰ ਸਮੇਤ ਸਿਰਫ਼ 10 ਰਾਜ ਅਜਿਹੇ ਹਨ, ਜਿੱਥੇ ਉਨ੍ਹਾਂ ਦੀ ਆਬਾਦੀ ਇੱਕ ਹਜ਼ਾਰ ਤੋਂ ਵੱਧ ਹੈ। ਸਾਲ 2019 ਦੀ ਪਸ਼ੂ ਗਣਨਾ ਅਨੁਸਾਰ ਦੇਸ਼ ਵਿੱਚ ਗਧਿਆਂ ਦੀ ਕੁੱਲ ਆਬਾਦੀ ਇੱਕ ਲੱਖ 20 ਹਜ਼ਾਰ ਸੀ, ਜਦੋਂ ਕਿ ਸਾਲ 2015 ਵਿੱਚ ਇਹ ਗਿਣਤੀ ਤਿੰਨ ਲੱਖ 20 ਹਜ਼ਾਰ ਅਤੇ ਸਾਲ 2007 ਵਿੱਚ ਚਾਰ ਲੱਖ 20 ਹਜ਼ਾਰ ਸੀ। ਅਗਲੀ ਪਸ਼ੂ ਗਣਨਾ 2024 ਵਿੱਚ ਹੋਵੇਗੀ।15 ਸਾਲਾਂ ਵਿੱਚ ਹੀ ਗਧਿਆਂ ਦੀ ਆਬਾਦੀ ਸਾਢੇ ਚਾਰ ਲੱਖ ਤੋਂ ਘੱਟ ਕੇ ਇੱਕ ਲੱਖ ਦੇ ਕਰੀਬ ਰਹਿ ਗਈ ਹੈ।

ਪਸ਼ੂ ਪਾਲਣ ਵਿਭਾਗ ਅਨੁਸਾਰ ਰਾਜਸਥਾਨ ਵਿੱਚ 23 ਹਜ਼ਾਰ, ਮਹਾਰਾਸ਼ਟਰ ਵਿੱਚ 25 ਹਜ਼ਾਰ, ਯੂਪੀ ਵਿੱਚ 16 ਹਜ਼ਾਰ, ਗੁਜਰਾਤ ਅਤੇ ਬਿਹਾਰ ਵਿੱਚ 11 ਹਜ਼ਾਰ, ਜੰਮੂ ਕਸ਼ਮੀਰ ਵਿੱਚ 10 ਹਜ਼ਾਰ, ਕਰਨਾਟਕ ਵਿੱਚ 9 ਹਜ਼ਾਰ, ਮੱਧ ਪ੍ਰਦੇਸ਼ ਵਿੱਚ ਅੱਠ ਹਜ਼ਾਰ ਅਤੇ ਹਿਮਾਚਲ ਵਿੱਚ ਤਿੰਨ ਸਾਲ ਪਹਿਲਾਂ ਅਤੇ ਆਂਧਰਾ ਪ੍ਰਦੇਸ਼ ਵਿੱਚ 5-5 ਹਜ਼ਾਰ ਗਧੇ ਬਚੇ ਸਨ। ਦੂਜੇ ਪਾਸੇ ਪੰਜਾਬ ਵਿਚ ਵੀ ਗਧਿਆਂ ਦੀ ਗਿਣਤੀ 1000 ਤੋਂ ਘੱਟ ਹੀ ਹੈ।

error: Content is protected !!