ਲਗਾਤਾਰ ਦੋ ਦਿਨ ‘ਚ ਅੱਠ ਵਾਰ ਹੋਈ ਸੀ ਗੁਰੂ ਘਰ ‘ਚ ਚੋਰੀ, ਮੁੰਡੇ ਨੇ ਕੀਤਾ ਅਜਿਹਾ ਕੰਮ ਤੇ ਪਿਛਲੇ ਦੋ ਸਾਲ ਤੋਂ ਨਹੀਂ ਹੋਈ ਇੱਕ ਵੀ ਚੋਰੀ…

ਲਗਾਤਾਰ ਦੋ ਦਿਨ ‘ਚ ਅੱਠ ਵਾਰ ਹੋਈ ਸੀ ਗੁਰੂ ਘਰ ‘ਚ ਚੋਰੀ, ਮੁੰਡੇ ਨੇ ਕੀਤਾ ਅਜਿਹਾ ਕੰਮ ਤੇ ਪਿਛਲੇ ਦੋ ਸਾਲ ਤੋਂ ਨਹੀਂ ਹੋਈ ਇੱਕ ਵੀ ਚੋਰੀ…

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਉਹ ਕਾਲਾ ਦੌਰ ਜਿਸ ਦੌਰ ਵਿੱਚ ਬਹੁਤ ਸਾਰੇ ਬੇਅਦਬੀਆਂ ਦੇ ਮਾਮਲੇ ਸਾਹਮਣੇ ਆ ਰਹੇ ਸਨ। ਉਸ ਦੌਰਾਨ ਇਕ ਨੌਜਵਾਨ ਵੱਲੋਂ ਗੈਜਟ ਤਿਆਰ ਕੀਤੇ ਗਏ, ਜਿਸ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਿਆ ਜਾ ਸਕੇ। ਉਥੇ ਹੀ ਅੰਮ੍ਰਿਤਸਰ ਦੇ ਇਕ ਨਜ਼ਦੀਕੀ ਪਿੰਡ ਦੇ ਵਿਚ ਇਸ ਨੌਜਵਾਨ ਵੱਲੋਂ ਉਹ ਉਪਕਰਨ ਲਗਾਏ ਗਏ ਅਤੇ ਅਜੇ ਤਕ ਦੋ ਸਾਲਾਂ ਵਿੱਚ ਕੋਈ ਵੀ ਇਸ ਜਗ੍ਹਾ ਉੱਤੇ ਨਾ ਤਾਂ ਚੋਰੀ ਅਤੇ ਨਾ ਹੀ ਕੋਈ ਬੇਅਦਬੀ ਦਾ ਸੰਭਾਵਨਾ ਵੇਖਣ ਨੂੰ ਮਿਲਿਆ। ਉਥੇ ਹੀ ਪਿੰਡ ਵਾਸੀਆਂ ਵੱਲੋਂ ਵੀ ਇਸ ਨੌਜਵਾਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਗੈਜੇਟ ਲਗਵਾ ਕੇ ਲੋਕ ਗੁਰੂ ਘਰ ਦੀਆਂ ਬੇਅਦਬੀਆਂ ਅਤੇ ਚੋਰੀਆਂ ਰੋਕ ਸਕਦੇ ਹਨ।

ਇਹ ਗੈਜੇਟ ਦੋ ਸਾਲ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਵਿੱਚ ਲਗਾਇਆ ਗਿਆ ਸੀ, ਜਿਥੇ ਦੋ ਦਿਨਾਂ ਵਿਚ ਅੱਠ ਚੋਰੀਆਂ ਹੋਈਆਂ ਸਨ ਪਰ ਜਦੋਂ ਦਾ ਇਹ ਗੈਜੇਟ ਲਗਵਾਇਆ ਗਿਆ ਹੈ, ਉਸ ਤੋਂ ਬਾਅਦ ਕੋਈ ਵੀ ਚੋਰੀ ਨਹੀਂ ਹੋਈ। ਉੱਥੇ ਹੀ ਪਿੰਡ ਵਾਸੀ ਰਣਜੀਤ ਸਿੰਘ, ਜਤਿੰਦਰ ਸਿੰਘ ਤੇ ਹੋਰਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਸੀਂ ਅਕਸਰ ਹੀ ਆਪਣੇ ਗੁਰੂਦੁਆਰਾ ਸਾਹਿਬ ਨੂੰ ਤਾਲਾ ਮਾਰ ਕੇ ਜਦੋਂ ਘਰ ਜਾਂਦੇ ਸਾਂ ਉਸ ਤੋਂ ਬਾਅਦ ਚੋਰ ਲੁਟੇਰਿਆਂ ਵੱਲੋਂ ਗੁਰਦੁਆਰੇ ਵਿਚ ਐਂਟਰ ਹੋਣ ਤੋਂ ਬਾਅਦ ਗੋਲਕ ਚੋਰੀ ਕਰ ਦਿੱਤੀ ਜਾਂਦੀ ਸੀ ਅਤੇ ਜੋ ਗੁਰੂਘਰ ਦਾ ਗੋਲਕ ਸੀ। ਉਸ ਨੂੰ ਦੂਰ ਸੁੱਟ ਦਿੱਤਾ ਜਾਂਦਾ ਸੀ ਅਸੀਂ ਇਸ ਜਿੱਤ ਤੋਂ ਬਹੁਤ ਪਰੇਸ਼ਾਨ ਸਨ ਪਰ ਜਦੋਂ ਉਹਨਾਂ ਨੇ ਇਕ ਨਿੱਜੀ ਚੈਨਲ ਵਿੱਚ ਇਸ ਵੀਰ ਦੀ ਖ਼ਬਰ ਵੇਖੀ ਤਾਂ ਅਸੀਂ ਇਸ ਨਾਲ ਸੰਪਰਕ ਕੀਤਾ ਅਤੇ ਇਹ ਅੱਜ ਦੋ ਸਾਲ ਹੋ ਚੁੱਕੇ ਹਨ ਕਿਸੇ ਵੀ ਤਰ੍ਹਾਂ ਦੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਤਾਂ ਬੇਅਦਬੀ ਹੋਈ ਹੈ ਅਤੇ ਨਾ ਹੀ ਹੁਣ ਕੋਈ ਚੋਰੀ ਹੋਈ ਹੈ ਉਨ੍ਹਾਂ ਨੇ ਇਸ ਨੌਜਵਾਨ ਦਾ ਧੰਨਵਾਦ ਵੀ ਕੀਤਾ।

ਉਕਤ ਨੌਜਵਾਨ ਵਿਸ਼ਾਲ ਸਹਿਦੇਵ (ਡਾਏ ਹਾਰਟ ਸਲੂਸ਼ਨ ਦਾ ਮਾਲਕ) ਨੇ ਦੱਸਿਆ ਕਿ ਜਦੋਂ ਉਹ ਬੇਅਦਬੀਆਂ ਦੇ ਦੌਰ ਦੇ ਵਿੱਚ ਖ਼ਬਰਾਂ ਸੁਣਦੇ ਸਨ ਤੇ ਉਨ੍ਹਾਂ ਦੇ ਖੁਦ ਦੇ ਹਿਰਦੇ ਵਲੂੰਧਰ ਜਾਂਦੇ ਸਨ ਅਤੇ ਉਨ੍ਹਾਂ ਵੱਲੋਂ ਇਕ ਬਿਜ਼ਨੈੱਸ ਦੇ ਤੌਰ ਉੱਤੇ ਇਕ ਗੈਜਟ ਤਿਆਰ ਕੀਤਾ ਗਿਆ ਪਰ ਇਸ ਨੂੰ ਗੁਰੂ ਸਾਹਿਬਾਨ ਦੇ ਸਮਰੱਥ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਦਿਨ ਉਸ ਨੇ ਤਹੱਈਆ ਕੀਤਾ ਕਿ ਜੇਕਰ ਉਹ ਇਕ ਵੀ ਬੇਅਦਬੀ ਰੋਕਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਆਪਣਾ ਜ਼ਿੰਦਗੀ ਨੂੰ ਸਫ਼ਲ ਸਮਝੇਗਾ ਉੱਥੇ ਹੀ ਨੌਜਵਾਨ ਨੇ ਕਿਹਾ ਕਿ ਸਾਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਚ ਨੂੰ ਦੋ ਸਾਲ ਪਹਿਲਾਂ ਇਥੇ ਇਕ ਪ੍ਰੋਜੈਕਟ ਲਗਾਇਆ ਸੀ ਅਤੇ ਉਹ ਪ੍ਰਾਜੈਕਟ ਅੱਜ ਕਾਮਯਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਹ ਖੁਸ਼ ਹੈ ਕਿ ਇਸ ਜਗ੍ਹਾ ਤੇ ਚੋਰੀਆਂ ਅਤੇ ਬੇਅਦਬੀ ਦੇ ਦੌਰ ਰੁਕੇ ਹੋਏ ਹਨ ਉਨ੍ਹਾਂ ਲਓ ਸੰਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਗੁਰਦੁਆਰਾ ਸਾਹਿਬਾਂ ਦੇ ਵਿੱਚ ਅਫ਼ਸਰਾਂ ਦੇ ਗੈਜੇਟ ਲਗਵਾਉਣੇ ਚਾਹੀਦੇ ਹਨ ਤਾਂ ਜੋ ਕਿ ਬੇਅਦਬੀ ਰੁਕ ਸਕੇ।

ਜ਼ਿਕਰਯੋਗ ਹੈ ਕਿ ਅਸੀਂ ਲੱਖਾਂ ਰੁਪਏ ਲਗਾ ਕੇ ਗੁਰਦੁਆਰਾ ਸਾਹਿਬ ਤਾਂ ਤਿਆਰ ਕਰ ਲੈਂਦੇ ਹਾਂ ਲੇਕਿਨ ਉਸ ਦੀ ਸੁਰੱਖਿਆ ਅਸੀਂ ਰੱਬ ਦੇ ਭਰੋਸੇ ਹੀ ਰੱਖ ਦਿੰਦੇ ਹਾਂ ਪਰ ਹੁਣ ਦੇ ਜ਼ਮਾਨੇ ਵਿੱਚ ਅਤਿ ਆਧੁਨਿਕ ਉਪਕਰਨ ਆ ਚੁੱਕੇ ਹਨ, ਜਿਸ ਨਾਲ ਕਈ ਜਗ੍ਹਾ ਤੇ ਉਦੋਂ ਅਸੀਂ ਚੋਰੀਆਂ ਅਤੇ ਗੁਰਦੁਆਰਾ ਸਾਹਿਬ ਦੀਆਂ ਬੇਅਦਬੀਆਂ ਰੋਕ ਸਕਦੇ ਹਾਂ ਪਰ ਅਸੀਂ ਅੱਜ ਵੀ ਉਸ ਨੂੰ ਇਸਤੇਮਾਲ ਨਹੀਂ ਕਰ ਪਾ ਰਹੇ ਪਰ ਇਸ ਨੌਜਵਾਨ ਵੱਲੋਂ ਸਾਫ਼ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਿਰਫ ਗੈਜੇਟ ਉਸ ਨੂੰ ਲਿਆ ਕੇ ਦੇਣ ਅਤੇ ਜੋ ਉਥੇ ਗੈਜੇਟ ਲਗਵਾਉਣਾ ਹੈ ਉਸਦੇ ਹੋ ਕੋਈ ਵੀ ਪੈਸੇ ਨਹੀਂ ਲਵੇਗਾ ਉਨ੍ਹਾਂ ਕਿਹਾ ਕਿ ਉਹ ਗੁਰੂ ਸਭਾ ਨੂੰ ਸਮਰਪਿਤ ਹੈ ਅਤੇ ਉਹ ਚਾਹੁੰਦਾ ਹੈ ਕਿ ਕਿਸੇ ਵੀ ਗੁਰੂ ਧਾਮ ਦੇ ਵਿਚ ਬੇਅਦਬੀ ਨਾ ਹੋਵੇ ਚਾਹੇ ਉਹ ਹਿੰਦੂ ਚਾਹੇ ਉਹ ਮੁਸਲਮਾਨ ਅਤੇ ਚਾਹੇ ਸਿੱਖ ਅਤੇ ਇਸਾਈ ਧਰਮ ਦੇ ਵਿੱਚ ਬੇਅਦਬੀ ਹੋਵੇ ਹੁਣ ਵੇਖਣਾ ਹੋਵੇਗਾ ਕਿ ਲੋਕ ਅਜੇ ਵੀ ਇਸ ਚੀਜ਼ ਤੋਂ ਪ੍ਰੇਰਿਤ ਹੁੰਦੇ ਹਨ ਜਾਂ ਨਹੀਂ ਲੇਕਿਨ ਇਕ ਨੌਜਵਾਨ ਨੇ ਆਪਣੀ ਮਿਸਾਲ ਪੇਸ਼ ਕਰ ਦਿੱਤੀ ਹੈ।

error: Content is protected !!