ਪੰਜਾਬ ਵਿਸ਼ਵ ਬੈਂਕ ਤੋਂ ਲਵੇਗਾ 12 ਅਰਬ ਰੁਪਏ ਦਾ ਕਰਜ਼, ਵਿਸ਼ਵ ਬੈਂਕ ਨੇ ਵੀ ਦਿੱਤੀ ਮਨਜੂਰੀ…

ਪੰਜਾਬ ਵਿਸ਼ਵ ਬੈਂਕ ਤੋਂ ਲਵੇਗਾ 12 ਅਰਬ ਰੁਪਏ ਦਾ ਕਰਜ਼, ਵਿਸ਼ਵ ਬੈਂਕ ਨੇ ਵੀ ਦਿੱਤੀ ਮਨਜੂਰੀ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੂੰ ਆਪਣੇ ਵਿੱਤੀ ਸਰੋਤਾਂ ਨੂੰ ਬਿਹਤਰ ਕਰਨ ਦੇ ਲਈ ਅਤੇ ਆਪਣੀਆਂ ਜਨਤਕ ਸੇਵਾਵਾਂ ਨੂੰ ਪਹਿਲਾਂ ਨਾਲੋ ਬਿਹਤਰ ਕਰਨ ਦੇ ਲਈ ਪੰਜਾਬ ਨੇ ਵਿਸ਼ਵ ਬੈਂਕ ਕੋਲੋਂ ਜੋ ਕਰਜ਼ ਦੀ ਮੰਗ ਕੀਤੀ ਸੀ, ਉਸ ਮੁਤਾਬਕ ਵਿਸ਼ਵ ਬੈਂਕ ਨੇ ਪੰਜਾਬ ਨੂੰ 150 ਮਿਲੀਅਨ ਅਮਰੀਕੀ ਡਾਲਰ ਭਾਵ ਕਿ 12 ਅਰਬ ਦੇ ਕਰੀਬ ਦੀ ਭਾਰਤੀ ਰਾਸ਼ੀ ਪੰਜਾਬ ਨੂੰ ਦੇਣ ਲਈ ਹਾਂ ਕਰ ਦਿੱਤੀ ਹੈ। ਵਿਸ਼ਵ ਬੈਂਕ ਵੱਲੋਣ ਪੰਜਾਬ ਨੂੰ 12 ਅਰਬ ਰੁਪਏ  ਦਾ ਕਰਜ਼ ਦਿੱਤੇ ਜਾਣ ਦੀ ਮਨਜੂਰੀ ਤੋਂ ਬਾਅਦ ਇਸ ਸਬੰਧੀ ਨਿਊਜ਼ ਏਜੰਸੀ ਏਐੱਨਆਈ ਡਿਜੀਟਲ ਨੇ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਬੈਂਕ ਦੀ ਡਾਇਰੈਕਟਰ ਅਗਸਟੇ ਤਾਨੋ ਨੇ ਕਿਹਾ ਕਿ ਵਿਸ਼ਵ ਬੈਂਕ ਵੱਲੋਂ ਸਮੇਂ-ਸਮੇਂ ’ਤੇ ਅਜਿਹੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਸ ਦੌਰਾਨ ਪੰਜਾਬ ਨੂੰ ਇਹ ਕਰਜ਼ ਵਾਪਸ ਕਰ ਲਈ 6 ਮਹੀਨਿਆਂ ਦੀ ਛੋਟ ਵੀ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਇਸ 12 ਅਰਬ ਰੁਪਏ ਦੇ ਕਰਜ਼ ਨੂੰ ਵਾਪਸ ਕਰਨ ਦੇ ਲਈ ਵਿਸ਼ਵ ਬੈਂਕ ਨੇ ਲੰਬਾ ਸਮਾਂ ਦਿੱਤਾ ਹੈ ਅਤੇ ਇਹ ਕਰਜ਼ ਪੰਜਾਬ ਨੂੰ 15 ਸਾਲਾਂ ਲਈ ਦਿੱਤਾ ਗਿਆ ਹੈ।

error: Content is protected !!