ਵਾਹ-ਪੇਸ਼ ਨਾ ਚੱਲਦੀ ਦੇਖ ’ਆਪ’ ਸਰਕਾਰ ਸੱਤਾ ‘ਚ ਰਹਿੰਦਿਆਂ ਪ੍ਰਗਟਾਵੇਗੀ ਨਾਰਾਜ਼ਗੀ, ਭਾਜਪਾ ਉੱਪਰ ਲਾਏ ਸਨ ਖਰੀਦੋ-ਫਰੋਖਤ ਦੇ ਦੋਸ਼, ਰਾਜਪਾਲ ਨੇ ਪਲਟਿਆ ਪਾਸਾ…

ਵਾਹ-ਪੇਸ਼ ਨਾ ਚੱਲਦੀ ਦੇਖ ’ਆਪ’ ਸਰਕਾਰ ਸੱਤਾ ‘ਚ ਰਹਿੰਦਿਆਂ ਪ੍ਰਗਟਾਵੇਗੀ ਨਾਰਾਜ਼ਗੀ, ਭਾਜਪਾ ਉੱਪਰ ਲਾਏ ਸਨ ਖਰੀਦੋ-ਫਰੋਖਤ ਦੇ ਦੋਸ਼, ਰਾਜਪਾਲ ਨੇ ਪਲਟਿਆ ਪਾਸਾ…

ਚੰਡੀਗੜ੍ਹ ( ਵੀਓਪੀ ਬਿਊਰੋ) ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਪੰਜਾਬ ਦੀ ਸੱਤਾ ਸੰਭਾਲ ਰਹੀ ਆਮ ਆਦਮੀ ਪਾਰਟੀ ਹੀ ਵਿਰੋਧਤਾ ਦਾ ਸਾਹਮਣਾ ਕਰ ਰਹੀ ਹੈ। ਇਸ ਦੌਰਾਨ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾਰਾਜ਼ ਹੋ ਕੇ ਸਵੇਰੇ 9 ਵਜੇ ਵਿਧਾਨ ਸਭਾ ਵਿੱਚ ਇਕੱਠ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ‘ਆਪ’ ਦੇ ਸਾਰੇ ਮੰਤਰੀ ਅਤੇ ਵਿਧਾਇਕ ਆਉਣ ਵਾਲੀ ਰਣਨੀਤੀ ‘ਤੇ ਚਰਚਾ ਕਰਨਗੇ। ਬੀਤੇ ਕੱਲ੍ਹ ਹੋਏ ਘਟਨਾਕ੍ਰਮ ਨੂੰ ਕੈਬਨਿਟ ਵਿੱਚ ਵਿਚਾਰਿਆ ਜਾਵੇਗਾ ਅਤੇ ਇੱਕ ਵਾਰ ਫਿਰ ਵਿਧਾਨ ਸਭਾ ਸੈਸ਼ਨ ਬੁਲਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਵਾਰ ਸੈਸ਼ਨ ਬੁਲਾਉਣ ਦੇ ਕਾਰਨਾਂ ਨੂੰ ਗੁਪਤ ਰੱਖਿਆ ਜਾ ਸਕਦਾ ਹੈ।


ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਨੇ ਇਹ ਫੈਸਲਾ ਸਿਰਫ 3 ਵਿਧਾਇਕਾਂ ਦੇ ਕਹਿਣ ‘ਤੇ ਲਿਆ ਹੈ, ਜਦਕਿ ਪੂਰੀ ਕੈਬਨਿਟ ਵੱਲੋਂ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਮੈਨੂਅਲ ਦੀ ਕਿਹੜੀ ਧਾਰਾ ਵਿੱਚ ਸਰਕਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਹੈ? ਭਗਵੰਤ ਮਾਨ ਨੇ ਏਜੀ ਦਫਤਰ ਤੋਂ ਕਾਨੂੰਨੀ ਰਾਏ ਲਈ ਹੈ ਅਤੇ ਹੁਣ ਸਰਕਾਰ ਜਲਦ ਹੀ ਕੋਈ ਕਾਰਵਾਈ ਕਰੇਗੀ। ਭਾਜਪਾ ਪੰਜਾਬ ਸਰਕਾਰ ਨੂੰ ਡੇਗਣ ਲਈ ਵਿਧਾਇਕਾਂ ਨੂੰ ਖਰੀਦਣ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਪਾਰਟੀ ਦੀ ਚੀਫ਼ ਵਹਿਪ ਬਲਜਿੰਦਰ ਕੌਰ ਨੇ ਸਾਰੇ ਵਿਧਾਇਕਾਂ ਨੂੰ ਸਵੇਰੇ 9 ਵਜੇ ਪੰਜਾਬ ਅਸੈਂਬਲੀ ਕਮੇਟੀ ਰੂਮ ਵਿੱਚ ਪਹੁੰਚਣ ਲਈ ਪੱਤਰ ਜਾਰੀ ਕੀਤਾ ਹੈ।


ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਵੱਲੋਂ ਭਰੋਸੇ ਦੇ ਵੋਟ ਲਈ ਬੁਲਾਇਆ ਗਿਆ ਸੂਬਾ ਵਿਧਾਨ ਸਭਾ ਦਾ ਇੱਕ ਦਿਨਾ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ ਸੀ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਵੱਲੋਂ ਭਾਜਪਾ ‘ਤੇ ਹਾਰਸ-ਟ੍ਰੇਡਿੰਗ ਦੇ ਦੋਸ਼ਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਵੀਰਵਾਰ ਨੂੰ ਇਕ ਦਿਨ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਸੀ। ਵਿਰੋਧੀ ਧਿਰ ਦੇ ਪੱਤਰਾਂ ਤੋਂ ਬਾਅਦ, ਰਾਜਪਾਲ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਇਜਾਜ਼ਤ ਵਾਪਸ ਲੈ ਲਈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ 20 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਦਿੱਤੀ ਮਨਜ਼ੂਰੀ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ।

error: Content is protected !!