ਕਾਂਗਰਸ ਛੱਡ ਕੇ ਇਸ ਸਾਬਕਾ ਮੰਤਰੀ ਨੇ ਫੜਿਆ ਭਾਜਪਾ ਦਾ ਪੱਲਾ, ਫਿਰ ਵੀ ਕੱਸ ਲਿਆ ਵਿਜੀਲੈਂਸ ਨੇ ਸ਼ਿਕੰਜਾ, ਚਾਰ ਘੰਟੇ ਬਿਠਾਈ ਰੱਖਿਆ ਪੁੱਛਗਿੱਛ ਲਈ, ਬਾਹਰ ਆ ਕੇ ਕਹਿੰਦਾ…

ਕਾਂਗਰਸ ਛੱਡ ਕੇ ਇਸ ਸਾਬਕਾ ਮੰਤਰੀ ਨੇ ਫੜਿਆ ਭਾਜਪਾ ਦਾ ਪੱਲਾ, ਫਿਰ ਵੀ ਕੱਸ ਲਿਆ ਵਿਜੀਲੈਂਸ ਨੇ ਸ਼ਿਕੰਜਾ, ਚਾਰ ਘੰਟੇ ਬਿਠਾਈ ਰੱਖਿਆ ਪੁੱਛਗਿੱਛ ਲਈ, ਬਾਹਰ ਆ ਕੇ ਕਹਿੰਦਾ…


ਚੰਡੀਗੜ੍ਹ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲਦੇ ਹੀ ਭ੍ਰਿਸ਼ਟਾਚਾਰ ਖਿਲਾਫ ਛੇੜੀ ਮੁਹਿੰਮ ਦੌਰਾਨ ਕਈ ਸਾਬਕਾ ਮੰਤਰੀਆਂ ਤੇ ਸਿਆਸੀ ਆਗੂਆਂ ਨੂੰ ਜੇਲ੍ਹ ਦੀ ਹਵਾ ਖੁਆਈ ਹੈ ਅਤੇ ਕਈਆਂ ਸਿਆਸੀ ਆਗੂਆਂ ਉੱਪਰ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ। ਅਜਿਹੇ ਵਿੱਚ ਹੀ ਕਈ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਆਗੂਆਂ ਨੇ ਤਾਂ ਕੇਂਦਰ ਦੀ ਪੀਐੱਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਰਨ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਹੀ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਨ ਵਾਲੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਫਿਰ ਤੋਂ ਵਿਜੀਲੈਂਸ ਦੀ ਰਾਡਾਰ ਉੱਪਰ ਹਨ। ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਵਿਜੀਲੈਂਸ ਨੇ ਸ਼ਿਕੰਜਾ ਕੱਸ ਲਿਆ ਹੈ।


ਜਾਣਕਾਰੀ ਮੁਤਾਬਕ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵਿਜੀਲੈਂਸ ਹੈੱਡਕੁਆਰਟਰ ਵਿਖੇ ਅਧਿਕਾਰੀਆਂ ਸਾਹਮਣੇ ਬੁੱਧਵਾਰ ਨੂੰ ਪੇਸ਼ ਹੋਏ ਸਨ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਅਰੋੜਾ ਤੋਂ ਚਾਰ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਸੁੰਦਰ ਸ਼ਾਮ ਅਰੋੜਾ ਤੋਂ ਪੁੱਛਿਆ ਕਿ ਉਨ੍ਹਾਂ ਦੀ ਆਮਦਨ ਕਿੰਨੀ ਹੈ ਅਤੇ ਕੀ ਕਾਰੋਬਾਰ ਹੈ। ਇਸ ਦੌਰਾਨ ਪੁੱਛਿਆ ਗਿਆ ਹੈ ਕਿ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਦੀ ਆਮਦਨ ਕਿੰਨੀ ਸੀ ਅਤੇ ਹੁਣ ਬਾਅਦ ਵਿੱਚ ਆਮਦਨ ਕਿੰਨੀ ਹੈ।


ਇਸ ਦੌਰਾਨ ਜਦ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਜਾਇਦਾਦ ਬਾਰੇ ਜਾਣਕਾਰੀ ਮੰਗੀ ਸੀ। ਇਸ ਦੌਰਾਨ ਉਹ ਆਪਣੇ ਵੱਲੋਂ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਆਏ ਹਨ। ਉਹਨਾਂ ਨੇ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। ਅਰੋੜਾ ਨੇ ਦੱਸਿਆ ਕਿ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮੇਰੀ ਆਮਦਨ ਨਾਲ ਸਬੰਧਤ ਸਾਰੇ ਦਸਤਾਵੇਜ਼ ਆਨਲਾਈਨ ਹਨ। ਇਸ ਵਿੱਚ ਤਿੰਨ ਵਾਰ ਸਾਰੀਆਂ ਜਾਇਦਾਦਾਂ ਨਾਲ ਜੁੜੀ ਜਾਣਕਾਰੀ ਦਾ ਮੁਕਾਬਲਾ ਕੀਤਾ ਗਿਆ ਹੈ। ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੇਰੇ ਤੋਂ ਕਿਸੇ ਹੋਰ ਘਪਲੇ ‘ਚ ਪੁੱਛਗਿੱਛ ਨਹੀਂ ਹੋਈ।

error: Content is protected !!