ਜਾਅਲੀ ਆਈਡੀ ਬਣਾ ਕੇ ਇਹ ਸਟਾਰ ਪਹਿਲਾਂ ਮਿਲਣ ਲਈ ਬੁਲਾਉਂਦੀ ਰਹੀ, ਫਿਰ ਬਲੈਕਮੇਲ ਕਰ ਕੇ ਮੰਗੇ ਦੋ ਕਰੋੜ, ਗ੍ਰਿਫਤਾਰ, BMW ਵੀ ਹੋਈ ਬਰਾਮਦ

ਜਾਅਲੀ ਆਈਡੀ ਬਣਾ ਕੇ ਇਹ ਸਟਾਰ ਪਹਿਲਾਂ ਮਿਲਣ ਲਈ ਬੁਲਾਉਂਦੀ ਰਹੀ, ਫਿਰ ਬਲੈਕਮੇਲ ਕਰ ਕੇ ਮੰਗੇ ਦੋ ਕਰੋੜ, ਗ੍ਰਿਫਤਾਰੀ ਤੋਂ ਬਾਅਦ BMW ਵੀ ਹੋਈ ਬਰਾਮਦ

ਚੰਡੀਗੜ੍ਹ, (ਵੀਓਪੀ) ਜਾਅਲੀ ਆਈਡੀ ਬਣਾ ਕੇ ਲੋਕਾਂ ਨੂੰ ਪਹਿਲਾਂ ਮਿਲਣ ਲਈ ਬੁਲਾਉਂਦੀ ਤੇ ਬਾਅਦ ਵਿਚ ਬਲੈਕਮੇਲ ਕਰ ਕੇ ਰੁਪਏ ਠੱਗਣ ਦਾ ਧੰਦਾ ਕਰਨ ਵਾਲੀ ਇਕ ਸਟਾਰ ਦਾ ਭਾਂਡਾ ਪੁਲਿਸ ਨੇ ਭੰਨ ਦਿੱਤਾ ਹੈ।
ਗੁਰਬੀਰ ਸਿੰਘ ਵਾਸੀ ਲਲਤੋ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ 1 ਲੱਖ ਰੁਪਏ ਲੈਣ ਅਤੇ ਮਾਮਲਾ ਰਫਾ-ਦਫਾ ਕਰਨ ਲਈ 35 ਲੱਖ ਰੁਪਏ ਦੀ ਵਧੇਰੇ ਮੰਗ ਕਰਨ ਦੇ ਦੋਸ਼ ਅਧੀਨ ਖਰੜ ਸਿਟੀ ਪੁਲਿਸ ਨੇ ਟਿੱਕ-ਟਾਕ ਸਟਾਰ ਕਹੀ ਜਾਣ ਵਾਲੀ ਜਸਨੀਤ ਅਤੇ ਉਸ ਦੇ ਸਾਥੀ ਮੋਹਨ ਲਾਲ ਵਾਸੀ ਸਿਰਸਾ ਨੂੰ ਗ੍ਰਿਫਤਾਰ ਕੀਤਾ ਹੈ।ਉਸ ਕੋਲੋਂ ਬੀਐਮਡਬਲਯੂ ਕਾਰ ਵੀ ਬਰਾਮਦ ਹੋਈ ਹੈ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਇੱਕ ਲੜਕੀ ਦਾ ਫੋਨ ਆਇਆ, ਜਿਸ ਨੇ ਆਪਣਾ ਨਾਂ ਜਸਨੀਤ ਦੱਸਿਆ। ਉਹ ਉਸ ਨਾਲ ਗੱਲਬਾਤ ਕਰਨ ਲੱਗੀ। ਸ਼ਿਕਾਇਤਕਰਤਾ ਨੂੰ ਉਸ ਨੇ ਆਪਣੀਆਂ ਗੱਲਾਂ ਵਿਚ ਫਸਾ ਲਿਆ। ਉਪਰੰਤ ਉਹ ਆਪਸ ਵਿੱਚ ਗੱਲਬਾਤ ਕਰਦੇ ਰਹੇ। ਫਿਰ ਲੜਕੀ ਸ਼ਿਕਾਇਤਕਰਤਾ ਨੂੰ ਮੈਸੇਜ ਕਰਦੀ ਰਹੀ ਅਤੇ ਮਿਲਣ ਲਈ ਬੁਲਾਉਂਦੀ ਰਹੀ।
ਕੁਝ ਦਿਨ ਬੀਤਣ ਬਾਅਦ ਸ਼ਿਕਾਇਤਕਰਤਾ ਨੂੰ ਲੜਕੀ ਦੀਆਂ ਗੱਲਾਂ ਤੋਂ ਸ਼ੱਕ ਹੋਇਆ। ਉਸ ਨੇ ਇੰਟਰਨੈਟ ਤੇ ਸਰਚ ਕੀਤਾ ਤਾਂ ਦੇਖਿਆ ਕਿ ਇਸ ਲੜਕੀ ਦੇ ਇਕ ਪੰਜਾਬੀ ਅਦਾਕਾਰ ਨਾਲ ਵਿਵਾਦ ਸੰਬੰਧੀ ਕਈ ਵੀਡੀਓ ਇੰਟਰਨੈਟ ਤੇ ਮੌਜੂਜ ਸੀ। ਉਹ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਬਾਅਦ ਵਿੱਚ ਪੈਸਿਆਂ ਦੀ ਮੰਗ ਕਰਦੀ ਹੈ। ਸਾਰੀ ਗੱਲ ਖੁੱਲ੍ਹਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਸਰਵਉਤਮ ਸਿੰਘ ਉਰਫ ਲੱਕੀ ਨਾਂ ਦੇ ਇਕ ਵਿਅਕਤੀ ਦਾ ਫੋਨ ਆਇਆ। ਉਸ ਨੇ ਕਿਹਾ ਕਿ ਜਸਨੀਤ ਜੋ ਉਸ ਨਾਲ ਗੱਲਬਾਤ ਕਰਦੀ ਹੈ, ਉਹ ਰਾਜਬੀਰ ਕੌਰ ਹੈ। ਉਸ ਨੇ ਕਿਹਾ ਕਿ ਉਸ ਕੋਲ ਦੋਵਾਂ ਦੀ ਕਾਲ ਰਿਕਾਡਿੰਗ ਹੈ। ਇਸ ਰਿਕਾਰਡਿੰਗ ਨੂੰ ਵਾਇਰਲ ਕਰ ਕੇ ਬਦਨਾਮ ਕਰ ਦੇਣ ਬਾਰੇ ਕਹਿ ਕੇ ਸਰਵਉਤਮ ਤੇ ਜਸਨੀਤ ਦੋਵੇਂ ਬਲੈਕਮੇਲ ਕਰਨ ਲੱਗੇ । ਉਨ੍ਹਾਂ ਨੇ 2 ਕਰੋੜ ਰੁਪਏ ਦੀ ਮੰਗ ਕੀਤੀ।


ਬਦਨਾਮੀ ਡਰੋਂ ਉਸ ਨੇ ਮੁਲਜ਼ਮਾਂ ਨੂੰ ਖਰੜ ਵਿਖੇ ਮਿਲ ਕੇ ਇਕ ਲੱਖ ਰੁਪਏ ਦੇ ਦਿੱਤੇ ਪਰ ਉਹ ਦੋ ਕਰੋੜ ਦੀ ਮੰਗ ਕਰਦੇ ਰਹੇ ਪਰ 35 ਲੱਖ ਰੁਪਏ ਹੋਰ ਦੇਣ ਉਤੇ ਸਮਝੌਤਾ ਹੋਇਆ। ਬਾਅਦ ਵਿੱਚ ਉਸ ਨੂੰ ਮੋਹਨ ਲਾਲ ਅਤੇ ਲੱਕੀ ਸੰਧੂ ਚੰਡੀਗੜ੍ਹ ਵਿਖੇ ਮਿਲੇ ਅਤੇ 35 ਲੱਖ ਰੁਪਏ ਦੇਣ ਲਈ ਧਮਕਾਉਣ ਲੱਗੇ।
ਸ਼ਿਕਾਇਤਕਰਤਾ ਨੇ ਉਸ ਸਮੇਂ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੁਲਿਸ ਨੇ ਇਨ੍ਹਾਂ ਦੋਵਾਂ ਰਾਜਬੀਰ ਕੌਰ ਅਤੇ ਮੋਹਨ ਲਾਲ ਨੂੰ ਗ੍ਰਿਫਤਾਰ ਕਰ ਲਿਆ। ਅੱਜ ਖਰੜ ਦੀ ਅਦਾਲਤ ਵੱਲੋਂ ਇਨ੍ਹਾਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

error: Content is protected !!