ਬੇਬਾਕ ਬੋਲਣ ਵਾਲੇ ਨਵਜੋਤ ਸਿਧੂ ਜੇਲ੍ਹ ਵਿਚ ਰੱਖਣਗੇ ਮੋਨ ਵਰਤ
ਪਟਿਆਲਾ (ਵੀਓਪੀ ਬਿਊਰੋ) ਹਰ ਮੁੱਦੇ ਉਤੇ ਆਪਣੇ ਵਿਰੋਧੀਆਂ ਨੂੰ ਬੇਬਾਕ ਜਵਾਬ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਮੋਨ ਧਾਰਨ ਜਾ ਰਹੇ ਹਨ। ਉਹ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ ਵਿਚ ਇੱਕ ਸਾਲ ਦੀ ਸਜ਼ਾ ਸੁਣਾਈ ਹੈ।
ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਨਵਜੋਤ ਸਿੰਘ ਸਿੱਧੂ ਨਰਾਤਿਆਂ ਦੌਰਾਨ ਮੌਨ ਵਰਤ ਰੱਖਣਗੇ, ਉਨ੍ਹਾਂ ਕਿਹਾ ਕਿ 5 ਅਕਤੂਬਰ ਤੋਂ ਬਾਅਦ ਸਾਰਿਆਂ ਨੂੰ ਮਿਲਣਗੇ ।
‘My husband will observe silence during the Navaratri and will meet visitors after the 5th of October’
~Dr Navjot Kaur Sidhu
— Navjot Singh Sidhu (@sherryontopp) September 25, 2022